ਬਹੁਦੇਵਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਹੁਦੇਵਵਾਦ ਜਾਂ ਅਨੇਕ-ਈਸ਼ਵਰਵਾਦ ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ ਅਰਾਧਨਾ ਅਤੇ ਵਿਸ਼ਵਾਸ ਨੂੰ ਕਹਿੰਦੇ ਹਨ। ਬਹੁਦੇਵਵਾਦ ਨੂੰ ਮੰਨਣ ਵਾਲੇ ਬਹੁਤੇ ਧਰਮਾਂ ਵਿੱਚ, ਵੱਖ ਵੱਖ ਦੇਵਤੇ ਕੁਦਰਤ ਦੀਆਂ ਸ਼ਕਤੀਆਂ ਜਾਂ ਪੂਰਵਜਾਂ ਦੀ ਪੂਜਾ ਦੇ ਪ੍ਰਤਿਨਿਧ ਹੁੰਦੇ ਹਨ। ਇਸ ਦਾ ਪ੍ਰਚਲਨ ਆਦਿਮ ਸਮਾਜਾਂ ਵਿੱਚ ਬੜਾ ਆਮ ਰਿਹਾ ਹੈਂ। ਪ੍ਰਾਚੀਨ ਯੂਨਾਨ ਅਤੇ ਰੋਮ ਵਿੱਚ, ਪਾਰਸੀ ਧਰਮ ਦੇ ਜਨਮ ਤੋਂ ਪਹਿਲਾਂ ਈਰਾਨ ਖੇਤਰ ਵਿੱਚ ਅਤੇ ਇਸਲਾਮ ਦੇ ਜਨਮ ਤੋਂ ਪਹਿਲਾਂ ਅਰਬ ਖੇਤਰ ਵਿੱਚ ਵੀ ਬਹੁਦੇਵਵਾਦ ਦਾ ਪ੍ਰਚਲਨ ਸੀ। ਹਿੰਦੂ ਮੱਤ ਵਿੱਚ ਵੇਦਾਂ ਦੇ ਜ਼ਮਾਨੇ ਤੋਂ ਅਤੇ ਅੱਜ ਵੀ ਬਹੁਦੇਵਵਾਦ ਦਾ ਵਿਆਪਕ ਪ੍ਰਚਲਨ ਦੇਖਣ ਨੂੰ ਮਿਲਦਾ ਹੈ।[1] ਪਰ ਹਿੰਦ-ਵਿਗਿਆਨੀ ਮੈਕਸਮੂਲਰ ਅਨੁਸਾਰ ਵੇਦਾਂ ਵਿੱਚਲਾ ‘ਬਹੁਦੇਵਵਾਦ’ ਅਸਲ ਵਿੱਚ ਬਹੁਦੇਵਵਾਦ ਨਹੀਂ; ਕਿਉਂਕਿ ਨਾ ਤਾਂ ਉਹ ਗਰੀਕ-ਰੋਮਨ ਬਹੁਦੇਵਵਾਦ ਦੇ ਸਮਾਨ ਹੈ, ਜਿਸ ਵਿੱਚ ਬਹੁਤ ਸਾਰੇ ਦੇਵੀ-ਦੇਵਤੇ ਇੱਕ ਮਹਾਦੇਵ ਦੇ ਅਧੀਨ ਹੁੰਦੇ ਹਨ ਅਤੇ ਨਾਹੀ ਅਫਰੀਕਾ ਆਦਿ ਦੇਸ਼ਾਂ ਦੀ ਆਦਿਮ ਜਾਤੀਆਂ ਵਿੱਚਲੇ ਬਹੁਦੇਵਵਾਦ ਦੇ ਸਮਾਨ ਹੈ ਜਿਸ ਵਿੱਚ ਛੋਟੇ-ਮੋਟੇ ਅਨੇਕ ਦੇਵਤਾ ਸੁਤੰਤਰ ਹੁੰਦੇ ਹਨ। ਮੈਕਸਮੂਲਰ ਨੇ ਇਸ ਹੇਨੋਥੀਜਮ ਦਾ ਨਾਮ ਦਿੱਤਾ, ਜਿਸ ਵਿੱਚ ਅਨੇਕ ਦੇਵਤਿਆਂ ਦੀ ਉਪਾਸਨਾ ਹੁੰਦੀ ਹੈ, ਪਰ ਜਿਸ ਦੇਵਤਾ ਦੀ ਉਪਾਸਨਾ ਚੱਲ ਰਹੀ ਹੁੰਦੀ ਹੈ, ਉਸਨੂੰ ਹੀ ਸਾਰੇ ਦੇਵਤਿਆਂ ਤੋਂ ਸ੍ਰੇਸ਼ਟ ਮੰਨਿਆ ਜਾਂਦਾ ਹੈ।[2]

ਹਵਾਲੇ[ਸੋਧੋ]