ਬਸ ਕੰਡਕਟਰ (ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਬਸ ਕੰਡਕਟਰ"
ਲੇਖਕ ਦਲੀਪ ਕੌਰ ਟਿਵਾਣਾ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ ਕਿਸਮਪ੍ਰਿੰਟ

ਬਸ ਕੰਡਕਟਰ ਚੋਟੀ ਦੇ ਪੰਜਾਬੀ ਕਹਾਣੀਕਾਰਾਂ ਵਿੱਚੋਂ ਇੱਕ ਦਲੀਪ ਕੌਰ ਟਿਵਾਣਾ ਦੀ ਇੱਕ ਪੰਜਾਬੀ ਨਿੱਕੀ ਕਹਾਣੀ ਹੈ।

ਪਾਤਰ[ਸੋਧੋ]

  1. ਡਾਕਟਰ ਪਾਲੀ
  2. ਜੀਤ ਬਸ ਕੰਡਕਟਰ

ਪਲਾਟ[ਸੋਧੋ]

ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਉਹ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ। ਭੀੜ ਤੇ ਕੰਡਕਟਰਾਂ ਦੀਆਂ ਬੇਹੂਦਾ ਹਰਕਤਾਂ, ਅਸੱਭਿਅ ਗੱਲਾਂ ਉਸ ਲਈ ਪਰੇਸ਼ਾਨੀ ਦਾ ਕਰਨ ਹਨ। ਇੱਕ ਬਸ ਕੰਡਕਟਰ, ਜੀਤ ਦਾ ਉਸ ਵੱਲ ਵਤੀਰਾ ਬਹੁਤ ਅਪਣੱਤ ਵਾਲਾ ਹੁੰਦਾ ਹੈ। ਜੀਤ ਡਾ.ਪਾਲੀ ਦਾ ਬਹੁਤ ਖਿਆਲ ਰੱਖਦਾ ਸੀ । ਬੱਸ ਵਿੱਚ ਸਵਾਰੀਆਂ ਦੇ ਧੱਕੇ-ਮੁੱਕੇ ਤੋਂ ਉਸ ਬਚਾਉਣ ਲਈ ਪਹਿਲਾਂ ਹੀ ਉਸ ਲਈ ਸੀਟ ਰੱਖ ਲੈਂਦਾ ਸੀ। ਜੀਤ ਉਸ ਕੋਲੋਂ ਟਿਕਟ ਦੇ ਪੈਸੇ ਵੀ ਨਹੀ ਲੈਂਦਾ ਸੀ। ਇਹ ਗਲ ਪਾਲੀ ਨੂੰ ਚੰਗੀ ਨਹੀ ਲੱਗ ਰਹੀ ਸੀ ਕਿ ਇੱਕ ਮਾਮੂਲੀ ਜਿਹਾ ਬੱਸ ਕੰਡਕਟਰ ਉਸਦੀ ਟਿਕਟ ਦੇ ਪੈਸੇ ਭਰੇ। ਖ਼ਾਸ ਖ਼ਿਆਲ ਪੁੱਛਣ ਤੇ ਜੀਤ ਨੇ ਦੱਸਿਆ ਕਿ ਉਹ ਡਾ.ਪਾਲੀ ਦੇ ਰੂਪ ਵਿੱਚ ਉਸ ਨੂੰ ਅਪਣੀ ਮਰੀ ਹੋਈ ਭੈਣ ਨੂੰ ਲੱਭ ਰਿਹਾ ਹੈ। ਉਹ ਕਹਿੰਦਾ ਹੈ, "ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿਚ ਪੜ੍ਹਦੀ ਸੀ... ਹੱਲਿਆਂ ਵੇਲੇ ਉਥੇ ਹੀ ਮਾਰੀ ਗਈ। ਬਾਕੀ ਦੇ ਵੀ ਮਾਰੇ ਗਏ। ਮੈਂ ਰੁਲਦਾ-ਖੁਲਦਾ ਏਧਰ ਆ ਗਿਆ। ਪੜ੍ਹਾਈ ਵੀ ਕਿਥੋਂ ਹੋਣੀ ਸੀ, ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ। ਫਿਰ ਮੈਂ ਕੰਡੱਕਟਰ ਬਣ ਗਿਆ। ਤੁਹਾਡਾ ਬੈਗ ਤੇ ਟੂਟੀਆਂ ਜਿਹੀਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਜਾਂਦੀ ਸੀ... ਤੇ... ਤੇ...," ਅੱਗੋਂ ਉਹਦਾ ਗਲਾ ਭਰ ਆਇਆ।[1]

ਹਵਾਲੇ[ਸੋਧੋ]

  1. "ਬਸ ਕੰਡਕਟਰ ਦਲੀਪ ਕੌਰ ਟਿਵਾਣਾ". www.punjabikahani.punjabi-kavita.com. Archived from the original on 2023-02-06. Retrieved 2022-04-10.