ਸਮੱਗਰੀ 'ਤੇ ਜਾਓ

ਬਾਇਰ ਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਕਾਰੀ ਤਾਰਾਮੰਡਲ ਦੇ ਤਾਰੇ, ਜਿਨ੍ਹਾਂ ਵਿੱਚ ਬਾਇਰ ਨਾਮਾਂਕਨ ਦੇ ਯੂਨਾਨੀ ਅੱਖਰ ਵਿੱਖ ਰਹੇ ਹਨ

ਬਾਇਰ ਨਾਮਾਂਕਨ ਤਾਰਿਆਂ ਨੂੰ ਨਾਮ ਦੇਣ ਦਾ ਇੱਕ ਤਰੀਕਾ ਹੈ ਜਿਸ ਵਿੱਚ ਕਿਸੇ ਵੀ ਤਾਰਾਮੰਡਲ ਵਿੱਚ ਸਥਿਤ ਤਾਰੇ ਨੂੰ ਇੱਕ ਯੂਨਾਨੀ ਅੱਖਰ ਅਤੇ ਉਸਦੇ ਤਾਰਾਮੰਡਲ ਦੇ ਯੂਨਾਨੀ ਨਾਮ ਨਾਲ ਬੁਲਾਇਆ ਜਾਂਦਾ ਹੈ। ਬਾਇਰ ਨਾਮਾਂ ਵਿੱਚ ਤਾਰਾਮੰਡਲ ਦੇ ਯੂਨਾਨੀ ਨਾਮ ਦਾ ਸੰਬੰਧ ਰੂਪ੨ ਇਸਤੇਮਾਲ ਹੁੰਦਾ ਹੈ। ਮਿਸਾਲ ਦੇ ਲਈ, ਪਰਣਿਨ ਘੋੜਾ ਤਾਰਾਮੰਡਲ (ਪਗਾਸਸ ਤਾਰਾਮੰਡਲ) ਦੇ ਤਾਰਿਆਂ ਵਿੱਚੋਂ ਤਿੰਨ ਤਾਰਿਆਂ ਦੇ ਨਾਮ ਇਸ ਪ੍ਰਕਾਰ ਹਨ - α ਪਗਾਸਾਏ (α Pegasi), β ਪਗਾਸਾਏ (β Pegasi) ਅਤੇ γ ਪਗਾਸਾਏ (γ Pegasi)।

ਜਰਮਨ ਖਗੋਲਸ਼ਾਸਤਰੀ ਯੋਹਨ ਬਾਇਰ (Johann Bayer) ਨੇ ਸੰਨ ੧੬੦੩ ਵਿੱਚ ਬਾਇਰ ਨਾਮਾਂਕਨ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਤਾਰਿਆਂ ਦਾ ਨਾਮਾਂਕਨ ਉਨ੍ਹਾਂ ਦੀ ਪ੍ਰਕਾਸ਼ ਦੀ ਸ਼ਕਤੀ ਦੇ ਮੁਤਾਬਕ ਹੀ ਹੋਵੇ, ਲੇਕਿਨ ਉਸ ਜ਼ਮਾਨੇ ਵਿੱਚ ਪ੍ਰਕਾਸ਼ ਨੂੰ ਮਾਪਣਾ ਬਹੁਤ ਔਖਾ ਸੀ ਅਤੇ ਬਹੁਤ ਸਾਰੇ ਤਾਰਾਮੰਡਲ ਹਨ ਜਿਨ੍ਹਾਂ ਨੂੰ ਅਲਫਾ ਨਾਮਾਂਕਿਤ ਕੀਤਾ ਗਿਆ ਤਾਰਾ ਉਸ ਤਾਰਾਮੰਡਲ ਦਾ ਸਭ ਤੋਂ ਰੋਸ਼ਨ ਤਾਰਾ ਨਹੀਂ ਹੁੰਦਾ।

ਚੌਵ੍ਹੀ ਤਾਰਿਆਂ ਤੋਂ ਜਿਆਦਾ ਵਾਲੇ ਤਾਰਾਮੰਡਲ

[ਸੋਧੋ]

ਯੂਨਾਨੀ ਵਰਨਮਾਲਾ ਵਿੱਚ ਸਿਰਫ ਚੌਵ੍ਹੀ ਅੱਖਰ ਹਨ, ਜਦੋਂ ਕਿ ਬਹੁਤ ਸਾਰੇ ਤਾਰਾਮੰਡਲਾਂ ਵਿੱਚ ਤਾਂ ਪੰਜਾਹ ਤੋਂ ਵੀ ਜਿਆਦਾ ਤਾਰੇ ਹੁੰਦੇ ਹਨ। ਅਜਿਹੇ ਵਿੱਚ ਯੂਨਾਨੀ ਦੇ ਆਖਰੀ ਅੱਖਰ (ω, ਓਮੇਗਾ) ਦੇ ਬਾਅਦ ਅੰਗਰੇਜ਼ੀ ਵਰਨਮਾਲਾ ਦੇ ਛੋਟੇ ਅੱਖਰ (a, b, c, ਵਗ਼ੈਰਾ) ਇਸਤੇਮਾਲ ਹੁੰਦੇ ਹਨ। ਇਸ ਢੰਗ ਵਿੱਚ ਪੰਜਾਹਵੇਂ ਤਾਰੇ ਦਾ ਨਾਮ z ਹੋਵੇਗਾ। ਜੇਕਰ ਪੰਜਾਹ ਤੋਂ ਵੀ ਜ਼ਿਆਦਾ ਤਾਰੇ ਹੋਣ ਤਾਂ ਫਿਰ ਇਕਵੰਜਾਵੇਂ ਤਾਰੇ ਤੋਂ ਅੰਗਰੇਜ਼ੀ ਦੇ ਵੱਡੇ ਅੱਖਰਾਂ (A, B, C, ਵਗ਼ੈਰਾ) ਦਾ ਪ੍ਰਯੋਗ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਨਾਲ ਪੂਰੇ ੭੬ ਤਾਰਿਆਂ ਨੂੰ ਨਾਮ ਦਿੱਤੇ ਜਾ ਸਕਦੇ ਹਨ।

ਹਵਾਲੇ

[ਸੋਧੋ]