ਬਰੇਲ
ਬਰੇਲ ਇੱਕ ਲਿਪੀ ਹੈ ਜਿਸਦੀ ਵਰਤੋਂ ਨੇਤਰਹੀਣ ਵਿਅਕਤੀਆਂ ਦੁਆਰਾ ਕੀਤੀ ਜਾਂਦੀ ਹੈ। ਇਹ ਲਿਪੀ ਛੇ ਬਿੰਦੂਆਂ ਉੱਤੇ ਅਧਾਰਿਤ ਹੈ। ਨੇਤਰਹੀਣ ਵਿਦਿਆਰਥੀ ਬਰੇਲ ਸਲੇਟ ’ਤੇ ਗਾਈਡ ਅਤੇ ਕਲਿੱਪ ਵਿੱਚ ਮੋਟਾ ਕਾਗਜ਼ ਟੰਗ ਕੇ ਪਲਾਸਟਿਕ ਦੀ ਕਲਮ ਉੱਤੇ ਲੱਗੀ ਲੋਹੇ ਦੀ ਸੂਈ ਨਾਲ ਸੁਰਾਖ਼ ਕਰਦੇ ਹਨ ਤੇ ਇਨ੍ਹਾਂ ਬਿੰਦੂਆਂ ਨੂੰ ਉਂਗਲ ਨਾਲ ਛੂਹ ਕੇ ਅੱਖਰ ਬਣਾਉਂਦੇ ਹਨ। ਇਨ੍ਹਾਂ ਛੇ ਨੁਕਤਿਆਂ ਵਾਲੇ ਸੁਰਾਖਾਂ, ਛੇਕਾਂ ਨੂੰ ਅੱਗੇ ਪਿੱਛੇ ਕਰਕੇ ਹੀ ਵੱਖ-ਵੱਖ ਭਾਸ਼ਾਵਾਂ ਦੇ ਅੱਖਰ ਬਣਾਏ ਜਾਂਦੇ ਹਨ।
ਬਰੇਲ
[ਸੋਧੋ]ਫਰਾਂਸੀਸੀ ਤੋਪਖਾਨੇ ਦੇ ਜਨਰਲ ਮੇਜਰ ਚਾਰਲਸ ਬਾਰਬਰੀਅਰ ਨੇ ਸਕੂਲ ਦਾ ਸਰਵੇਖਣ ਕਰ ਕੇ ਰਾਤ ਲੇਖਣ ਪ੍ਰਣਾਲੀ ਦੀ ਖੋਜ ਕੀਤੀ, ਜਿਸ ਨੂੰ ਬਰੇਲ ਦਾ ਨਾਂ ਦਿੱਤਾ ਜਾਂਦਾ ਸੀ, ਪਰ ਉਹ ਲਿਪੀ 12 ਬਿੰਦੂਆਂ ’ਤੇ ਅਧਾਰਿਤ ਸੀ, ਜੋ ਕੁਝ ਨਿਸ਼ਚਿਤ ਆਵਾਜ਼ਾਂ ਉੱਤੇ ਅਧਾਰਿਤ ਸਨ। ਇਸ ਵਿੱਚ ਵਿਸ਼ਰਾਮ ਚਿੰਨ੍ਹ ਦੀ ਵਿਵਸਥਾ ਨਹੀਂ ਸੀ ਤੇ ਉਹ ਉਂਗਲ ਦੇ ਪੋਟਿਆਂ ਦੇ ਥੱਲ੍ਹੇ ਵੀ ਨਹੀਂ ਆਉਂਦੇ ਸਨ।
ਬਰੇਲ ਲਿਪੀ
[ਸੋਧੋ]ਲੂਈ ਬਰੇਲ ਨੇ ਇਸ ਲਿਪੀ ਨੂੰ ਆਧਾਰ ਬਣਾ ਕੇ 1829 ਵਿੱਚ ਛੇ ਬਿੰਦੂਆਂ ਨੂੰ ਵੱਖ-ਵੱਖ ਤਿੰਨ-ਤਿੰਨ ਦੀਆਂ ਦੋ ਲਾਈਨਾਂ ਵਿੱਚ ਜੋੜ ਕੇ ਲਿਖਿਆ। ਇਨ੍ਹਾਂ ਛੇ ਬਿੰਦੂਆਂ ਨੂੰ ਵੱਖ-ਵੱਖ ਰੂਪਾਂ ਤੇ ਸਥਿਤੀਆਂ ਵਿੱਚ ਰੱਖ ਕੇ 63 ਕਲਾ ਤਿਆਰ ਕੀਤੀਆਂ ਅਤੇ ਵਾਕ ਬਣਤਰਾਂ ਬਣਾਈਆਂ। ਇਸ ਵਿੱਚ ਵੱਖ-ਵੱਖ ਅੱਖਰਾਂ ਲਈ ਵਿਸ਼ੇਸ਼ ਚਿੰਨ੍ਹ ਵੀ ਮਿਲਦੇ ਸਨ। ਇਹ ਉਸ ਨੇ ਆਪਣੇ ਦੋਸਤਾਂ ਨੂੰ ਦਿਖਾਈ। ਇਸ ਤਰ੍ਹਾਂ ਸਾਰੇ ਬੱਚੇ ਇਸ ਨੂੰ ਲਿਖਣ ਤੇ ਪੜ੍ਹਨ ਲੱਗ ਪਏ। ਬਰੇਲ ਲਿਪੀ ਦੀ ਇਹ ਲਿਪੀ ਬੱਚਿਆਂ ਵਿੱਚ ਬਹੁਤ ਹਰਮਨਪਿਆਰੀ ਹੋ ਗਈ। ਲੂਈ ਨੂੰ ਛੂਤ ਦੀ ਬਿਮਾਰੀ ਸੀ। ਇਹ ਲੱਛਣ ਭਾਵੇਂ 1835 ਵਿੱਚ ਦਿਖਾਈ ਦਿੱਤੇ ਸਨ ਪਰ ਉਸ ਨੇ ਪਰਵਾਹ ਨਾ ਕਰਦੇ ਹੋਏ ਆਪਣੇ ਕੰਮ ਨੂੰ ਨਿਰਵਿਘਨ ਜਾਰੀ ਰੱਖਿਆ ਹੋਇਆ ਸੀ। ਲੂਈ ਬਰੇਲ ਨੇ 1837 ਵਿੱਚ ਸਵਰ ਲਿਪੀ ਨੂੰ ਪ੍ਰਕਾਸ਼ਿਤ ਕੀਤਾ। ਬਰੇਲ ਸੰਗੀਤ ਵਿੱਚ ਵੀ ਬਹੁਤ ਮਾਹਰ ਸੀ ਅਤੇ ਵਾਇਲਨ ਵਜਾਉਣ ’ਚ ਵੀ ਨਿਪੁੰਨ ਸਨ। ਉਸ ਨੇ ਰੈਫੀਗ੍ਰਾਫੀ ਦੀ ਵੀ ਖੋਜ ਕੀਤੀ। ਇਸ ਲਿਪੀ ਦਾ ਨਾਂ "ਬਰੇਲ ਲਿਪੀ" ਪੈ ਗਿਆ।