ਸਮੱਗਰੀ 'ਤੇ ਜਾਓ

ਬਲਦੇਵ ਸਿੰਘ ਖਹਿਰਾ (ਡਾ.)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਸਵੀਰ:ਡਾ. ਬਲਦੇਵ ਸਿੰਘ ਖਹਿਰਾ (2).jpg
ਬਲਦੇਵ ਸਿੰਘ ਖਹਿਰਾ(ਡਾ.)
ਤਸਵੀਰ:ਡਾ. ਬਲਦੇਵ ਸਿੰਘ ਖਹਿਰਾ (2).jpg
ਬਲਦੇਵ ਸਿੰਘ ਖਹਿਰਾ(ਡਾ.)

ਪੰਜਾਬੀ ਮਿੰਨੀ-ਕਹਾਣੀ ਦੇ ਚਰਚਿਤ ਹਸਤਾਖ਼ਰ ਡਾ:ਬਲਦੇਵ ਸਿੰਘ ਖਹਿਰਾ, ਐਮ.ਬੀ.ਬੀ.ਐਸ, ਡੀ.ਓ.ਐਮ.ਐਸ, ਕਿੱਤੇ ਵਜੋਂ ਅੱਖਾਂ ਦੇ ਮਾਹਿਰ ਡਾਕਟਰ ਹਨ ਤੇ ਸਿਹਤ ਵਿਭਾਗ ਪੰਜਾਬ ਤੋਂ ਸੀਨੀਅਰ ਮੈਡੀਕਲ ਅਫਸਰ ਵਜੋਂ ਸੇਵਾਮੁਕਤ ਹੋਏ ਹਨ। ਉਨਾਂ ਦਾ ਜਨਮ 15 ਅਗਸਤ 1946 ਨੂੰ ਹੋਇਆ।ਆਪ ਲੰਮੇ ਸਮੇਂ ਤੋਂ ਮਿੰਨੀ ਕਹਾਣੀਆਂ ਲਿਖਦੇ ਆ ਰਹੇ ਹਨ,ਜਿਹੜੀਆਂ ਆਮ ਤੌਰ ’ਤੇ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਹੁੰਦੀਆਂ ਹਨ ਅਤੇ ਬਹੁਤ ਤਿੱਖਾ ਤੇ ਤੇਜ਼ ਪ੍ਰਭਾਵ ਛੱਡਦੀਆਂ ਹਨ। ਮਿੰਨੀ-ਕਹਾਣੀਆਂ ਉੱਘੇ ਦੇਸ਼ੀ-ਵਿਦੇਸ਼ੀ ਰਿਸਾਲਿਆਂ-ਅਖਬਾਰਾਂ ਅਤੇ ਇੰਟਰਨੈਟ ਵੈਬਸਾਈਟਸ ਵਿੱਚ ਛਪਦੀਆਂ ਹਨ ਤੇ ਹਿੰਦੀ ਵਿੱਚ ਅਨੁਵਾਦ ਹੋ ਕੇ ‘ਦੈਨਿਕ ਟ੍ਰਿਬਿਊਨ’ ਅਤੇ ਲਿਪੀਅੰਤਰ ਹੋ ਕੇ ਲਹੌਰ ਤੋਂ ਛਪਦੇ ‘ਲਹਿਰਾਂ’ ਅਤੇ ਹੋਰ ਪਰਚਿਆਂ ਵਿੱਚ ਵੀ ਛਪੀਆਂ ਹਨ। ਪ੍ਰਾਂਤਿਕ,ਰਾਸ਼ਟਰੀ ਤੇ ਅੰਤਰ ਰਾਸ਼ਟਰੀ ਸਾਹਿਤ ਸਮਾਗਮਾਂ ਅਤੇ ਭਾਰਤ,ਅਸਟਰੇਲੀਆ, ਇੰਗਲੈਂਡ ਤੇ ਉੱਤਰੀ ਅਮਰੀਕਾ ਦੇ ਰੇਡੀਓ ਟੀਵੀ ਉਤੇ ਪੇਸ਼ ਕੀਤੀਆਂ ਆਪ ਦੀਆਂ ਮਿੰਨੀ-ਕਹਾਣੀਆਂ ਨੇ ਦਰਸ਼ਕਾਂ ਦਾ ਧਿਆਨ ਖਿਚਿਆ ਹੈ।ਕੈਨੇਡਾ ਅਮਰੀਕਾ ਵਿਚ ਆਪ ਕਈ ਵਿਸ਼ਵ ਕਾਨਫਰੰਸਾਂ ਵਿਚ ਸ਼ਾਮਿਲ ਹੋਏ ਤੇ ਉਥੇ ਹੋਏ ਆਪ ਦੇ ਰੇਡੀਓ-ਟੀਵੀ ਟਾਕ-ਸ਼ੋਅ ਬੇਹੱਦ ਮਕਬੂਲ ਹੋਏ ਹਨ।ਆਪ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਬਹੁਤ ਸਾਰੇ ਮਾਣਾਂ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ।ਆਪ ਪ੍ਰਸਿੱਧ ਲੇਖਿਕਾ ਡਾ.ਗੁਰਮਿੰਦਰ ਸਿੱਧੂ ਦੇ ਜੀਵਨਸਾਥੀ ਹਨ।

