ਬਘਿਆੜੀ (ਕੀਲੀਆਂ)
ਦਿੱਖ
ਕੱਟਰੂਆਂ, ਵੱਛਰੂਆਂ ਨੂੰ ਦੁੱਧ ਚੁੰਘਣ ਤੋਂ ਰੋਕਣ ਲਈ ਉਨ੍ਹਾਂ ਦੀ ਬੂਥੀ ਉੱਤੇ ਮਧਾਣੀ ਲੋਟ ਬੰਨ੍ਹੀਆਂ ਲੱਕੜ ਦੀਆਂ ਦੋ ਤਿੱਖੀਆਂ ਕਿੱਲੀਆਂ ਨੂੰ ਬਘਿਆੜੀ ਕਹਿੰਦੇ ਹਨ। ਬਘਿਆੜੀ ਕੱਟਰੂ, ਵੱਛਰੂ ਦੇ ਉਸ ਸਮੇਂ ਬੰਨ੍ਹੀ ਜਾਂਦੀ ਸੀ ਜਦ ਜਾਂ ਤਾਂ ਵਾੜੇ ਵਿਚ ਮੱਝਾਂ, ਗਾਈਆਂ ਦੇ ਨਾਲ ਕੱਟਰੂਆਂ, ਵੱਛਰੂਆਂ ਨੂੰ ਖੁੱਲ੍ਹਾ ਛੱਡਣਾ ਹੁੰਦਾ ਸੀ। ਜਾਂ ਮੱਝਾਂ ਗਾਈਆਂ ਨੂੰ ਕੱਟਰੂਆਂ, ਵੱਛਰੂਆਂ ਸਮੇਤ ਬਾਹਰ ਚਾਰਨ ਲੈ ਕੇ ਜਾਂਦੇ ਸਨ। ਪਹਿਲੇ ਸਮਿਆਂ ਵਿਚ ਸਾਰੇ ਪਿੰਡ ਦੀਆਂ ਮੱਝਾਂ, ਗਾਈਆਂ ਦੇ ਵੱਗ ਚਾਰਨ ਲਈਵਾਗੀ ਰੱਖੇ ਹੁੰਦੇ ਸਨ। ਬਘਿਆੜੀ ਪਿੰਡ ਦਾ ਤਰਖਾਣ ਹੀ ਬਣਾ ਦਿੰਦਾ ਸੀ। ਦੋ ਤਿੱਖੀਆਂ ਕਿੱਲੀਆਂ ਲਈਆਂ। ਉਨ੍ਹਾਂ ਨੂੰ ਮਧਾਣੀ ਲੋਟ ਜੋੜਿਆ। ਉਨ੍ਹਾਂ ਦੇ ਪਿਛਲੇ ਪਾਸੇ ਦੋ ਰੱਸੀਆਂ ਬੰਨ੍ਹੀਆਂ ਤੇ ਬਣ ਗਈ ਬਘਿਆੜੀ। ਹੁਣ ਕਿਸੇ ਵੀ ਕੱਟਰੂ, ਵੱਛਰੂ ਦੇ ਬਘਿਆੜੀ ਨਹੀਂ ਬੰਨ੍ਹੀ ਜਾਂਦੀ। ਹੁਣ ਬਘਿਆੜੀ ਦੀ ਥਾਂ ਸਣ ਦੀ ਬਣੀ ਕੋਈ ਛਿੱਕਲੀ ਵਰਤੀ ਜਾਂਦੀ ਹੈ ਜੇਕਰ ਲੋੜ ਹੋਵੇ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.