ਬਲਮਫੀਲਡ, ਇੱਕ ਬਜ਼ੁਰਗ ਛੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

"ਬਲੂਮਫੀਲਡ, ਇੱਕ ਬਜ਼ੁਰਗ ਛੜਾ" (ਜਰਮਨ: "Blumfeld, ein älterer Junggeselle") ਫ੍ਰਾਂਜ਼ ਕਾਫਕਾ ਦੀ ਇੱਕ ਅਧੂਰੀ ਕਹਾਣੀ ਹੈ। ਸ਼ਾਇਦ ਇਹ 1915 ਦੇ ਸ਼ੁਰੂ ਵਿੱਚ ਲਿਖੀ ਗਈ ਸੀ, ਇਹ ਪਹਿਲੀ ਵਾਰ 1936 ਵਿੱਚ ਬੇਸ਼ਰੇਬੰਗ ਈਨੇਸ ਕੈਮਫੇਸ (ਇੱਕ ਸੰਘਰਸ਼ ਦਾ ਵਰਣਨ ) ਸੰਗ੍ਰਹਿ ਵਿੱਚ ਪ੍ਰਕਾਸ਼ਿਤ ਹੋਈ ਸੀ।

ਇਹ ਬਲਮਫੀਲਡ, ਇੱਕ ਬਜ਼ੁਰਗ ਛੜੇ, ਦੇ ਜੀਵਨ ਦੇ ਇੱਕ ਹਿੱਸੇ ਨਾਲ ਸੰਬੰਧਤ ਹੈ, ਜੋ ਘਰ ਪਹੁੰਚਣ 'ਤੇ ਦੋ ਗੇਂਦਾਂ ਨੂੰ ਆਪਣੀ ਮਰਜ਼ੀ ਨਾਲ ਜ਼ਮੀਨ ਤੋਂ ਬੁੜ੍ਹਕਦੀਆਂ ਵੇਖਦਾ ਹੈ। ਜਿੱਥੇ ਵੀ ਉਹ ਜਾਂਦਾ ਹੈ, ਗੇਂਦਾਂ ਉਸ ਦੇ ਪਿੱਛੇ ਜਾਂਦੀਆਂ ਹਨ , ਅਤੇ ਉਹ ਸਪੱਸ਼ਟ ਤੌਰ 'ਤੇ ਉਸ ਨੂੰ ਤੰਗ ਕਰਦੀਆਂ ਹਨ। ਗੇਂਦਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਦੇ ਬਾਅਦ, ਕਾਰਵਾਈ ਅਗਲੇ ਦਿਨ ਤੱਕ ਜਾਰੀ ਰਹਿੰਦੀ ਹੈ। ਇੱਕ ਸਪੱਸ਼ਟ ਹੱਲ ਲੱਭਣ ਤੋਂ ਬਾਅਦ, ਉਹ ਕੰਮ 'ਤੇ ਚਲਾ ਜਾਂਦਾ ਹੈ, ਜਿੱਥੇ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਗੱਲਬਾਤ ਕਰਦਾ ਹੈ। [1]

ਫੁਟਨੋਟ[ਸੋਧੋ]

  1. Kafka, Franz. The Complete Stories. New York City: Schocken Books, 1971