ਸਿਰਜਨ ਵਿਧਾ  :      ਮਿੰਨੀ ਕਹਾਣੀ 
ਪੁਸਤਕਾਂ / ਪ੍ਰਕਾਸ਼ਨ: ਮਿੰਨੀ ਕਹਾਣੀ ਸੰਗ੍ਰਿਹ
                        ਦੋ ਨੰਬਰ ਦਾ ਬੂਟ                            
                        ਥੋਹਰਾਂ ਦੇ ਸਿਰਨਾਵੇਂ  
                        ਗੁਆਚੇ ਹੱਥ ਦੀ ਤਲਾਸ਼
                        ਮੁੱਕਦੇ ਸ਼ਬਦਾਂ ਦੀ ਗਾਥਾ

ਅੰਤਰਰਾਸ਼ਟਰੀ ਪੱਧਰ 'ਤੇ ਛਪੀ ਪੁਸਤਕ ‘ਸ਼ਖਸ਼ੀਅਤ ਉਸਾਰੀ ਦੀ ਤਿਆਰੀ ' ਵਿਚ ਵੀ ਲੇਖ ਸ਼ਾਮਿਲ ਸਾਂਝੇ ਮਿੰਨੀ ਕਹਾਣੀ ਸੰਗ੍ਰਹਿ: 'ਇੱਕ ਕਾਫਲਾ ਹੋਰ',' ਮਾਰੂਥਲ ਦੇ ਰਾਹੀ,' ਪੰਜਾਬੀ ਦੀਆਂ ਪ੍ਰਤੀਨਿਧ ਇਕਵੰਜਾ ਮਿੰਨੀ ਕਹਾਣੀਆਂ '.'ਦਸ ਸਾਲ ਲੰਮਾ ਪੈਂਡਾ ‘,‘ਪੰਜਾਬੀ ਦੀਆਂ ਸਰਵੋਤਮ ਮਿੰਨੀ ਕਹਾਣੀਆਂ ', ਇੱਕ ਅਜੂਬਾ ਹੋਰ ', 'ਜੀਵਨ ਸੰਧਿਆ' , 'ਵੀਹਵੀਂ ਸਦੀ ਦੀਆਂ ਪੈੜਾਂ', ‘ਵੀਹਵੀਂ ਸਦੀ ਦੀ ਪ੍ਰਤੀਨਿਧ ਪੰਜਾਬੀ ਮਿੰਨੀ ਕਹਾਣੀ',' ਮਿੰਨੀ ਕਹਾਣੀ ਦਾ ਸੰਸਾਰ ',' ਦਸਵੇਂ ਦਹਾਕੇ ਦੀ ਮਿੰਨੀ ਕਹਾਣੀ ',' ਸਮਕਾਲੀ ਪੰਜਾਬੀ ਮਿੰਨੀ ਕਹਾਣੀ ',ਗਿਆਨ ਦੀਪਿਕਾ-ਪੰਜਾਬੀ ਪਾਠਮਾਲਾ ਭਾਗ -5,ਗਿਆਨ ਦੀਪਿਕਾ-ਪੰਜਾਬੀ ਪਾਠਮਾਲਾ ਭਾਗ 6 -ਹਿੰਦੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਚਾਂਦ ਕੀ ਚਾਂਦਨੀ' ਵਿੱਚ ਵੀ ਮਿੰਨੀ ਕਹਾਣੀਆਂ ਸ਼ਾਮਿਲ ਹਨ। ਆਪ ਦੀਆਂ ਮਿੰਨੀ ਕਹਾਣੀਆਂ ਅਕਸ,ਪੰਜਾਬੀ ਡਾਈਜੈਸਟ,ਮਹਿਰਮ,ਮਿੰਨੀ,ਚਰਚਾ,ਕਲਾਕਾਰ,ਅਣੂ,ਜਾਗ੍ਰਿਤੀ,ਸਿਲਸਿਲਾ,ਗੁੰਚਾ,ਪੰਜਾਬੀ ਟ੍ਰਿਬਿਊਨ, ਅਜੀਤ, ਛਿਣ,ਇੰਡੋਕੈਨੇਡੀਨ ਟਾਈਮਜ਼ ਅਤੇ ਹੋਰ ਬਹੁਤ ਸਾਰੇ ਚਰਚਿਤ ਪੰਜਾਬੀ ਰਿਸਾਲਿਆਂ ਅਤੇ ਅਖਬਾਰਾਂ ਵਿੱਚ ਛਪਦੀਆਂ ਹਨ ।