ਸਮੱਗਰੀ 'ਤੇ ਜਾਓ

ਬਰਕਤੁੱਲਾ ਮੌਲਾਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਰਕਤਉੱਲਾ ਮੌਲਾਨਾ [1864-1928]

ਬਰਕਤਉੱਲਾ ਮੌਲਾਨਾ ਇੱਕ ਮੁਸਲਮਾਨ ਸੀ ਜੇ ਕਿ ਭੋਪਾਲ ਜੋ ਕਿ ਕੇਂਦਰੀ ਇੰਡੀਆ ਤੋਂ ਸੀ, ਜਿਸਨੇ 1909 ਵਿੱਚ ਟੋਕੀਓ ਯੂਨੀਵਰਸਿਟੀ 'ਚ ਪਰੋਫ਼ੈਸਰ ਲੱਗਣ ਤੋਂ ਪਹਿਲਾਂ ਕਈ ਸਾਲ ਇੰਗਲੈਂਡ ਤੇ ਯੂ.ਐੱਸ 'ਚ ਗੁਜ਼ਾਰੇ ਸਨ। ਉਹ 1912 ਵਿੱਚ 'ਇਸਲਾਮਿਕ ਫਰੈਟਨਿਟੀ' 'ਚ ਐਡੀਟਰ ਬਣ ਗਿਆ ਜੇ ਕਿ ਬਿ੍ਟਿਸ਼ ਦੇ ਖਿਲਾਫ਼ ਜਾਪਾਨੀ ਸਰਕਾਰ ਦੁਆਰਾ ਚਲਾਇਆ ਜਾਂਦਾ ਸੀ। ਉਹ ਬਲਵੰਤ ਸਿੰਘ ਨਾਲ ਮਿਲ ਕੇ 'ਗ਼ਦਰ' ਦੀਆਂ ਕਾਪੀਆਂ ਕਾਮਾਗਾਟਾ-ਮਾਰੂ ਰਾਹੀਂ ਵਿਦੇਸ਼ ਲੈ ਆਇਆ ਜਦੋਂ ਇਹ ਕਨੇਡਾ ਆਉਦੇਂ ਵਖਤ ਯੋਕਾਮਾ ਪੱਤਣ ਤੇ ਲੱਗੀ ਸੀ।1914 ਵਿੱਚ ਉਸਨੂੰ ਯੂਨੀਵਰਸਿਟੀ ਚੋਂ ਬਰਖਾਸਤ ਕਰ ਦਿੱਤਾ ਗਿਆ, ਪਸ਼ਚਾਤ ਉਸਨੇ ਗ਼ਦਰ ਪਾਰਟੀ ਸਨਫਰਾਂਸਿਸਕੋ ਦੇ ਮੂਹਰਲੇ ਦਰਜ਼ੇ ਦੀ ਭੂਮਿਕਾ ਲੈ ਲਈ। 1915 ਵਿੱਚ ਯੁੱਧ ਦੇ ਭਾਂਬੜ ਤੋਂ ਬਾਦ ਉਹ ਯੂਰਪ ਚਲਾ ਗਿਆ ਤੇ ਇੰਡੋ-ਜਰਮਨ ਮਿਸ਼ਨ ਇੰਸਤਾਬੁਲ ਨਾਲ ਜੁੜ ਗਿਆ। ਯੁੱਧ ਦੇ ਬਾਕੀ ਸਾਲ ਉਸਨੇ ਜਰਮਨੀ ਵਿੱਚ ਹੀ ਗੁਜ਼ਾਰੇ ਜਿਸਨੂੰ ਬਾਦ ਵਿੱਚ ਉਸਨੇ ਆਪਣਾ ਅਧਾਰ ਬਣਾ ਲਿਆ। 1927 ਦੀਆਂ ਗਰਮੀਆਂ 'ਚ ਉਹ ਐਟੀਂ ਕਮਿਊਨਿਸਟ ਮਾਇਨੌਰਟੀ ਨੂੰ ਹਿਮਾਇਤ ਦੇਣ ਜੋ ਕਿ ਹੁਣ ਵੰਡੀ ਹੋਈ ਗ਼ਦਰ ਪਾਰਟੀ ਸੀ ਲਈ ਕੈਲੀਫੋਰਨੀਆਂ ਗਿਆ ਸੀ। ਉਹ ਉਸੇ ਸਤੰਬਰ ਸੇਕਰਮਿੰਟੋ 'ਚ ਮਰ ਗਿਆ।

ਸ੍ਰੋਤ: ਸ੍ਰਟਗਲ ਫੌਰ ਫ੍ਰਈ ਹਿੰਦੌਸਤਾਨ: ਗ਼ਦਰ ਡਾਇ੍ਰਟੈਕਟਰੀ,ਪੰਜਾਬ ਸੈਕਸ਼ਨ, 19 [ਛਪਿਆ- ਮਹਿਰੌਲੀ,ਨਵੀਂ ਦਿੱਲੀ: ਗੋਬਿੰਦ ਸਦਨ ਇੰਸੀਟਿਊਟ ਫੌਰ ਅਡਵਾਂਸਡ ਸਟੱਡੀਜ਼ ਇਨ ਕੰਪ੍ਰੀਟੈਟਵ ਰੀਲੀਜ਼ਨ, ], ਹਰੀਸ਼ ਕੇ ਪੁਰੀ, ਗ਼ਦਰ ਮੂਵਮੈਂਟ: ਆਡੋਲੌਜ਼ੀ, ਔਰਗਨਾਈਜ਼ੈਸ਼ਨ, ਸਟ੍ਰੈਟਜ਼ੀ [ ਅਮਿ੍ਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਐਡੀਸ਼ਨ-2, 1993]

ਹਵਾਲੇ

[ਸੋਧੋ]