ਬਲਰਾਮ ਨਾਟਕਕਾਰ
Jump to navigation
Jump to search
ਬਲਰਾਮ | |
---|---|
ਜਨਮ | ਕਪੂਰਥਲਾ, ਪੰਜਾਬ, ਭਾਰਤ | 25 ਜੂਨ 1964
ਹੋਰ ਨਾਂਮ | ਬਲਰਾਮ ਬੋਧੀ |
ਸਿੱਖਿਆ | ਪੰਜਾਬੀ ਯੂਨੀਵਰਸਿਟੀ |
ਬਲਰਾਮ (ਜਨਮ 25 ਜੂਨ,1964) ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਹੈ।
ਜੀਵਨ ਵੇਰਵੇ[ਸੋਧੋ]
ਬਲਰਾਮ ਕਪੂਰਥਲਾ ਸ਼ਹਿਰ ਦਾ ਜੰਮਪਲ ਹੈ ਅਤੇ ਹੁਣ ਇੱਕ ਚੌਥਾਈ ਸਦੀ ਤੋਂ ਪਟਿਆਲੇ ਰਹਿੰਦਾ ਹੈ। ਪਹਿਲੀ ਤੋਂ ਬੀ.ਏ. ਤੱਕ ਉਹ ਕਪੂਰਥਲੇ ਵਿੱਚ ਹੀ ਪੜ੍ਹਿਆ ਅਤੇ ਬਾਅਦ ਵੀ ਉਚੇਰੀ ਪੜ੍ਹਾਈ ਲਈ 90ਵਿਆਂ ਦੇ ਆਰੰਭ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਿਆ ਅਤੇ ਥੀਏਟਰ ਵਿਭਾਗ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ।
ਰਚਨਾਵਾਂ[ਸੋਧੋ]
ਨਾਟਕ[ਸੋਧੋ]
- ਇਟਸ ਨਾਟ ਐਨ ਅਫ਼ੇਅਰ (ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ)[1]
- ਮਾਤ ਲੋਕ
- ਜੂਠ (ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਉੱਪਰ ਆਧਾਰਿਤ)[2]
- ਨੋ ਅਗਜਿਟ (ਭਗਤ ਸਿੰਘ ਬਾਰੇ)
- ਤੈਂ ਕੀ ਦਰਦ ਨਾ ਆਇਆ (2002 ਗੁਜਰਾਤ ਹਿੰਸਾ ਬਾਰੇ)
- ਸਾਜ਼ ਰਾਜ਼ੀ ਹੈ (ਨਾਵਲ 'ਬੋਲ ਮਰਦਾਨਿਆ' ਦਾ ਨਾਟਕੀ ਰੂਪ)
ਅਨੁਵਾਦ[ਸੋਧੋ]
- ਗੋਦੋ ਦੀ ਉਡੀਕ (ਲੇਖਕ- ਸੈਮੂਅਲ ਬਰਕਲੇ ਬੈਕਟ)[3]
- ਗੈਂਡੇ
- ਪਹਿਲੀ ਅਤੇ ਆਖਰੀ ਆਜ਼ਾਦੀ (ਲੇਖਕ- ਜੇ. ਕ੍ਰਿਸ਼ਨਾਮੂਰਤੀ)[4]
- ਸਿੱਖਿਆ ਸੰਵਾਦ (ਲੇਖਕ - ਜੇ. ਕ੍ਰਿਸ਼ਨਾਮੂਰਤੀ)
- ਦਰਸ਼ਨ-ਦਿਗਦਰਸ਼ਨ