ਸਮੱਗਰੀ 'ਤੇ ਜਾਓ

ਬਟੂਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਿੰਨ ਤਹਿਆਂ ਵਾਲਾ ਕਰੰਸੀ ਨੋਟ ਤੇ ਕਾਰਡ ਰੱਖਣ ਲਈ ਵੱਖਰੀਆਂ ਜੇਬਾਂ ਤੇ ਸ਼ਨਾਖ਼ਤੀ ਕਾਰਡ ਰੱਖਣ ਲਈ ਝਰੋਖੇ ਵਾਲਾ ਬਟੂਆ

ਬਟੂਆ ਜਾਂ ਪਰਸ, pouch or billfold, ਇੱਕ ਛੋਟਾ ਥੈਲਾ ਹੁੰਦਾ ਹੈ ਜੋ ਨਕਦੀ,ਕਰੈਡਿਟ/ਡੈਬਿਟ ਕਾਰਡ ਤੇ ਹੋਰ ਸ਼ਨਾਖ਼ਤੀ ਦਸਤਾਵੇਜ਼ (ਡਰਾਈਵਿੰਗ ਲਾਈਸੈਂਸ,ਵੋਟਰ ਕਾਰਡ, ਅਧਾਰ ਕਾਰਡ), ਫੋਟੋਆਂ, ਤਜਾਰਤੀ ਕਾਰਡ ਤੇ ਹੋਰ ਲੈਮੀਨੇਟਡ ਕਾਰਡ ਆਦਿ ਜੇਬ ਵਿੱਚ ਰੱਖਣ ਲਈ ਜਾਂ ਮੋਢੇ ਤੇ ਲਟਕਾਉਣ ਜਾਂ ਹੱਥ ਵਿੱਚ ਪਕੜਨ ਲਈ ਵਰਤਿਆ ਜਾਂਦਾ ਹੈ।ਬਟੂਏ ਆਮ ਕਰਕੇ  ਚਮੜੇ ਜਾਂ ਕੱਪੜੇ ਦੇ ਬਣੇ ਹੋਏ ਹੁੰਦੇ ਹਨ।ਅਕਾਰ ਵਿੱਚ ਆਮ  ਕਰਕੇ ਜੇਬ ਦੀ ਪੈਮਾਇਸ਼ ਅਨੁਸਾਰ ਹੁੰਦੇ ਹਨ ਪਰ ਜ਼ਰੂਰੀ ਨਹੀਂ ਕਿ ਤਹਿਦਾਰ ਹੋਣ।

ਅਜੋਕਾ ਬਟੂਆ

[ਸੋਧੋ]

ਵਰਤਮਾਨ ਕਾਲੀਨ ਦੂਹਰੀ ਤਹਿ ਵਾਲੇ ਬਟੂਏ ਦਾ ਚਲਨ ਉਨੀਸੌ-ਪੰਜਾਵਿਆਂ ਦੇ ਸ਼ੁਰੂ ਵਿੱਚ ਕਰੈਡਿੱਟ ਕਾਰਡਾਂ ਦੀ ਸ਼ੁਰੂਆਤ ਨਾਲ ਹੋਇਆ।ਜੇਬਾਕਾਰ ਬਟੂਏ ਅੱਜ ਦੇ ਦਿਨ ਤੱਕ ਬਹੁਤ ਹਰਮਨ ਪਿਆਰੇ ਹਨ।

ਕੱਚਾ ਮਾਲ

[ਸੋਧੋ]

ਬਟੂਏ ਆਮ ਕਰਕੇ ਚਮੜੇ ਜਾਂ ਕੱਪੜੇ ਦੇ ਕੱਚੇ ਮਾਲ ਨਾਲ ਬਣਾਏ ਜਾਂਦੇ ਹਨ।. ਬੁਣੀਆਂ ਹੋਈਆਂ ਧਾਤੂਆਂ ਜਿਵੇਂ-ਕਿ ਤਾਂਬੇ ਜਾਂ ਧੱਬੇ ਰਹਿਤ ਫ਼ੌਲਾਦ ਦੀ ਵਰਤੋਂ, ਸੰਵੇਦਨ ਸ਼ੀਲ ਟੈਗਾਂ ਦੀ ਅਨ- ਅਧਿਕਾਰਤ  ਸਕੈਨਿੰਗ ਤੋਂ ਬਚਾਓ ਲਈ ਕੀਤੀ ਜਾਂਦੀ ਹੈ।ਡੈਨਿਮ, ਕੈਲਵਾਰ ਜਿਹੇ ਬਣਾਵਟੀ ਪਦਾਰਥ ਵੀ ਕੱਚੇ ਮਾਲ ਦੇ ਤੌਰ ਤੇ ਵਰਤੇ ਜਾਂਦੇ ਹਨ।