ਬਰਫੀਲਾ ਤੂਫ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਬਰਫੀਲਾ ਤੂਫਾਨ (ਰੂਸੀ: Мете́ль, ਮੇਟਲ) ਅਲੈਗਜ਼ੈਂਡਰ ਪੁਸ਼ਕਿਨ ਦੀ ਪੁਸਤਕ ਬੇਲਕਿਨ ਦੀਆਂ ਕਹਾਣੀਆਂ ਵਿੱਚ ਸ਼ਾਮਲ ਪੰਜ ਕਹਾਣੀਆਂ ਵਿੱਚੋਂ ਦੂਜੀ ਹੈ। ਕਹਾਣੀ ਦਾ ਖਰੜਾ ਅਸਲ ਵਿੱਚ 20 ਅਕਤੂਬਰ, 1830 ਨੂੰ ਪੂਰਾ ਹੋਇਆ ਸੀ। ਇਹ ਪ੍ਰਕਾਸ਼ਿਤ ਹੋਣ ਵਾਲੀ ਕਿਤਾਬ <i id="mwDw">ਬੇਲਕਿਨ ਦੀਆਂ ਕਹਾਣੀਆਂ</i> ਦੀ ਆਖਰੀ ਕਹਾਣੀ ਬਣਾਉਣ ਦਾ ਇਰਾਦਾ ਸੀ, ਪਰ ਪੁਸ਼ਕਿਨ ਨੇ ਕਹਾਣੀ ਨੂੰ ਕਿਤਾਬ ਵਿੱਚ ਅੱਗੇ ਲਿਆਉਣ ਦਾ ਫੈਸਲਾ ਕੀਤਾ। ਇੰਨੀ ਹਾਸਰਸੀ ਅਤੇ ਨਾਟਕੀ ਕਹਾਣੀ ਨੂੰ ਰੂਸੀ ਸਾਹਿਤ ਦੀਆਂ ਸ਼ਾਹਕਾਰ ਰਚਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। [1]

ਅਲੈਗਜ਼ੈਂਡਰ ਪੁਸ਼ਕਿਨ ਪੋਰਟਰੇਟ (ਓਰੇਸਟਤ ਕਿਪਰੇਨਸਕੀ, 1827)
ਕਹਾਣੀ ਦੇ ਫ੍ਰੈਂਚ ਐਡੀਸ਼ਨ ਦੇ ਨਾਲ ਚਿੱਤਰ, ca. 1843

ਇਹ ਕਹਾਣੀ ਮਾਰੀਆ ਗੈਵਰੀਲੋਵਨਾ (ਗੈਵਰੀਲੋਵਨਾ ਇੱਕ ਪਿਤਰੀ ਨਾਮ ਹੈ, ਉਪਨਾਮ ਨਹੀਂ) ਨਾਮ ਦੀ ਇੱਕ ਕੁਲੀਨ ਮੁਟਿਆਰ ਦੇ ਰੋਮਾਂਸ ਸੰਬੰਧਾਂ ਅਤੇ ਉਹਨਾਂ ਦੇ ਨਾਲ ਜੁੜੇ ਅਸਾਧਾਰਨ ਸੰਜੋਗਾਂ ਦੀ ਕਹਾਣੀ ਹੈ। ਹੇਠ ਲਿਖੇ ਨੂੰ ਲੈਡਬੇਟਰ ਦੇ ਪ੍ਰੋਗਰਾਮ ਨੋਟਸਾਂ ਤੋਂ ਕਾਪੀ ਕੀਤਾ ਗਿਆ ਹੈ (ਸਰੋਤ ਵੇਖੋ):

