ਬਹੁ-ਬ੍ਰਹਿਮੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਹੁ-ਬ੍ਰਹਿਮੰਡ ਕਈ ਬ੍ਰਹਿਮੰਡਾਂ ਦੇ ਇੱਕ ਮਨਘੜ੍ਹਤ ਟੋਲੇ ਨੂੰ ਕਿਹਾ ਜਾਂਦਾ ਹੈ। ਇਕੱਠੇ, ਇਨ੍ਹਾਂ ਬ੍ਰਹਿਮੰਡਾਂ ਵਿੱਚ ਉਹ ਕੁੱਝ ਆਉਂਦਾ ਹੈ ਜਿਸਦੀ ਹੋਂਦ ਹੈ: ਜਿਵੇਂ ਕਿ ਪੁਲਾੜ, ਸਮਾਂ, ਪਦਾਰਥ, ਊਰਜਾ, ਜਾਣਕਾਰੀ ਅਤੇ ਭੌਤਿਕ ਕਾਨੂੰਨ। ਜਿਹੜੇ ਵੱਖ-ਵੱਖ ਬ੍ਰਹਿਮੰਡ, ਬਹੁ-ਬ੍ਰਹਿਮੰਡ ਵਿੱਚ ਹਨ ਉਹਨਾਂ ਨੂੰ "ਸਮਾਨੰਤਰ ਬ੍ਰਹਿਮੰਡ", "ਹੋਰ ਬ੍ਰਹਿਮੰਡ", "ਵਟਵੇਂ ਬ੍ਰਹਿਮੰਡ", ਜਾਂ "ਕਈ ਦੁਨੀਆਵਾਂ" ਕਹਿੰਦੇ ਹਨ।

ਬਹੁ-ਬ੍ਰਹਿਮੰਡ ਸਿਧਾਂਤ ਦਾ ਇਤਿਹਾਸ[ਸੋਧੋ]

ਬਹੁ-ਬ੍ਰਹਿਮੰਡ ਹੋਣ ਦੇ ਸਭ ਤੋਂ ਪਹਿਲਾਂ ਦੀਆਂ ਦਰਜ ਉਦਾਹਰਣਾਂ ਕਦੀਮ-ਯੂਨਾਨ ਦੇ ਸਾਹਿਤ, ਪਰਮਾਣੂ-ਵਾਦ ਵਿੱਚ ਮਿਲਦੀਆਂ ਹਨ, ਜਿਸਦਾ ਕਹਿਣਾ ਹੈ ਕਿ ਅਣਗਿਣਤ ਬ੍ਰਹਿਮੰਡ ਜੰਮੇ ਸਨ ਜਦੋਂ ਪਰਮਾਣੂ ਆਪਸ ਵਿੱਚ ਵੱਜੇ ਸਨ। ਤੀਜੀ ਸਦੀ ਬੀਸੀਈ ਵਿੱਚ, ਫਿਲਾਸਫਰ ਕ੍ਰਾਈਸੀਪਸ ਨੇ ਕਿਹਾ ਕਿ ਦੁਨੀਆਂ ਪਹਿਲਾਂ ਖ਼ਤਮ ਹੋਈ ਅਤੇ ਫਿਰ ਮੁੜਕੇ ਜਨਮੀ, ਜਿਸ ਤੋਂ ਇਹ ਕਿਆਸ ਲਾਇਆ ਜਾ ਸਕਦਾ ਹੈ ਕਿ ਮੁੱਢਲੇ ਸਮੇਂ ਤੋਂ ਲੈਅ ਕੇ ਹੁਣ ਤੱਕ ਕਈ ਬ੍ਰਹਿਮੰਡ ਰਹੇ ਹਨ।

ਸੰਖੇਪ ਵਿਆਖਿਆ[ਸੋਧੋ]

ਬਹੁ-ਬ੍ਰਹਿਮੰਡ ਹੋਣ ਦੇ ਕਿਆਸ ਕਈ ਥਾਵਾਂ 'ਤੇ ਲਗਾਏ ਗਏ ਹਨ, ਜਿਵੇਂ ਕਿ ਇਹਨਾਂ ਦੇ ਬ੍ਰਹਿਮੰਡ ਵਿਗਿਆਨ, ਭੌਤਿਕ ਵਿਗਿਆਨ, ਪੁਲਾੜ ਵਿਗਿਆਨ, ਧਰਮ, ਫਲਸਫੇ, ਸੰਗੀਤ, ਅਤੇ ਹਰ ਤਰ੍ਹਾਂ ਦੇ ਸਾਹਿਤ ਵਿੱਚ, ਖਾਸਕਰ ਗਲਪ ਵਿਗਿਆਨ, ਕੌਮਿਕ ਕਿਤਾਬਾਂ, ਅਤੇ ਕਾਲਪਨਿਕ ਕਿਤਾਬਾਂ ਵਿੱਚ

ਭੌਤਿਕ ਵਿਗਿਆਨ ਸਮਾਜ ਹਮੇਸ਼ਾ ਤੋਂ ਬਹੁ-ਬ੍ਰਹਿਮੰਡ ਸਿਧਾਂਤਾਂ ਬਾਰੇ ਕੋਈ ਠੋਸ ਜਵਾਬ ਨਹੀਂ ਦੇ ਸਕਿਆ। ਕੀ ਬਹੁ-ਬ੍ਰਹਿਮੰਡ ਅਸਲ ਵਿੱਚ ਹੈ ਜਾਂ ਨਹੀਂ ਇਸ ਸਵਾਲ ਉੱਤੇ ਕਈ ਮਸ਼ਹੂਰ ਭੌਤਿਕ ਵਿਗਿਆਨੀ ਵੰਡੇ ਹੋਏ ਰਹੇ ਹਨ।