ਸਮੱਗਰੀ 'ਤੇ ਜਾਓ

ਬਰਾਬਰੀਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਰਾਬਰੀਵਾਦ (ਅੰਗਰੇਜ਼ੀ: Egalitarianism French égal, ਮਤਲਬ "ਬਰਾਬਰ" ਤੋਂ; ਜਾਂ ਕਦੇ ਕਦਾਈ, equalitarianism[1][2] ਜਾਂ equalism[3] ਵੀ) ਸਮਾਨਤਾਵਾਦ ਜਾਂ ਸਮਤਾਵਾਦ —ਸਾਰੇ ਮਨੁੱਖਾਂ ਦੇ ਬਰਾਬਰੀ ਦੇ ਅਸੂਲ ਨੂੰ ਮੰਨਣ ਵਾਲਾ ਇੱਕ ਸੰਕਲਪ ਹੈ।[4] ਫ਼ਲਸਫ਼ੇ ਦੇ ਸਟੈਨਫੋਰਡ ਐਨਸਾਈਕਲੋਪੀਡੀਆ ਅਨੁਸਾਰ ਬਰਾਬਰੀਵਾਦ ਦੇ ਸਿਧਾਂਤ ਦਾ ਮੰਨਣਾ ਹੈ ਕਿ ਸਾਰੇ ਇਨਸਾਨ ਬੁਨਿਆਦੀ ਕੀਮਤ ਜਾਂ ਸਮਾਜਿਕ ਸਥਿਤੀ ਵਿੱਚ ਬਰਾਬਰ ਹਨ।[5] ਮੈਰੀਅਮ-ਵੇਬਸਟਰ ਡਿਕਸ਼ਨਰੀ ਅਨੁਸਾਰ, ਆਧੁਨਿਕ ਅੰਗਰੇਜ਼ੀ ਵਿੱਚ ਇਸ ਸੰਕਲਪ ਦੀਆਂ ਦੋ ਵੱਖ ਵੱਖ  ਪਰਿਭਾਸ਼ਾਵਾਂ ਹਨ:[6] ਇੱਕ ਰਾਜਨੀਤਿਕ ਸਿਧਾਂਤ ਹੈ, ਕਿ ਸਭ ਲੋਕਾਂ ਨੂੰ ਬਰਾਬਰ ਮੰਨਿਆ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੇ ਸਿਆਸੀ, ਆਰਥਿਕ, ਸਮਾਜਿਕ, ਅਤੇ ਸਿਵਲ ਅਧਿਕਾਰ ਸਮਾਨ ਹਨ;[7] ਦੂਜੀ, ਲੋਕਾਂ ਵਿੱਚ ਆਰਥਿਕ ਬਰਾਬਰੀ ਹਟਾਉਣ ਦੀ ਵਕਾਲਤ ਕਰਦੇ ਇੱਕ ਸਮਾਜਿਕ ਦਰਸ਼ਨ ਦੇ ਤੌਰ 'ਤੇ, ਆਰਥਿਕ ਸਮਾਨਤਾਵਾਦ, ਜਾਂ ਸ਼ਕਤੀ ਦਾ ਵਿਕੇਂਦਰੀਕਰਨ। ਕੁਝ ਸਰੋਤ ਸਮਾਨਤਾਵਾਦ ਨੂੰ ਇਸ ਨੁਕਤਾ ਨਿਗਾਹ ਤੋਂ ਪ੍ਰਭਾਸ਼ਿਤ ਕਰਦੇ ਹਨ ਕਿ ਬਰਾਬਰੀ ਮਨੁੱਖਤਾ ਦੀ  ਕੁਦਰਤੀ ਸਥਿਤੀ ਨੂੰ ਪ੍ਰਗਟ ਕਰਦੀ ਹੈ।[8][9][10]

ਰੂਪ

[ਸੋਧੋ]

ਕੁਝ ਖਾਸ ਤੌਰ 'ਤੇ ਫੋਕਸ ਬਰਾਬਰਤਾ ਦੇ ਸਰੋਕਾਰਾਂ ਵਿੱਚ ਆਰਥਿਕ ਸਮਾਨਤਾਵਾਦ, ਕਾਨੂੰਨੀ ਸਮਾਨਤਾਵਾਦ, ਕਿਸਮਤ ਸਮਾਨਤਾਵਾਦਰਾਜਨੀਤਿਕ ਸਮਾਨਤਾਵਾਦ, ਲਿੰਗ ਸਮਾਨਤਾਵਾਦ, ਨਸਲੀ ਬਰਾਬਰੀ, ਸੰਪਤੀ-ਅਧਾਰਿਤ ਸਮਾਨਤਾਵਾਦ, ਅਤੇ ਮਸੀਹੀ ਸਮਾਨਤਾਵਾਦ ਸ਼ਾਮਲ ਹਨ। ਸਮਾਨਤਾਵਾਦ ਦੇ ਆਮ ਰੂਪਾਂ ਵਿੱਚ ਸਿਆਸੀ ਅਤੇ ਦਾਰਸ਼ਨਿਕ ਰੂਪ ਸ਼ਾਮਲ ਹਨ।

ਹਵਾਲੇ

[ਸੋਧੋ]
  1. "Definition of equalitarianism". The Free Dictionary. Houghton Mifflin Company. 2009.
  2. "Definition of equalitarianism". Dictionary.com. Dictionary.com, LLC. 2012.
  3. "A scientist's view: why I'm an equalist and not a feminist". The Guardian. The Guardian. 2013.
  4. Egalitarian | Define Egalitarian at Dictionary.com
  5. Arneson Richard, "Egalitarianism", The Stanford Encyclopedia of Philosophy (2002.
  6. Egalitarianism - Definition and More from the Free Merriam-Webster Dictionary
  7. The American Heritage Dictionary (2003). "egalitarianism".
  8. John Gowdy (1998). Limited Wants, Unlimited Means: A reader on Hunter-Gatherer Economics and the Environment. St Louis: Island Press. p. 342. ISBN 1-55963-555-X.
  9. Dahlberg, Frances. (1975). Woman the Gatherer. London: Yale university press. ISBN 0-30-002989-6.
  10. Erdal, D. & Whiten, A. (1996) "Egalitarianism and Machiavellian Intelligence in Human Evolution" in Mellars, P. & Gibson, K. (eds) Modeling the Early Human Mind.