1811 ਵਿੱਚ, ਇੱਕ ਸਤਾਰਾਂ ਸਾਲਾਂ ਦੀ ਕੁੜੀ, ਮਾਰੀਆ ਗੈਵਰੀਲੋਵਨਾ ਨੂੰ ਇੱਕ ਨੌਜਵਾਨ ਅਫ਼ਸਰ, ਵਲਾਦੀਮੀਰ ਨਿਕੋਲੇਵਿਚ ਨਾਲ਼ ਪਿਆਰ ਹੋ ਜਾਂਦਾ ਹੈ। ਉਸਦੇ ਮਾਤਾ-ਪਿਤਾ ਇਸ ਰਿਸ਼ਤੇ ਨੂੰ ਅਸਵੀਕਾਰ ਕਰਦੇ ਹਨ, ਜੋ ਪੱਤਰ ਵਿਹਾਰ ਦੁਆਰਾ ਸਰਦੀਆਂ ਵਿੱਚ ਜਾਰੀ ਰਹਿੰਦਾ ਹੈ। ਅੰਤ ਵਿੱਚ ਉਹ ਭੱਜਣ ਦਾ ਫੈਸਲਾ ਕਰਦੇ ਹਨ, ਜਲਦੀ ਜਲਦੀ ਵਿਆਹ ਕਰਵਾ ਲੈਂਦੇ ਹਨ, ਅਤੇ ਫਿਰ ਮਾਫੀ ਮੰਗਣ ਲਈ ਆਪਣੇ ਆਪ ਨੂੰ ਉਸਦੇ ਮਾਪਿਆਂ ਦੇ ਪੈਰਾਂ ਵਿੱਚ ਜਾ ਡਿੱਗਦੇ ਹਨ (ਉਨ੍ਹਾਂ ਨੂੰ ਯਕੀਨ ਸੀ ਕਿ ਰੂਸੀ ਆਰਥੋਡਾਕਸ ਚਰਚ ਵਿੱਚ ਹੋਏ ਵਿਆਹ ਨੂੰ ਸਦੀਵੀ ਅਤੇ ਅਟੁੱਟ ਮੰਨਿਆ ਜਾਵੇਗਾ)।
ਮਾਰੀਆ ਗੈਵਰੀਲੋਵਨਾ ਦੀ ਯੋਜਨਾ ਸੀ ਕਿ ਸਰਦੀਆਂ ਦੀ ਅੱਧੀ ਰਾਤ ਉਹ ਇੱਕ ਬਰਫ਼ਗੱਡੀ ਲੈ ਕੇ ਦੂਰ-ਦੁਰਾਡੇ ਪਿੰਡ ਦੇ ਚਰਚ ਵਿੱਚ ਜਾਵੇਗੀ, ਜਿੱਥੇ ਉਸਦਾ ਪ੍ਰੇਮੀ ਉਸਨੂੰ ਮਿਲੇਗਾ ਅਤੇ ਉਹ ਵਿਆਹ ਕਰਵਾ ਲੈਣਗੇ। ਉਸ ਰਾਤ, ਇੱਕ ਬਰਫੀਲਾ ਤੂਫ਼ਾਨ ਗਰਜ਼ ਰਿਹਾ ਸੀ, ਪਰ ਕੁੜੀ ਨੇ ਉਹ ਸਭ ਕੁਝ ਕਰਨ ਵਿੱਚ ਕਾਮਯਾਬ ਹੋ ਗਈ ਜਿਸਦਾ ਉਸਨੇ ਵਾਅਦਾ ਕੀਤਾ ਸੀ ਅਤੇ ਚਰਚ ਤੱਕ ਪਹੁੰਚ ਗਈ। ਦੂਜੇ ਪਾਸੇ, ਉਸਦਾ ਪ੍ਰੇਮੀ, ਮੁਲਾਕਾਤ ਲਈ ਇਕੱਲਾ ਗੱਡੀ ਚਲਾ ਰਿਹਾ ਸੀ, ਹਨੇਰੇ ਅਤੇ ਤੂਫਾਨ ਵਿੱਚ ਗੁਆਚ ਗਿਆ, ਚਰਚ ਵਿੱਚ ਕਈ ਘੰਟੇ ਦੇਰੀ ਨਾਲ ਪਹੁੰਚਿਆ ਤਾਂ ਉੱਥੇ ਕੋਈ ਨਹੀਂ ਸੀ।
ਅਗਲੀ ਸਵੇਰ, ਮਾਸ਼ਾ ਇਕ ਵਾਰ ਫਿਰ ਘਰ ਵਿਚ ਸੀ, ਪਰ ਬਹੁਤ ਬੀਮਾਰ ਸੀ। ਬੁਖ਼ਾਰ ਦੀ ਘੁਮੇਰ ਵਿੱਚ, ਉਸਨੇ ਆਪਣੀ ਮਾਂ ਨੂੰ ਇਹ ਸਪੱਸ਼ਟ ਕਰਨ ਲਈ ਕਾਫ਼ੀ ਕੁਝ ਕਿਹਾ ਕਿ ਉਹ ਨੌਜਵਾਨ ਅਫਸਰ ਨਾਲ ਬੇਪਨਾਹ ਪਿਆਰ ਕਰਦੀ ਸੀ। ਉਸਦੇ ਮਾਤਾ-ਪਿਤਾ ਨੇ, ਇਹ ਨਿਰਣਾ ਕਰਦੇ ਹੋਏ ਕਿ ਇਹ ਪਿਆਰ ਕਿਸਮਤ ਵਾਲਾ ਸੀ, ਉਨ੍ਹਾਂ ਨੂੰ ਵਿਆਹ ਦੀ ਇਜਾਜ਼ਤ ਦੇ ਦਿੱਤੀ। ਪਰ ਜਦੋਂ ਉਨ੍ਹਾਂ ਨੇ ਇਸ ਤੱਥ ਬਾਰੇ ਅਧਿਕਾਰੀ ਨੂੰ ਲਿਖਿਆ ਤਾਂ ਉਸ ਦਾ ਜਵਾਬ ਲਗਭਗ ਅਸਪਸ਼ਟ ਸੀ। ਉਸਨੇ ਮਾਫੀ ਮੰਗੀ ਅਤੇ ਜ਼ੋਰ ਦੇ ਕੇ ਕਿਹਾ ਕਿ ਉਸਦੀ ਇੱਕੋ ਇੱਕ ਹੋਣੀ ਮੌਤ ਸੀ। ਉਹ ਫੌਜ ਵਿੱਚ ਦੁਬਾਰਾ ਭਰਤੀ ਹੋ ਗਿਆ (ਇਹ ਹੁਣ 1812 ਦਾ ਘਾਤਕ ਸਾਲ ਸੀ, ਜਦੋਂ ਨੈਪੋਲੀਅਨ ਨੇ ਰੂਸ ਉੱਤੇ ਆਪਣਾ ਮਸ਼ਹੂਰ ਹਮਲਾ ਕੀਤਾ ਸੀ), ਬੋਰੋਦੀਨੋ ਦੀ ਲੜਾਈ ਵਿੱਚ ਜ਼ਖਮੀ ਹੋ ਗਿਆ ਸੀ, ਅਤੇ ਉਸਦੀ ਮੌਤ ਹੋ ਗਈ ਸੀ।
ਇਸ ਦੌਰਾਨ, ਮਾਸ਼ਾ ਦੇ ਪਿਤਾ ਦੀ ਮੌਤ ਹੋ ਗਈ, ਉਹ ਆਪਣੇ ਖੇਤਰ ਦੀ ਸਭ ਤੋਂ ਅਮੀਰ ਮੁਟਿਆਰ ਬਣ ਗਈ। ਵਿਆਹ ਦੇ ਚਾਹਵਾਨਾਂ ਨੇ ਉਸ ਦਾ ਹੱਥ ਮੰਗਿਆ, ਪਰ ਉਸਨੇ ਕਿਸੇ ਨੂੰ ਹਾਂ ਨਾ ਕੀਤੀ। ਉਹ ਆਪਣੇ ਗੁਆਚੇ ਪਿਆਰ ਦੀ ਯਾਦ ਵਿੱਚ ਹੀ ਜਿਉਂ ਰਹੀ ਜਾਪਦੀ ਸੀ।
ਅੰਤ ਵਿੱਚ, ਉਸਦੀ ਹੁਸਰਾਂ ਦੇ ਇੱਕ ਜ਼ਖਮੀ ਕਰਨਲ, ਬਰਮਿਨ ਨਾਲ ਜਾਣ-ਪਛਾਣ ਹੋਈ, ਜੋ ਉਸਦੇ ਗੁਆਂਢ ਵਾਲ਼ੀ ਜਾਗੀਰ ਤੇ ਆਇਆ ਸੀ। ਬਰਮਿਨ ਇੱਕ ਸੁੰਦਰ ਆਦਮੀ ਸੀ ਜਿਸਦੀ ਇੱਕ ਸਮੇਂ ਵਿੱਚ ਇੱਕ ਬਦਨਾਮ ਲਫੰਗੇ ਵਜੋਂ ਪ੍ਰਸਿੱਧੀ ਸੀ, ਪਰ ਜੋ ਹੁਣ ਆਪਣੀ ਸ਼ਖਸੀਅਤ ਵਿੱਚ ਸ਼ਾਂਤ ਅਤੇ ਨਿਮਰ ਸੀ। ਦੋਵਾਂ ਦੀ ਨਿੱਘੀ ਦੋਸਤੀ ਹੋ ਗਈ, ਅਤੇ ਇਹ ਬਹੁਤ ਸਪੱਸ਼ਟ ਹੋ ਗਿਆ ਕਿ ਉਹ ਇੰਨਾ ਸੰਜਮੀ ਸੀ ਕਿ ਉਸਨੇ ਕਦੇ ਵੀ ਉਸਨੂੰ ਪਿਆਰ ਜਾਂ ਰਸਮੀ ਪ੍ਰਸਤਾਵ ਦਾ ਕੋਈ ਐਲਾਨ ਨਾ ਕੀਤਾ। ਮਾਸ਼ਾ ਨੇ ਜਾਣਬੁੱਝ ਕੇ ਅਜਿਹੀ ਸਥਿਤੀ ਦਾ ਪ੍ਰਬੰਧ ਕੀਤਾ ਜਿਸ ਵਿੱਚ ਉਹ ਦੋਵੇਂ ਇਕੱਲੇ ਖੁੱਲ੍ਹ ਕੇ ਗੱਲ ਕਰ ਸਕਣ। ਅੰਤ ਵਿੱਚ ਉਹ ਆਪਣੀ ਚੁੱਪ ਤੋੜਦਾ ਹੈ: ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ ਪਰ ਉਸ ਤੋਂ ਕਿਸੇ ਖੁਸ਼ੀ ਦੀ ਉਮੀਦ ਨਹੀਂ ਕਰ ਸਕਦਾ ਕਿਉਂਕਿ ਉਹ ਪਹਿਲਾਂ ਹੀ ਚਾਰ ਸਾਲ ਤੋਂ ਵਿਆਹਿਆ ਹੋਇਆ ਹੈ, ਇੱਕ ਅਜਿਹੀ ਔਰਤ ਨਾਲ ਜਿਸਨੂੰ ਉਹ ਨਹੀਂ ਜਾਣਦਾ ਅਤੇ ਜਿਸਨੂੰ ਉਹ ਦੁਬਾਰਾ ਮਿਲਣ ਦੀ ਉਮੀਦ ਨਹੀਂ ਕਰ ਸਕਦਾ।
ਹੈਰਾਨ ਹੋਈ ਮਾਸ਼ਾ ਨੂੰ, ਉਹ ਦੱਸਦਾ ਹੈ ਕਿ, 1812 ਦੀਆਂ ਸਰਦੀਆਂ ਵਿੱਚ, ਉਹ ਆਪਣੀ ਰਜਮੈਂਟ ਵਿੱਚ ਦੁਬਾਰਾ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਇੱਕ ਭਿਆਨਕ ਬਰਫ਼ੀਲਾ ਤੂਫਾਨ ਆਇਆ। ਇੱਕ ਗਾਈਡ ਦੇ ਨਾਲ ਇੱਕ ਤਿੰਨ ਘੋੜਿਆਂ ਵਾਲ਼ੀ ਗੱਡੀ ਵਿੱਚ ਸਵਾਰ ਸਨ ਕਿ ਉਹ ਅਣਜਾਣ ਇਲਾਕੇ ਵਿੱਚ ਗੁਆਚ ਗਏ। ਦੂਰੋਂ ਇੱਕ ਰੋਸ਼ਨੀ ਵੇਖ ਕੇ, ਉਹ ਉਸ ਵੱਲ ਵਧੇ ਅਤੇ ਇੱਕ ਪਿੰਡ ਦੇ ਚਰਚ ਵਿੱਚ ਪਹੁੰਚ ਗਏ ਜਿੱਥੇ ਲੋਕ ਕਹਿ ਰਹੇ ਸਨ "ਏਧਰ ਆਓ!" ਜਦੋਂ ਉਹ ਚਰਚ ਵਿਚ ਰੁਕਿਆ, ਤਾਂ ਉਸਨੂੰ ਦੱਸਿਆ ਗਿਆ ਕਿ ਲਾੜੀ ਬੇਹੋਸ਼ ਹੋ ਗਈ ਸੀ ਅਤੇ ਪਾਦਰੀ ਨੂੰ ਪਤਾ ਨਹੀਂ ਸੀ ਕਿ ਕੀ ਕੀਤਾ ਜਾਵੇ। ਜਦੋਂ ਉਨ੍ਹਾਂ ਨੇ ਜਵਾਨ ਸਿਪਾਹੀ ਨੂੰ ਦੇਖਿਆ, ਤਾਂ ਉਨ੍ਹਾਂ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਅੱਗੇ ਵਧਣ ਲਈ ਤਿਆਰ ਹੈ? ਬਰਮਿਨ, ਨੌਜਵਾਨ ਲਫੰਗੇ, ਨੇ ਲਾੜੀ ਦਾ ਹੁਸਨ ਦੇਖਿਆ ਅਤੇ ਸਮਾਰੋਹ ਵਿੱਚ ਸ਼ਾਮਲ ਹੋ ਕੇ ਇੱਕ ਚਾਲ ਖੇਡਣ ਦਾ ਫੈਸਲਾ ਕੀਤਾ। ਚਰਚ ਹਨੇਰਾ ਸੀ, ਸਿਰਫ ਕੁਝ ਮੋਮਬੱਤੀਆਂ ਦਾ ਚਾਨਣ ਸੀ, ਅਤੇ ਇਸ ਵਿੱਚ ਹਰ ਕੋਈ ਪਰਛਾਵੇਂ ਜਿਹਾ ਹੀ ਲੱਗਦਾ ਸੀ। ਜਦੋਂ, ਅੰਤ ਵਿੱਚ, ਉਸਨੂੰ ਆਪਣੀ ਲਾੜੀ ਨੂੰ ਚੁੰਮਣ ਲਈ ਕਿਹਾ ਗਿਆ, ਤਾਂ ਉਸਨੂੰ ਅਹਿਸਾਸ ਹੋਇਆ ਕਿ ਇਹ ਉਸਦਾ ਇਰਾਦਾ ਨਹੀਂ ਸੀ ਅਤੇ ਬੇਹੋਸ਼ ਹੋ ਗਿਆ। ਜਿਵੇਂ ਹੀ ਉਹ ਉਸ ਨੂੰ ਘਬਰਾ ਕੇ ਦੇਖਣ ਲੱਗੇ, ਉਹ ਦੌੜ ਕੇ ਗੱਡੀ ਵਿੱਚ ਬੈਠ ਗਿਆ ਅਤੇ ਭਜਾ ਕੇ ਲੈ ਗਿਆ।
ਉਹ ਮਾਸ਼ਾ ਨੂੰ ਸਮਝਾਉਂਦਾ ਹੈ ਕਿ ਉਹ ਇੰਨੀ ਬੁਰੀ ਤਰ੍ਹਾਂ ਗੁਆਚ ਗਿਆ ਸੀ ਕਿ ਉਸਨੂੰ ਅਜੇ ਵੀ ਉਸ ਪਿੰਡ ਦਾ ਨਾਮ ਨਹੀਂ ਪਤਾ ਜਿੱਥੇ ਉਸਦਾ ਵਿਆਹ ਹੋਇਆ ਸੀ, ਜਾਂ ਦੁਲਹਨ ਕੌਣ ਸੀ। ਜਿਵੇਂ ਹੀ ਕਹਾਣੀ ਖਤਮ ਹੁੰਦੀ ਹੈ, ਮਾਰੀਆ ਗੈਵਰੀਲੋਵਨਾ ਉਸ ਆਦਮੀ ਦਾ ਹੱਥ ਫੜਦੀ ਹੈ ਜਿਸਨੂੰ ਉਹ ਪਿਆਰ ਕਰਨ ਲੱਗੀ ਹੈ ਅਤੇ ਆਪਣੇ ਆਪ ਨੂੰ ਲੰਬੇ ਸਮੇਂ ਤੋਂ ਗੁੰਮ ਹੋਈ ਦੁਲਹਨ ਕਹਿੰਦੀ ਹੈ। [2]

ਹਵਾਲੇ[ਸੋਧੋ]

  1. Debreczeny, Paul. The Other Pushkin: A Study of Alexander Pushkin's Prose Fiction. 1983.
  2. Ledbetter, Steven: Program Notes for concert by MIT Symphony Orchestra. 2005.