ਸਮੱਗਰੀ 'ਤੇ ਜਾਓ

ਬਰੁਕੱਲਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਰੁਕੱਲਿਨ 2015 ਵਰ੍ਹੇ ਦੀ ਇੱਕ ਇਤਿਹਾਸਕ ਦੌਰ ਵਾਲੀ ਡਰਾਮਾ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਨਿਕ ਹੋਰਨਬਾਇ ਨੇ ਲਿਖੀ ਹੈ ਜੋ ਕਿ ਰੌਮ ਟੋਇਬਿਨ ਦੇ ਬਰੁੱਕਲਿਨ ਨਾਂ ਦੇ ਨਾਵਲ ਤੋਂ ਹੀ ਪ੍ਰੇਰਿਤ ਹੈ। ਫ਼ਿਲਮ ਜੌਹਨ ਕਰੌਲੇ ਵੱਲੋਂ ਨਿਰਦੇਸ਼ਤ ਹੈ ਅਤੇ ਸਾਇਰਿਸ ਰੌਨਨ ਤੇ ਐਮੋਰੀ ਕੋਹਿਨ ਦੀਆਂ ਮੁੱਖ ਭੂਮਿਕਾਵਾਂ ਹਨ। ਫ਼ਿਲਮ ਦੀ ਕਹਾਣੀ ਨੌਜਵਾਨ ਆਇਰਿਸ਼ ਮਹਿਲਾ ’ਤੇ ਕੇਂਦਰਿਤ ਹੈ, ਜੋ ਪਰਵਾਸ ਕਰਕੇ ਬਰੁੱਕਲਿਨ ਆਉਂਦੀ ਹੈ ਤੇ ਇੱਥੇ ਪਿਆਰ ਕਰ ਬੈਠਦੀ ਹੈ। ਪਰ ਜਦੋਂ ਉਸ ਦਾ ਬੀਤਿਆ ਕੱਲ੍ਹ ਮੁੜ ਉਸ ਦੇ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਦੋਵਾਂ ਮੁਲਕਾਂ ਤੇ ਉੱਥੇ ਬਿਤਾਏ ਪਲਾਂ ’ਚੋਂ ਕਿਸੇ ਇੱਕ ਨੂੰ ਚੁਣਨਾ ਪੈਂਦਾ ਹੈ।

ਇਸ ਨੂੰ ਸਰਵੋਤਮ ਫ਼ਿਲਮ, ਨਾਇਕਾ ਤੇ ਰੂਪਾਂਤਰਤ ਪਟਕਥਾ ਸ਼੍ਰੇਣੀਆਂ ਵਿੱਚ ਔਸਕਰ ਲਈ ਨਾਮਜ਼ਦ ਕੀਤਾ ਗਿਆ ਹੈ।

ਹਵਾਲੇ[ਸੋਧੋ]