ਸਮੱਗਰੀ 'ਤੇ ਜਾਓ

ਬਨਾਰਸੀਦਾਸ (ਕਵੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਨਾਰਸੀਦਾਸ (ਜਨਮ - ਜੌਨਪੁਰ 1586 - 1643) ਕਵੀ ਸੀ। ਉਹ ਮੂਲ ਤੌਰ ਤੇ ਮੁਗਲ ਕਾਲ ਦਾ ਇੱਕ ਸ਼ਰੀਮਲ ਜੈਨ ਵਪਾਰੀ ਸੀ। ਉਹ ਆਪਣੀ ਕਾਵਿਆਤਮਕ ਆਤਮਕਥਾ ਅਰਧਕਥਾਨਕ[1] ਲਈ ਜਾਣਿਆ ਜਾਂਦਾ ਹੈ। ਇਹ ਆਤਮਕਥਾ ਬਰਜਭਾਸ਼ਾ ਵਿੱਚ ਹੈ। ਇਹ ਕਿਸੇ ਭਾਰਤੀ ਭਾਸ਼ਾ ਵਿੱਚ ਲਿਖੀ ਹੋਈ ਪਹਿਲਾਂ ਆਤਮਕਥਾ ਹੈ। ਜਿਸ ਸਮੇਂ ਉਸ ਨੇ ਇਹ ਰਚਨਾ ਕੀਤੀ, ਉਸ ਦੀ ਉਮਰ 55 ਸਾਲ ਸੀ। (ਜੈਨ ਪਰੰਪਰਾ ਵਿੱਚ ਜੀਵਨ 110 ਸਾਲ ਦਾ ਮੰਨਿਆ ਜਾਂਦਾ ਹੈ, ਇਸ ਲਈ ਆਤਮਕਥਾ ਨੂੰ ਅਰਧਕਥਾਨਕ ਕਿਹਾ ਗਿਆ।)

ਜੀਵਨ

[ਸੋਧੋ]

ਬਨਾਰਸੀਦਾਸ ਦਾ ਜਨਮ 1587 ਵਿੱਚ ਇੱਕ ਸ਼੍ਰੀਮਲ ਜੈਨ ਪਰਿਵਾਰ ਵਿੱਚ ਹੋਇਆ ਸੀ।[2] ਉਸਦੇ ਪਿਤਾ ਖੜਗਸੇਨ ਜੌਨਪੁਰ (ਹੁਣ ਉੱਤਰ ਪ੍ਰਦੇਸ਼ ਵਿੱਚ) ਵਿੱਚ ਇੱਕ ਜੌਹਰੀ ਸਨ। ਉਸਨੇ ਇੱਕ ਸਾਲ ਜੌਨਪੁਰ ਵਿੱਚ ਇੱਕ ਸਥਾਨਕ ਬ੍ਰਾਹਮਣ ਅਤੇ ਫਿਰ 14 ਸਾਲ ਦੀ ਉਮਰ ਵਿੱਚ ਪੰਡਿਤ ਦੇਵਦੱਤ ਨਾਮਕ ਇੱਕ ਹੋਰ ਬ੍ਰਾਹਮਣ ਤੋਂ ਅੱਖਰਾਂ ਅਤੇ ਅੰਕਾਂ ਦੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ। ਉਸਨੇ ਅੱਗੇ ਜੋਤਿਸ਼ ਅਤੇ ਖੰਡਸਫੁੱਟ, ਗਣਿਤ 'ਤੇ ਕੰਮ ਵਿੱਚ ਆਪਣੀ ਉੱਚ ਪੜ੍ਹਾਈ ਪੂਰੀ ਕੀਤੀ।

ਹਵਾਲੇ

[ਸੋਧੋ]
  1. Ardhakathanaka: Half a Tale by Mukund Lath (Translator), Rupa & Co, 2005
  2. Orsini & Schofield 1981, p. 70.