ਬਾਇਓਫਿਜ਼ਿਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਇਓਫਿਜ਼ਿਕਸ ਭੌਤਿਕ ਵਿਗਿਆਨ ਅਤੇ ਜੀਵ ਵਿਗਿਆਨ ਦੇ ਗਠਜੋੜ ਨਾਲ ਤਿਆਰ ਇੱਕ ਮਜ਼ਬੂਤ ਕੜੀ ਦੇ ਵਿਗਿਆਨਕ ਅਧਿਐਨ ਨੂੰ ਬਾਇਓਫਿਜ਼ਿਕਸ ਕਿਹਾ ਜਾਂਦਾ ਹੈ। ਸਾਲ 1892 ਵਿੱਚ ਕਾਰਲ ਪੀਅਰਸਨ[1][2] ਨੇ ਬਾਇਓਫਿਜ਼ਿਕਸ ਸ਼ਬਦ ਪੇਸ਼ ਕੀਤਾ। ਭੌਤਿਕ ਵਿਗਿਆਨ ਦੀ ਇਹ ਸ਼ਾਖਾ ਉਚੇਰੇ ਬਾਇਓਲੋਜੀਕਲ ਖੇਤਰਾਂ-ਬਾਇਓਕੈਮਿਸਟਰੀ, ਬਾਇਓ-ਇੰਜਨੀਅਰਿੰਗ, ਨੈਨੋ ਤਕਨਾਲੋਜੀ ਅਤੇ ਐਗਰੋਫਿਜ਼ਿਕਸ ਨਾਲ ਵੀ ਮਜ਼ਬੂਤ ਬੰਧਨ ਦੀ ਸਾਂਝ ਪਾਉਂਦੀ ਹੈ। ਇਸ ਦੇ ਤਹਿਤ ਕੋਸ਼ਿਕਾਵਾਂ ਤੋਂ ਲੈ ਕੇ ਈਕੋ ਸਿਸਟਮ ਤਕ ਦਾ ਅਧਿਐਨ ਕੀਤਾ ਜਾਂਦਾ ਹੈ।

ਪ੍ਰਾਪਤੀਆਂ[ਸੋਧੋ]

  • ਬਾਇਓਫਿਜ਼ਿਕਸ ਦੀ ਸਭ ਤੋਂ ਵੱਡੀ ਪ੍ਰਾਪਤੀ 1953 ’ਚ ਡੀ.ਐੱਨ.ਏ. ਦੇ ਦੂਹਰੇ ਕੁੰਡਲਦਾਰ ਸੰਰਚਨਾ (ਡਬਲ ਹੈਲੀਕਲ ਸਟ੍ਰਕਚਰ) ਦੀ ਖੋਜ ਸੀ।
  • ਬਾਇਓਫਿਜ਼ਿਕਸ ਦੀ ਮਦਦ ਨਾਲ ਛੂਤ ਦੇ ਰੋਗਾਂ ਲਈ ਅਨੇਕਾਂ ਸ਼ਕਤੀਸ਼ਾਲੀ ਟੀਕੇ ਵਿਕਸਤ ਕੀਤੇ ਜਾ ਚੁੱਕੇ ਹਨ।
  • ਬਾਇਓਫਿਜ਼ੀਕਲ ਢੰਗਾਂ ਦੀ ਵਧਦੀ ਵਰਤੋਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ- ਫੋਰੈਂਸਿਕ ਤੋਂ ਜੈਵਿਕ ਇਲਾਜ ਪ੍ਰਣਾਲੀ ਤਕ ਲਈ ਵੀ ਸਹਾਈ ਹੈ।
  • ਐੱਮ.ਆਰ.ਆਈ. (ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ), ਸੀ.ਏ.ਟੀ. (ਕੰਪਿਊਟਡ ਏਕਸੀਅਲ ਟੋਮੋਗ੍ਰਾਫੀ), ਐੱਨ.ਐੱਮ.ਆਰ. (ਨਿਊਕਲੀਅਰ ਮੈਗਨੈਟਿਕ ਰੈਜ਼ੋਨੈਂਸ ਸਪੈਕਟ੍ਰੋਸਕੋਪੀ) ਆਦਿ ਮੈਡੀਕਲ ਇਮੇਜਿੰਗ ਤਕਨਾਲੋਜੀ, ਬਾਇਓਫਿਜ਼ਿਕਸ ਦੀ ਹੀ ਖੋਜ ਹੈ ਜਿਸ ਦੁਆਰਾ ਵਿਅਕਤੀਗਤ ਕੋਸ਼ਿਕਾਵਾਂ ਦੀਆਂ ਤਸਵੀਰਾਂ ਲੈਣਾ ਅਤੇ ਸਰੀਰ ਅੰਦਰਲੀਆਂ ਰਸੌਲੀਆਂ ਦੀ ਪਛਾਣ ਕਰਨੀ ਸੰਭਵ ਹੋ ਸਕੀ ਹੈ।
  • ਬਾਇਓਫਿਜ਼ੀਸਿਸਟ, ਗਣਿਤ, ਭੌਤਿਕ, ਰਸਾਇਣ ਅਤੇ ਜੀਵ ਵਿਗਿਆਨ ਦੇ ਢੰਗਾਂ ਦੀ ਵਰਤੋਂ ਕਰ ਕੇ ਅਧਿਐਨ ਕਰਦੇ ਹਨ ਕਿ ਸਜੀਵ ਪ੍ਰਾਣੀ ਕਿਵੇਂ ਸੁਣਦੇ, ਦੇਖਦੇ, ਸੁੰਘਦੇ ਅਤੇ ਪ੍ਰਜਣਨ ਕਰਦੇ ਹਨ, ਦਿਮਾਗ਼ ਵੱਖ-ਵੱਖ ਪ੍ਰਕਿਰਿਆਵਾਂ ਅਤੇ ਸੂਚਨਾਵਾਂ ਨੂੰ ਕਿਵੇਂ ਸਟੋਰ ਕਰਦਾ ਹੈ, ਪੌਦੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਕਿਵੇਂ ਕਰਦੇ ਹਨ ਆਦਿ।
  • ਇਹ ਬਾਇਓਲੋਜੀ ਪ੍ਰਕਿਰਿਆਵਾਂ ਦੀ ਪਰਿਮਾਣਾਤਮਕ ਵਿਸ਼ਲੇਸ਼ਣਾਂ ਦੁਆਰਾ ਭੌਤਿਕ ਵਿਗਿਆਨ ਅਤੇ ਫਿਜ਼ੀਕਲ ਰਸਾਇਣ ਵਿਗਿਆਨ ਦਾ ਅਧਿਐਨ ਕਰਦੇ ਹਨ। ਇਸ ਦੇ ਗਿਆਤਾ ਵਿਗਿਆਨੀ ਦੁਜੇ ਜਿਵੇਂ ਮੈਡੀਕਲ ਅਤੇ ਅਪਰਾਧ ਵਿਗਿਆਨੀ ਨਾਲ ਰਲ ਕੇ ਮੁਸ਼ਕਲਾਂ ਦਾ ਹੱਲ ਲੱਭਦੇ ਹਨ।

ਹਵਾਲੇ[ਸੋਧੋ]

  1. Pearson, Karl (1892). The Grammar of Science. p. 470. {{cite book}}: External link in |title= (help)
  2. Roland Glaser. Biophysics: An Introduction. Springer; 23 April 2012. ISBN 978-3-642-25212-9.