2008 ਵਿੱਚ ਟੋਰਾਂਟੋ ਵਿਚੋਂ ਨਿਕੱਲਦੇ ਪੱਤਰ 'ਅਜੀਤ 'ਵਿੱਚ ਮਿੰਨੀ-ਕਹਾਣੀਆਂ ਲਗਾਤਾਰ ਛਪਦੀਆਂ ਰਹੀਆਂ ਹਨ।

ਮਿੰਨੀ ਕਹਾਣੀਆਂ ਦੂਰਦਰਸ਼ਨ ਅਤੇ ਆਕਾਸ਼ਬਾਣੀ ਤੋਂ ਵੀ ਪ੍ਰਸਾਰਿਤ ਹੁੰਦੀਆਂ ਰਹਿੰਦੀਆਂ ਹਨ, ਦੂਰਦਰਸ਼ਨ ਜਲੰਧਰ ਦੇ ਹਰਮਨ ਪਿਆਰੇ ਪ੍ਰੋਗਰਾਮ 'ਸਾਹਿਤ ਦੇ ਅੰਗ ਸੰਗ ' ਵਿਚ ਹੋਏ ਰੂਬਰੂ ਸਮੇਂ ਵੀ ਮਿੰਨੀ ਕਹਾਣੀਆਂ  ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਵਿਅੰਗ ਕਾਰਟੂਨ ਸਕੈਚ ਮਾਸਿਕ 'ਮਹਿਰਮ' ਵਿੱਚ ਲਗਾਤਾਰ ਹਰਮਹੀਨੇ ਪੂਰਾ ਸਾਲ ਛਪਦੇ ਰਹੇ ਹਨ ।
-ਆਪ ਨੇ ਕੰਨਿਆ ਭਰੂਣ ਹੱਤਿਆ ਬਾਰੇ ਆਮਿਰ ਖਾਨ ਦੇ ਟੀ ਵੀ ਸ਼ੋਅ 'ਸੱਤਯਮੇਵ ਜਯਤੇ' ਵਿੱਚ ਹਿੱਸਾ ਲਿਆ।

ਮਿੰਨੀ ਕਹਾਣੀ ਵਿਧਾ ਲਈ ਕੀਤਾ ਕੋਈ ਵਿਸ਼ੇਸ਼ ਕਾਰਜ: ਦੇਸ਼ ਵਿਦੇਸ਼ ਦੀਆਂ ਸਾਹਿਤਕ ਸਭਾਵਾਂ ਅਤੇ ਰੇਡੀਓ ਤੇ ਦੂਰਦਰਸ਼ਨ ਉਤੇ ਪੇਸ਼ ਮਿੰਨੀ ਕਹਾਣੀਆਂ ਨੇ ਸਰੋਤਿਆਂ ਤੇ ਦਰਸ਼ਕਾਂ ਦਾ ਵਿਸ਼ੇਸ਼ ਧਿਆਨ ਖਿਚਿਆ ਹੈ । ਦੂਰਦਰਸ਼ਨ ਜਲੰਧਰ ਦੇ ਹਰਮਨ ਪਿਆਰੇ ਪ੍ਰੋਗਰਾਮ 'ਸਾਹਿਤ ਦੇ ਅੰਗ ਸੰਗ ' ਵਿਚ ਹੋਏ ਰੂਬਰੂ ਸਮੇਂ ਵੀ ਮਿੰਨੀ ਕਹਾਣੀਆਂ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ , ਕੈਨੇਡਾ ਦੇ ਟੀ ਵੀ ,ਰੇਡੀਓ ਉਤੇ ਹੋਏ ਟਾਕ-ਸ਼ੋ ਵਿਚ ਸ਼ਾਮਿਲ ਸਰੋਤਿਆਂ ਨੇ ਦੱਸਿਆ ਕਿ ਕਿ ਹੁਣ ਉਹਨਾਂ ਨੂੰ ਇਸ ਵਿਧਾ ਦੀ ਸਾਰਥਿਕਤਾ ਤੇ ਜ਼ਰੂਰਤ ਸਮਝ ਲੱਗੀ ਹੈ ਅਤੇ ਅੱਗੇ ਤੋਂ ਮਿੰਨੀ ਕਹਾਣੀ ਪੜ੍ਹਨ ਨੂੰ ਪਹਿਲ ਦੇਣਗੇ । ਇਨਾਮ/ਸਨਮਾਨ:

   ਪਹਿਲਾ ਇਨਾਮ
