ਬਨਾਰਸ ਘਰਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਾਹਿਦ ਪਰਵੇਜ਼ ਖਾਨ ਬਨਾਰਸ ਘਰਾਣੇ ਦੇ ਤਬਲਾ ਵਾਦਕ, ਸਮਤਾ ਪ੍ਰਸਾਦ ਦੇ ਨਾਲ ਇੱਕ ਸਮਾਰੋਹ 'ਤੇ

ਬਨਾਰਸ ਘਰਾਣਾ ਭਾਰਤੀ ਤਬਲਾ ਦੇ ਛੇ ਪ੍ਰਸਿੱਧ ਘਰਾਣਿਆਂ ਵਿੱਚੋਂ ਇੱਕ ਹੈ। ਇਹ ਘਰਾਣਾ 200 ਸਾਲਾਂ ਤੋਂ ਵੀ ਵਧ ਸਮਾਂ ਪਹਿਲਾਂ ਖਿਆਤੀ ਪ੍ਰਾਪਤ ਪੰਡਤ ਰਾਮ ਸਹਾਏ ਦੀਆਂ ਕੋਸ਼ਸ਼ਾਂ ਨਾਲ ਵਿਕਸਿਤ ਹੋਇਆ ਸੀ। ਪੰਡਤ ਰਾਮ ਸਹਾਏ ਨੇ ਆਪਣੇ ਪਿਤਾ ਦੇ ਨਾਲ ਪੰਜ ਸਾਲ ਦੀ ਉਮਰ ਤੋਂ ਹੀ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਸੀ। 9 ਸਾਲ ਦੀ ਉਮਰ ਵਿੱਚ ਉਹ ਲਖਨਊ ਆ ਗਏ ਅਤੇ ਲਖਨਊ ਘਰਾਣੇ ਦੇ ਮੋਧੂ ਖਾਨ ਦੇ ਸ਼ਾਗਿਰਦ ਬਣ ਗਏ। ਜਦੋਂ ਰਾਮ ਸਹਾਏ ਸਿਰਫ 17 ਸਾਲ ਦੇ ਹੀ ਸਨ, ਤਦ ਲਖਨਊ ਦੇ ਨਵੇਂ ਨਵਾਬ ਨੇ ਮੋਧੂ ਖਾਨ ਨੂੰ ਪੁੱਛਿਆ ਕਿ ਕੀ ਰਾਮ ਸਹਾਏ ਉਨ੍ਹਾਂ ਦੇ ਲਈ ਪਰਫਾਰਮੈਂਸ ਦੇ ਸਕਦੇ ਹਨ? ਕਹਿੰਦੇ ਹਨ, ਕਿ ਰਾਮ ਸਹਾਏ ਨੇ 7 ਰਾਤਾਂ ਤੱਕ ਲਗਾਤਾਰ ਤਬਲਾ ਵਜਾਇਆ ਜਿਸਦੀ ਪ੍ਰਸ਼ੰਸਾ ਪੂਰੇ ਸਮਾਜ ਨੇ ਕੀਤੀ ਅਤੇ ਉਨ੍ਹਾਂ ਤੇ ਭੇਟਾਵਾਂ ਦੀ ਵਰਖਾ ਹੋ ਗਈ। ਆਪਣੀ ਇਸ ਪਰਫਾਰਮੈਂਸ ਦੇ ਬਾਅਦ ਰਾਮ ਸਹਾਏ ਬਨਾਰਸ ਵਾਪਸ ਆ ਗਏ।

ਹਵਾਲੇ[ਸੋਧੋ]