ਬਲੋਚਿਸਤਾਨ (ਖੇਤਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Map of Balochistan
Provincial Government flag

ਬਲੋਚਿਸਤਾਨ ਜਾਂ ਬਲੋਚਿਸਤਾਨ ਖੇਤਰ ਦੱਖਣ-ਪੱਛਮੀ ਏਸ਼ੀਆ ਵਿੱਚ ਅਰਬ ਸਾਗਰ ਦੇ ਉੱਤਰ-ਪੱਛਮ ਵਿੱਚ ਇਰਾਨ ਦੀ ਪਠਾਰ ਤੇ ਸਥਿਤ ਇੱਕ ਖ਼ਿੱਤਾ ਹੈ।


ਇਸ ਖ਼ਿੱਤੇ ਵਿੱਚ ਪੱਛਮੀ ਪਾਕਿਸਤਾਨ, ਦੱਖਣ-ਪੂਰਬੀ ਈਰਾਨ ਔਰ ਦੱਖਣ-ਪੱਛਮੀ ਅਫ਼ਗ਼ਾਨਿਸਤਾਨ ਦੇ ਕੁਛ ਹਿੱਸੇ ਸ਼ਾਮਿਲ ਹਨ। ਇਸ ਖ਼ਿੱਤੇ ਦਾ ਨਾਮ ਇਸ ਵਿੱਚ ਰਹਿਣ ਵਾਲੇ ਬਲੋਚ ਕਬੀਲਿਆਂ ਦੀ ਵਜ੍ਹਾ ਬਲੋਚਿਸਤਾਨ ਪੈ ਗਿਆ। ਇਸ ਖ਼ਿੱਤੇ ਵਿੱਚ ਜ਼ਿਆਦਾਤਰ ਬਲੋਚੀ ਜ਼ਬਾਨ ਬੋਲਣ ਵਾਲੇ ਲੋਕ ਰਹਿੰਦੇ ਹਨ ਅਤੇ ਦੂਸਰੀ ਅਹਿਮ ਜ਼ਬਾਨ ਬਰੂਹੀ ਹੈ। ਉੱਤਰ-ਪੂਰਬੀ ਬਲੋਚਿਸਤਾਨ ਵਿੱਚ ਰਹਿਣ ਵਾਲੇ ਕੁਛ ਲੋਕ ਪਸ਼ਤੋ ਜ਼ਬਾਨ ਵੀ ਬੋਲਦੇ ਹਨ।