             ਮਿੰਨੀ  ਕਹਾਣੀ ' ਪੁੰਨਿਆ  ਦਾ  ਚੰਦ '  ਨੂੰ ਅਦਾਰਾ  ਜ਼ੈਲਸ  ਟਾਈਮਜ਼ ਵਲੋਂ-.1989
            ' ਮਹਿਕ ਦਾ ਬੁੱਲਾ ' ਨੂੰ ਬਾਲ ਸਾਹਿਤ ਅਕਾਦਮੀ ਵਲੋਂ-.1990
            ' ਮਹਾਂ ਪਾਪ ' ਨੂੰ ਲੋਕ-ਰਣ ਵਲੋਂ-1991
            ' ਗਰੀਬੀ ਉਨਮੂਲਨ '(ਹਿੰਦੀ ਅਨੁਵਾਦ) ਲਈ ਸਨਮਾਨ ਰਾਸ਼ਟਰ ਭਾਸ਼ਾ ਸਮਿਤੀ ਵਲੋਂ-1992
            ' ਪੀੜ੍ਹੀ ਅੰਤਰ' ਨੂੰ ਇਨਾਮ ' ਮਾਨ ਕੌਰ ਯਾਦਗਾਰੀ ਮਿੰਨੀ ਕਹਾਣੀ ਮੁਕਾਬਲਾ '-1993
            ' ਜ਼ਿੰਮੇਵਾਰੀ ' ਨੂੰ  ਇਨਾਮ  ਮਿੰਨੀ  ਕਹਾਣੀ  ਲੇਖਕ  ਮੰਚ ਅੰਮ੍ਰਿਤਸਰ  ਵਲੋਂ-....2000
 ਮਿੰਨੀ ਕਹਾਣੀ ਵਿੱਚ ਪ੍ਰਾਪਤੀ ਅਤੇ ਸਮਾਜਸੇਵਾ ਲਈ ਸਨਮਾਨ:
 ਲੋਕ ਸਾਹਿਤ ਸੰਗਮ ਰਾਜਪੁਰਾ, ਮਾਲਵਾ ਕਲਚਰਲ ਐਂਡ ਸ਼ੋਸ਼ਲ ਵੈਲਫੇਅਰ ਸੋਸਾਇਟੀ,ਪੰਜਾਬੀ ਪ੍ਰਚਾਰ  ਕੇਂਦਰ ਜਲੰਧਰ, ਰੋਟਰੀ ਕਲੱਬ ਸਰਹਿੰਦ, ਸ਼ੁੱਭਕਰਮਨ ਸੋਸਾਇਟੀ,ਸੀਨੀਅਰ ਸਿਟੀਜ਼ਨ ਕੌਂਸਲ,ਉਪਕਾਰ ਕੋਆਰਡੀਨੇਸ਼ਨ ਸੋਸਾਇਟੀ,ਰੋਟਰੀ ਇੰਟਰਨੈਸ਼ਨਲ.,ਸਾਈਂਦਾਸ  ਸਾਹਿਤ  ਕਲਾ  ਅਕਾਦਮੀ  ਦਿੱਲੀ, ਜੈਮਿਨੀ ਅਕਾਦਮੀ,ਕੋਹਿਨੂਰ ਵੈਲਫੇਅਰ ਸੋਸਾਇਟੀ, ਫੈਮਿਲੀ ਪਲੈਨਿੰਗ ਐਸੋਸੀਏਸ਼ਨ ਆਫ ਇੰਡੀਆ,ਮਿੰਨੀ ਕਹਾਣੀ ਲੇਖਕ ਮੰਚ ਅੰਮ੍ਰਿਤਸਰ ਵਲੋਂ ਮਿੰਨੀ ਕਹਾਣੀ ਵਿੱਚ ਪ੍ਰਾਪਤੀ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ
'ਐੈਵਾਰਡ ਆਫ ਐੇਕਸੀਲੈਂਸ'.... ਸੈਂਟਰਲ ਐੇਸੋਸੀਏਸ਼ਨ ਆਫ ਪੰਜਾਬੀ ਰਾਈਟਰਜ਼ ਆਫ ਨਾਰਥ  ਅਮਰੀਕਾ ਵਲੋਂ
' ਐੈਵਾਰਡ ਆਫ ਐੇਕਸੀਲੈਂਸ'.... ਸੈਂਟਰਲ ਐੇਸੋਸੀਏਸ਼ਨ ਆਫ ਪੰਜਾਬੀ ਰਾਈਟਰਜ਼ ਆਫ ਨਾਰਥ  ਅਮਰੀਕਾ ਵਲੋਂ
' ਐੇਵਾਰਡ ਆਫ ਐੇਕਸੀਲੈਂਸ' ....ਇੰਡੋ-ਕੈਨੇਡੀਅਨ ਟਾਈਮਜ਼  ਟਰੱਸਟ  ਵਲੋਂ  
