ਬਹਿਰ (ਕਵਿਤਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਬੀ ਸ਼ਾਇਰੀ ਦਾ ਇੱਕ ਪੁਰਾਣਾ ਖਰੜਾ, 1841 ਵਿੱਚ (1)
ਅਰਬੀ ਸ਼ਾਇਰੀ ਦੇ ਇੱਕ ਪੁਰਾਣੀ ਹੱਥ-ਲਿਖਤ, 184jp1 (2) ਵਿੱਚ

ਬਹਿਰ ( ਅਰਬੀ / ਫ਼ਾਰਸੀ / ਉਰਦੂ : بحر) ਉਰਦੂ ਸ਼ਾਇਰੀ ਵਿੱਚ ਇੱਕ ਸ਼ਿਅਰ ਦਾ ਮੀਟਰ ਹੈ। ਮੂਲ ਰੂਪ ਵਿੱਚ, ਬਹਿਰ ਇੱਕ ਖਾਸ ਪੈਟਰਨ ਹੈ, ਜਿਸ ਵਿੱਚ ਉਰਦੂ ਅਰੂਜ਼ ਦੇ ਅਰਕਾਨਾਂ ਦੀ ਸਕੀਮ ਮਿਲ਼ਦੀ ਹੈ ਜੋ ਇੱਕ ਸ਼ਿਅਰ ਦੀ "ਲੰਬਾਈ" ਨੂੰ ਪਰਿਭਾਸ਼ਤ ਕਰਦਾ ਹੈ। ਹਾਲਾਂਕਿ, ਆਮ ਤੌਰ 'ਤੇ ਬਹਿਰ ਨੂੰ ਗ਼ਜ਼ਲ ਦੇ ਸ਼ਿਅਰ ਦੀ ਲੰਬਾਈ ਦੇ ਅਧਾਰ 'ਤੇ ਤਿੰਨ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ: ਛੋਟੀ, ਦਰਮਿਆਨੀ, ਲੰਮੀ।

ਇੱਕ ਗ਼ਜ਼ਲ ਵਿੱਚ, ਕਿਉਂਜੋ ਸਾਰੇ ਸ਼ੇਰ ਇੱਕੋ ਬਹੇਰ ਦੇ ਹੋਣੇ ਚਾਹੀਦੇ ਹਨ, ਇਸ ਲਈ ਇੱਕ ਸ਼ੇਰ (ਜਾਂ ਸ਼ੇਰ ਦੇ ਇੱਕ ਮਿਸ਼ਰੇ) ਦੀ ਬਹਿਰ ਨੂੰ ਨਿਰਧਾਰਤ ਕਰਨਾ ਹੀ ਸਾਰੀ ਗ਼ਜ਼ਲ ਦੀ ਬਹਿਰ ਨਿਰਧਾਰਤ ਕਰਨ ਲਈ ਕਾਫ਼ੀ ਹੈ। ਉਦਾਹਰਨ ਲਈ, ਗ਼ਾਲਿਬ ਦੀ ਇਸ ਗ਼ਜ਼ਲ ਵਿੱਚ ਸ਼ਿਅਰਾਂ ਦੀ ਲੰਬਾਈ ਅਤੇ ਮੀਟਰ ਇੱਕੋ ਜਿਹੇ ਹਨ। ਤਕ਼ਤੀਹ ਦੀ ਯੂਰਪੀ ਵਿਧੀ ਅਨੁਸਾਰ ਮੀਟਰ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ (ਜਿੱਥੇ "x" = ਲੰਬਾ ਜਾਂ ਛੋਟਾ, "u" = ਛੋਟਾ, "–" = ਲੰਮਾ, " uu " = ਇੱਕ ਲੰਬਾ ਜਾਂ ਦੋ ਛੋਟੇ ਉਚਾਰ-ਖੰਡ):

xu – – u – u – uu
ਕੋਈ ਉਮੀਦ ਬਰ ਨਹੀਂ ਆਤੀ
ਕੋਈ ਸੂਰਤ ਨਜ਼ਰ ਨਹੀਂ ਆਤੀ ॥
ਆਗੇ ਆਤੀ ਥੀ ਹਾਲ-ਏ-ਦਿਲ ਪੇ ਹਾਂਸੀ
ਅਬ ਕਿਸੀ ਬਾਤ ਪਰ ਨਹੀਂ ਆਤੀ
ਜਾਨਤਾ ਹੂੰ ਸਵਾਬ-ਏ-ਤਾਅਤ-ਓ-ਜ਼ਾਹਦ
ਪਾਰ ਤਬੀਯਤ ਇਧਰ ਨਹੀਂ ਆਤੀ
ਹੈ ਕੁਛ ਐਸੀ ਹੀ ਬਾਤ ਜੋ ਚੁਪ ਹੂੰ
ਵਰਨਾ ਕਯਾ ਬਾਤ ਕਰ ਨਹੀਂ ਆਤੀ॥
ਕਾਅਬਾ ਕਿਸ ਮੂੰਹ ਸੇ ਜਾਓਗੇ "ਗ਼ਾਲਿਬ"
ਸ਼ਰਮ ਤੁਮ ਕੋ ਮਗਰ ਨਹੀਂ ਆਤੀ

