ਬਾਗ਼ੀ ਦੀ ਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਬਾਗ਼ੀ ਦੀ ਧੀ"
ਲੇਖਕਗੁਰਮੁਖ ਸਿੰਘ ਮੁਸਾਫ਼ਿਰ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਕਿਸਮਪ੍ਰਿੰਟ

ਬਾਗ਼ੀ ਦੀ ਧੀ ਪੰਜਾਬੀ ਕਹਾਣੀਕਾਰ ਗੁਰਮੁਖ ਸਿੰਘ ਮੁਸਾਫ਼ਿਰ ਦੀ ਇੱਕ ਯਾਦਗਾਰੀ ਕਹਾਣੀ ਹੈ।[1]

ਪਾਤਰ[ਸੋਧੋ]

  • ਕਿਸ਼ਨ ਸਿੰਘ
  • ਵੀਰਾਂ ਵਾਲੀ, ਕਿਸ਼ਨ ਸਿੰਘ ਦੀ ਭੈਣ
  • ਸ਼ਰਨ ਕੌਰ, ਕਿਸ਼ਨ ਸਿੰਘ ਦੀ ਪਤਨੀ
  • ਲਾਜ, ਕਿਸ਼ਨ ਸਿੰਘ ਦੀ ਧੀ
  • ਹੁਸ਼ਨਾਕ ਸਿੰਘ, ਕਿਸ਼ਨ ਸਿੰਘ ਦਾ ਭਣੋਈਆ

ਸਾਰ[ਸੋਧੋ]

ਦੇਸ਼ ਦੀ ਅਜਾਦੀ ਲਹਿਰ ਸਮੇਂ ਜਦੋਂ ਪੁਲਿਸ ਕਿਸ਼ਨ ਸਿੰਘ ਨੂੰ ਗਿ੍ਫਤਾਰ ਕਰਨ ਆਈ ਤਾਂ ਉਸ ਸਮੇਂ ਉਸਦੀ ਬਾਰਾਂ ਵਰ੍ਹੇ ਦੀ ਧੀ ਨੂੰ 102 ਬੁਖਾਰ ਸੀ| ਉਸਦੀ ਪਤਨੀ ਸ਼ਰਨ ਕੌਰ ਵੀ ਇਸਤਰੀਆਂ ਦੀ ਇੱਕ ਮੀਟਿੰਗ ਵਿੱਚ ਗਈ ਹੋਈ ਸੀ। ਧੀ ਨੇ ਘਰ ਵਿੱਚ ਕੱਲੀ ਰਹਿ ਜਾਣਾ ਸੀ। ਕਿਸ਼ਨ ਸਿੰਘ ਆਪਣੀ ਧੀ ਨੂੰ ਮਿਲ਼ਣ ਆਈ ਵਿਵਾਹਿਤ ਭੈਣ ਵੀਰਾਂ ਵਾਲੀ ਦੇ ਹਵਾਲੇ ਕਰਕੇ ਪੁਲਿਸ ਨਾਲ਼ ਚਲਾ ਗਿਆ| ਦੂਜੇ ਪਾਸੇ ਇਸਤਰੀਆਂ ਦੇ ਜਲੂਸ ਦੀ ਅਗਵਾਈ ਕਰ ਰਹੀ ਸ਼ਰਨ ਕੌਰ ਵੀ ਗਿਰਫ਼ਤਾਰ ਹੋ ਗਈ। ਦੋਨੋਂ ਪਤੀ ਪਤਨੀ ਵੱਖ ਵੱਖ ਵਾਰਡਾਂ ਵਿੱਚ ਕੈਦ ਕਰ ਦਿੱਤੇ ਗਏ। ਬੁਖ਼ਾਰ ਉਤਰਨ ਤੇ ਲਾਜ ਦੀ ਭੂਆ ਵੀਰਾਂ ਵਾਲੀ ਉਸਨੂੰ ਆਪਣੇ ਘਰ ਲੈ ਗਈ। ਵੀਰਾਂ ਵਾਲੀ ਦਾ ਪਤੀ ਹੁਸ਼ਨਾਕ ਸਿੰਘ ਛੁੱਟੀ ਕੱਟਣ ਲਈ ਘਰ ਆਇਆ ਤਾਂ ਲਾਜ ਨੂੰ ਦੇਖ ਕੇ ਪਰੇਸ਼ਾਨ ਹੋ ਗਿਆ। ਉਸਨੇ ਵੀਰਾਂ ਵਾਲੀ ਨੂੰ ਕਿਹਾ ਕਿ ਉਹ ਬਾਗ਼ੀਆਂ ਦੀ ਧੀ ਨੂੰ ਆਪਣੇ ਘਰ ਨਹੀਂ ਰੱਖੇਗਾ। ਉਸ ਨੂੰ ਡਰ ਸੀ ਕਿ ਜੇਕਰ ਸਰਕਾਰ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਤਾਂ ਉਸਦੀ ਤਰੱਕੀ ਰੁੱਕ ਜਾਵੇਗੀ। ਉਹ ਛੁੱਟੀ ਖਤਮ ਹੋਣ ਤੇ ਵੀਰਾਂ ਵਾਲੀ ਨੂੰ ਆਪਣੇ ਨਾਲ ਲੈ ਗਿਆ ਅਤੇ ਬੂਹੇ ਅੱਗੇ ਕੁੜੀਆਂ ਨਾਲ ਖੇਡਦੀ ਲਾਜ ਟਾਂਗੇ ਵਿਚ ਬੈਠੀ ਬੇਵੱਸ ਭੂਆ ਵੱਲ ਹੰਝੂ ਭਰੀਆਂ ਅੱਖਾਂ ਨਾਲ ਵੇਖਦੀ ਰਹਿ ਗਈ। ਵੀਰਾਂ ਵਾਲੀ ਆਪਣੇ ਭਰਾ ਦੀ ਅਮਾਨਤ ਨੂੰ ਸੰਭਾਲ ਨਾ ਸਕਣ ਦੇ ਝੋਰੇ ਵਿੱਚ ਬੀਮਾਰ ਹੋ ਕੇ ਮਰ ਗਈ। ਲਾਜ ਨੂੰ ਕਿਸ਼ਨ ਸਿੰਘ ਦੇ ਕਿਸੇ ਹਮਦਰਦ ਨੇ ਬੀਮਾਰ ਹੋਣ ਤੇ ਲਾਹੌਰ ਤਪਦਿਕ ਦੇ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਸੀ। ਰਿਹਾਈ ਮਗਰੋਂ ਸ਼ਰਨ ਕੋਰ ਧੀ ਦੀ ਭਾਲ ਕਰਦੀ ਹਸਪਤਾਲ ਪੁੱਜੀ। ਉੱਥੇ ਉਸਨੂੰ ਉਸਦੇ ਅਸਲੀ ਨਾਂ ਤੋਂ ਕੋਈ ਨਹੀਂ ਜਾਣਦਾ ਸੀ, ਸਾਰੇ ਉਸਨੂੰ ਬਾਗੀ ਦੀ ਧੀ ਕਹਿੰਦੇ ਸਨ| ਇੱਕ ਸਫਾਈ ਸੇਵਕਾ ਤੋਂ ਪਤਾ ਕਰਕੇ ਉਹ ਲਾਜ ਦੇ ਕਮਰੇ ਵਿੱਚ ਗਈ ਤਾ ਉਸ ਸਮੇਂ ਲਾਜ ਦੀ ਮੌਤ ਹੋ ਗਈ।

ਹਵਾਲੇ[ਸੋਧੋ]