ਬਸ ਟੋਪੋਲੌਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਸ ਟੋਪੋਲੌਜੀ

ਬੱਸ ਟੋਪੋਲੌਜੀ ਨੈੱਟਵਰਕ ਵਿੱਚ ਸਿਰਫ਼ ਇੱਕ ਸਾਂਝਾ ਸੰਚਾਰ ਮਾਧਿਅਮ ਹੈ।ਇਸ ਨਾਲ ਕੰਪਿਊਟਰਾਂ ਅਤੇ ਹੋਰਨਾਂ ਯੰਤਰਾਂ ਨੂੰ ਜੋੜਿਆ ਹੁੰਦਾ ਹੈ।ਇਸ ਨਾਲ ਜੇ ਅਸੀਂ ਦੂਸਰੇ ਯੰਤਰ ਨਾਲ ਸੰਚਾਰ ਸੰਵਾਦ ਬਣਾਉਣਾ ਹੁੰਦਾ ਹੈ ਤਾ ਅਸੀਂ ਆਪਣਾ ਸੰਦੇਸ਼ ਬਸ ਉੱਤੇ ਭੇਜ ਸਕਦੇ ਹਾਂ। ਇਸ ਨੈੱਟਵਰਕ ਵਿੱਚ ਸੰਦੇਸ਼ ਸਿਰਫ ਓਹੀ ਯੰਤਰ ਪ੍ਰਾਪਤ ਕਰ ਸਕਦਾ ਹੈ ਜਿਸ ਲਈ ਸੰਦੇਸ਼ ਭੇਜਿਆ ਗਿਆ ਹੈ। ਬੱਸ ਟੋਪੋਲੋਜੀ ਹਾਫ਼ ਡੁਪਲੇਕਸ ਤਕਨੀਕ ਤੇ ਕੰਮ ਕਰਦੀ ਹੈ। ਜਿਸ ਦਾ ਭਾਵ ਇੱਕ ਸਮੇਂ ਤੇ ਸਿਰਫ ਇੱਕ ਯੰਤਰ ਹੀ ਸੰਦੇਸ਼ ਭੇਜ ਜਾਂ ਪ੍ਰਾਪਤ ਕਰ ਸਕਦਾ ਹੈ।

ਬਸ ਟੋਪੋਲੌਜੀ ਦੀਆਂ ਲਾਭ ਤੇ ਹਾਨੀਆਂ[ਸੋਧੋ]

ਲਾਭ:-

ਇਸਨੂੰ ਸ਼ੁਰੂ ਕਰਨਾ ਬਹੁਤ ਆਸਾਨ ਹੈ।

ਇਸ ਵਿੱਚ ਕੋਈ ਹੋਰ ਕੰਪਿਊਟਰ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ।

ਇਹ ਬਹੁਤ ਹੀ ਸਸਤਾ ਤਰੀਕਾ ਹੈ।

ਇਹ ਕੰਪਿਊਟਰ ਖ਼ਰਾਬ ਹੋ ਜਾਵੇ ਤਾ ਦੂਸਰਿਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ।

ਹਾਨੀਆਂ:-

ਜੇ ਜ਼ਿਆਦਾ ਨੋਡ ਲਗਾਉਣੇ ਹੋਣ ਤਾ ਤਾਰ ਵੀ ਓਹਨੀ ਹੀ ਲੰਬੀ ਚਾਹੀਦੀ ਹੈ।

ਜੇਕਰ ਇੱਕ ਥਾਂ ਤੋ ਕੇਬਲ ਟੁੱਟ ਜਾਵੇ ਤਾ ਸਾਰਾ ਨੈੱਟਵਰਕ ਖ਼ਰਾਬ ਹੋ ਜਾਂਦਾ ਹੈ।

ਇਸ ਨੈੱਟਵਰਕ ਦੇ ਲਈ ਤਾਰਾਂ ਲਗਾਉਣੀਆਂ ਕਾਫ਼ੀ ਔਖਾ ਕੰਮ ਹੈ।

ਜੇਕਰ ਹਬ ਵਿੱਚ ਕੋਈ ਖ਼ਰਾਬੀ ਆ ਜਾਵੇ ਤਾ ਸਾਰਾ ਨੈੱਟਵਰਕ ਫੇਲ ਹੋ ਜਾਂਦਾ ਹੈ।

ਹਵਾਲੇ[ਸੋਧੋ]