ਉਪਰੋਕਤ ਗ਼ਜ਼ਲ ਜਿਸ ਬਹਿਰ ਵਿੱਚ ਲਿਖੀ ਗਈ ਹੈ ਉਸਨੂੰ ਕਿਹਾ ਜਾਂਦਾ ਹੈ: ਖ਼ਫ਼ੀਫ਼ ਮੁਸੱਦਸ ਮਖ਼ਬੂਨ ਮਹਜ਼ੂਫ ਮਕਤੂ (ਮੀਟਰ G8)। [1] ਇਹ ਦਸ-ਉਚਾਰ-ਖੰਡਾਂ ਵਾਲੀ ਬਹੇਰ ਹੈ ਅਤੇ ਉਰਦੂ ਸ਼ਾਇਰੀ ਦੇ ਮਾਪਦੰਡਾਂ ਅਨੁਸਾਰ, ਛੋਟੀ ਬਹੇਰ ਹੈ।

ਜਿਵੇਂ ਕਿ ਫ਼ਾਰਸੀ ਕਵਿਤਾ ਦੀ ਤਕ਼ਤੀਹ ਦੇ ਨਾਲ, ਇੱਕ ਉਚਾਰ-ਖੰਡ ਜਿਵੇਂ ਕਿ ਮੀਦ ਜਾਂ ਬਾਤ ਜਿਸ ਵਿੱਚ ਇੱਕ ਲੰਮਾ ਸਵਰ ਅਤੇ ਵਿਅੰਜਨ ਹੁੰਦਾ ਹੈ, ਜਾਂ ਇੱਕ ਛੋਟਾ ਸਵਰ ਅਤੇ ਦੋ ਵਿਅੰਜਨ ਜਾਂ ਸ਼ਰਮ, "ਓਵਰਲੌਂਗ" ਹੁੰਦਾ ਹੈ, ਅਤੇ ਇੱਕ ਲੰਮਾ ਉਚਾਰ-ਖੰਡ + ਇੱਕ ਛੋਟਾ ਵਜੋਂ ਗਿਣਿਆ ਜਾਂਦਾ ਹੈ। [2]

ਉਰਦੂ ਅਰੂਜ਼ ਵਿੱਚ, ਫ਼ਾਰਸੀ ਦੇ ਉਲਟ, ਕਿਸੇ ਵੀ ਅੰਤਮ ਲੰਬੇ ਸਵਰ ਨੂੰ ਮੀਟਰ ਦੀ ਲੋੜ ਅਨੁਸਾਰ ਛੋਟਾ ਕੀਤਾ ਜਾ ਸਕਦਾ ਹੈ, [3] ਉਦਾਹਰਨ ਲਈ, ਉਪਰੋਕਤ ਆਖ਼ਰੀ ਸ਼ਿਅਰ ਵਿੱਚ ਕਾਅਬਾ ਸ਼ਬਦ ਵਿੱਚ।

ਬਹਿਰਾਂ ਦੀਆਂ ਕਿਸਮਾਂ[ਸੋਧੋ]

ਬਹੁਤ ਸਾਰੀਆਂ ਬਹਿਰਾਂ ਮਿਲ਼ਦੀਆਂ ਹਨ, ਪਰ ਉਰਦੂ ਸ਼ਾਇਰੀ ਵਿੱਚ ਮੁੱਖ ਤੌਰ 'ਤੇ 19 ਬਹਿਰਾਂ ਵਰਤੀਆਂ ਜਾਂਦੀਆਂ ਹਨ। [4] ਇਹ ਬਹਿਰਾਂ ਹੋਰ ਵੱਖ-ਵੱਖ ਕਿਸਮਾਂ ਵਿੱਚ ਵੰਡੀਆਂ ਗਈਆਂ ਹਨ, ਪਰ ਇਹਨਾਂ ਦਾ ਇੱਥੇ ਵਰਣਨ ਨਹੀਂ ਕੀਤਾ ਗਿਆ ਹੈ। ਨਾਮ ਹਨ:

  • ਬਹਿਰ-ਏ-ਰਜਜ਼
  • ਬਹਿਰ-ਏ-ਰਮਲ
  • ਬਹਿਰ-ਏ-ਬਸੀਤ
  • ਬਹਿਰ-ਏ-ਤਵੀਲ
  • ਬਹਿਰ-ਏ-ਕਾਮਿਲ
  • ਬਹਿਰ-ਏ-ਮੁਤਦਾਰਿਕ
  • ਬਹਿਰ-ਏ-ਹਜ਼ਜ
  • ਬਹਿਰ-ਏ-ਮੁਸ਼ਾਕਿਲ
  • ਬਹਿਰ-ਏ-ਮਦੀਦ
  • ਬਹਿਰ-ਏ-ਮੁਤਕ਼ਾਰਿਬ
  • ਬਹਿਰ-ਏ-ਮੁਜਤਸ
  • ਬਹਿਰ-ਏ-ਮੁਜ਼ਾਰਾ
  • ਬਹਿਰ-ਏ-ਮੁਨਸਾਰਿਹ
  • ਬਹਿਰ-ਏ-ਵਾਫ਼ਿਰ
  • ਬਹਿਰ-ਏ-ਕ਼ਰੀਬ
  • ਬਹਿਰ-ਏ-ਸਰੀਅ
  • ਬਹਿਰ-ਏ-ਖ਼ਫ਼ੀਫ਼
  • ਬਹਿਰ-ਏ-ਜਦੀਦ
  • ਬਹਿਰ-ਏ-ਮੁਕਤਜ਼ਬ

ਹਵਾਲੇ[ਸੋਧੋ]

  1. Pritchett, Frances. "A Desert Full of Roses - The Urdu Ghazals of Mirza Assadullah Khan Ghalib".
  2. Thiesen (1982), p. 189.
  3. Thiesen (1982), p. 197.
  4. "بحر کیا ہے؟" [What Is Meter?]. Urdu Gah.