ਬਲਵਿੰਦਰ ਕੌਰ ਬੇਗੋਵਾਲ
ਦਿੱਖ
ਬਲਵਿੰਦਰ ਕੌਰ ਬੇਗੋਵਾਲ ਇੱਕ ਪੰਜਾਬੀ ਅਦਾਕਾਰਾ ਹੈ ਜਿਸਨੂੰ ਪਾਲੀਵੁੱਡ ਵਿੱਚ ਬੇਗੋ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਜੀਵਨ
[ਸੋਧੋ]ਬਲਵਿੰਦਰ ਕੌਰ ਬੇਗੋਵਾਲ ਦਾ ਜਨਮ ਪਿੰਡ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਉਸਨੇ ਖਾਲਸਾ ਕਾਲਜ ਬੇਗੋਵਾਲ ਵਿੱਚ ਪੜ੍ਹਦਿਆਂ ਹੀ ਨਾਟਕ ਖੇਡਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1990 ਵਿੱਚ ਥੀਏਟਰ ਦੀ ਐਮ ਏ ਕੀਤੀ। ਥੀਏਟਰ ਕਰਦਿਆਂ ਉਸਨੇ ਹਰ ਤਰਾਂ ਦਾ ਨਾਟਕ ਖੇਡਿਆ ਤੇ ਹਰ ਤਰਾਂ ਦਾ ਔਰਤ ਕਿਰਦਾਰ ਨਿਭਾਇਆ। ਰੰਗਮੰਚ ਸੰਬੰਧੀ ਉਸਦਾ ਪ੍ਰੇਰਨਾ ਸਰੋਤ ਨਾਟਕਕਾਰ ਗੁਰਸ਼ਰਨ ਭਾਜੀ ਹੈ। ਉਸਨੇ ਲੰਮਾ ਸਮਾਂ ਦੂਰਦਰਸ਼ਨ ਜਲੰਧਰ ਦੇ ਅਨੇਕਾਂ ਪ੍ਰੋਗਰਾਮਾਂ ਵਿੱਚ ਆਪਣੀ ਭੂਮਿਕਾ ਨਿਭਾਈ।[1]
ਖੇਡੇ ਨਾਟਕ
[ਸੋਧੋ]- ਸ਼ਕੁੰਤਲਾ ਦੀ ਅੰਗੂਠੀ
- ਟੋਭਾ ਟੇਕ ਸਿੰਘ
- ਆਗਰਾ ਬਜ਼ਾਰ
- ਉਡੀਪਸ
- ਵਗਦੇ ਪਾਣੀ
- ਰਾਜਾ ਰਸਾਲੂ
- ਹਾਏ ਮੇਰਾ ਦਿਲ
- ਪ੍ਰਪੋਜ਼ਲ
- ਰਿਹਰਸਲ
- ਨਾਟ-ਸਮਰਾਟ
- ਮੁਸੱਲੀ
ਡਾਂਸ ਡਰਾਮੇ
[ਸੋਧੋ]- ਹੀਰ ਰਾਂਝਾ
- ਮਿਰਜ਼ਾ ਸਾਹਿਬਾ
- ਸੋਹਣੀ ਮਹੀਵਾਲ
- ਸੱਸੀ ਪੁਨੂੰ
- ਯਾਦਾਂ
- ਬੇਗੋ ਨਾਰ
- ਢੋਲੀ ਸੰਮੀ
ਪੰਜਾਬੀ ਫਿਲਮਾਂ
[ਸੋਧੋ]ਹਵਾਲੇ
[ਸੋਧੋ]- ↑ ਢਿੱਲੋਂ, ਜਸਲੀਨ ਕੌਰ. "ਅਦਾਕਾਰੀ ਨੂੰ ਸਮਰਪਿਤ ਬਲਵਿੰਦਰ ਬੇਗੋਵਾਲ".