ਸਮੱਗਰੀ 'ਤੇ ਜਾਓ

ਬਲਬੀਰ ਸਿੰਘ ਮੋਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਲਬੀਰ ਮੋਮੀ (20 ਨਵੰਬਰ, 1935 - 21 ਅਗਸਤ, 2024) ਪੰਜਾਬੀ ਸਾਹਿਤਕਾਰ ਸੀ।

ਬਲਬੀਰ ਸਿੰਘ ਮੋਮੀ ਦਾ ਜਨਮ 20 ਨਵੰਬਰ, 1935 ਨੂੰ ਨਵਾਂ ਪਿੰਡ, ਚੱਕ ਨੰਬਰ 78, ਜਿਲਾ ਸੇਖੂਪੁਰਾ (ਪਾਕਿਸਤਾਨ) ਵਿੱਚ ਹੋਇਆ ਸੀ। 21 ਅਗਸਤ, 2024 ਨੂੰ ਟੋਰਾਂਟੋ (ਕੈਨੇਡਾ) ਵਿੱਚ ਉਸਦਾ ਜੀਵਨ ਪੂਰਾ ਹੋ ਗਿਆ।

ਪੰਜਾਬ ਵਿੱਚ ਅਧਿਆਪਨ ਕਿੱਤੇ ਤੋਂ ਬਿਨਾਂ ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿੱਚ ਲੋਕ ਸੰਪਰਕ ਅਫ਼ਸਰ ਵਜੋਂ ਸੇਵਾ ਨਿਭਾਈ ਹੈ। ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਿੱਚ ਲੈਕਚਰਾਰ ਵਜੋਂ ਵੀ ਸੇਵਾ ਨਿਭਾਈ।

ਉਹ ਏਸ਼ੀਅਨ ਕੈਨੇਡਾ ਬਾਇਓਗ੍ਰਾਫੀਕਲ ਸੈਂਟਰ ਅਤੇ ਅਨੁਵਾਦ ਸੇਵਾ ਦੇ ਚੇਅਰਮੈਨ ਰਿਹਾ ਅਤੇ ਬਰੈਂਪਟਨ ਵਿੱਚ ਜੇਮਸ ਪੋਟਰ ਐਂਡ ਕ੍ਰੈਡਿਟਵਿਊ ਸੀਨੀਅਰ ਕਲੱਬ ਦੇ ਮੁੱਖ ਸਲਾਹਕਾਰ। ਪੀਲ ਅਤੇ ਟੋਰਾਂਟੋ ਬੋਰਡ ਆਫ਼ ਐਜੂਕੇਸ਼ਨ ਦੇ ਨਾਲ ਇੱਕ ਅੰਤਰਰਾਸ਼ਟਰੀ ਭਾਸ਼ਾ ਦੇ ਅਧਿਆਪਕ ਅਤੇ ਓਨਟਾਰੀਓ ਸਰਕਾਰ ਲਈ ਕਸਟਡੀ ਰਿਵਿਊ ਬੋਰਡ ਦੇ ਇੱਕ ਮੈਂਬਰ ਵਜੋਂ ਉਸ ਨੇ ਅਣਗਿਣਤ ਵਿਅਕਤੀਆਂ ਦੇ ਦਿਮਾਗ ਅਤੇ ਜੀਵਨ ਨੂੰ ਨਵੀਂ ਦਿਸ਼ਾ ਅਤੇ ਆਕਾਰ ਦਿੱਤਾ।

ਰਚਨਾਵਾਂ

[ਸੋਧੋ]

ਕਹਾਣੀ ਸੰਗ੍ਰਹਿ

[ਸੋਧੋ]
  • ਮਸਾਲੇ ਵਾਲਾ ਘੋੜਾ (1959, 1973)
  • ਜੇ ਮੈਂ ਮਰ ਜਾਵਾਂ (1965)
  • ਸ਼ੀਸ਼ੇ ਦਾ ਸਮੁੰਦਰ (1968)
  • ਫੁੱਲ ਖਿੜੇ ਹਨ (ਸੰਪਾਦਨ, 1971)
  • ਸਰ ਦਾ ਬੂਝਾ (1973)

ਨਾਵਲ

[ਸੋਧੋ]
  • ਜੀਜਾ ਜੀ (1961)
  • ਪੀਲਾ ਗੁਲਾਬ (1975)
  • ਇਕ ਫੁੱਲ ਮੇਰਾ ਵੀ (1986)
  • ਅਲਵਿਦਾ ਹਿੰਦੋਸਤਾਨ

ਨਾਟਕ

[ਸੋਧੋ]
  • ਨੌਕਰੀਆਂ ਹੀ ਨੌਕਰੀਆਂ (1960)
  • ਲੌਢਾ ਵੇਲਾ (1961)