* ਐਵਾਰਡ ਆਫ ਆਨਰ*....ਇੰਟਰਨੈਸ਼ਨਲ ਪੰਜਾਬੀ ਲਿਟਰੇਚਰ ਅਕੈਡਮੀ,ਕੈਲੇਫੋਰਨੀਆ,ਯੂ.ਐਸ.ਏ.. 
* ਐਪਰੀਸੀਏਸ਼ਨ ਐਵਾਰਡ* ....  ਪੀਪਲ-ਰਾਈਟਰਜ਼ ਲਿਟਰੇਰੀ ਐਸੋਸੀਏਸ਼ਨ,ਨਾਰਥ ਅਮਰੀਕਾ.
* ਐਪਰੀਸੀਏਸ਼ਨ ਐਵਾਰਡ*....ਹਰਿਆਣਾ ਲੇਖਿਕਾ ਮੰਚ,ਸਿਰਸਾ..
* ਐਪਰੀਸੀਏਸ਼ਨ ਐਵਾਰਡ* ....ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ 
* ਸਰਟੀਫਿਕੇਟ ਆਫ ਐਪਰੀਸੀਏਸ਼ਨ *....ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ
* ਮਾਣ-ਪੱਤਰ 11ਵੀਂ ਸਾਹਿਤਿਕ ਕਾਨਫਰੰਸ....ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੇਫੋਰਨੀਆ 
ਮੈਂਬਰਸ਼ਿਪ-ਅਹੁਦੇਦਾਰੀਆਂ :         
                                ਕਾਰਜ ਕਾਰਨੀ ਮੈਂਬਰ-ਕਲਾਕਾਰ ਸੰਗਮ
                                 ਕਾਰਜ ਕਾਰਨੀ ਮੈਂਬਰ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ
                                 ਮੈਂਬਰ ਪੰਜਾਬੀ ਲੇਖਕ ਸਭਾ ਚੰਡੀਗੜ੍ਹ
                                 ਮੈਂਬਰ ਸਾਹਿਤ ਚਿੰਤਨ ਚੰਡੀਗੜ੍ਹ                           
                                 ਜੀਵਨ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ
                                 ਜੀਵਨ  ਮੈਂਬਰ ਇੰਡੀਅਨ ਸੋਸਾਇਟੀ ਆਫ ਆਥਰਜ਼
                                 ਸਾਬਕਾ ਪ੍ਰਧਾਨ ਲੋਕ ਸਾਹਿਤ ਸੰਗਮ ਰਾਜਪੁਰਾ
                                 ਸਾਬਕਾ ਮੀਤ ਪ੍ਰਧਾਨ ਪੀਪਲਜ਼ ਆਰਟਸ ਥੀਏਟਰ ਰਾਜਪੁਰਾ