ਬਾਗਬੋਲ ਜਗੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬਾਗੋਬੋਲ ਮੇਨਰ ਤੋਂ ਰੀਡਿਰੈਕਟ)
Jump to navigation Jump to search
ਬਾਗੋਬੋਲ ਮੇਨਰ
Baggböle herrgård 2011-08-31.jpg
ਅਗਸਤ 2011 ਵਿੱਚ ਬਾਗੋਬੋਲ ਮੇਨਰ
ਆਮ ਜਾਣਕਾਰੀ
ਟਾਊਨ ਜਾਂ ਸ਼ਹਿਰਊਮਿਓ, ਵੈਸਟਰਬਾਟਨ
ਦੇਸ਼ਸਵੀਡਨ
ਨਿਰਮਾਣ ਆਰੰਭ1846
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਜੋਹਾਨ ਐਂਡਰਜ਼ ਲਿੰਡਰ

ਬਾਗੋਬੋਲ ਮੇਨਰ (ਸਵੀਡਨੀ: Baggböle herrgård) ਊਮੇ ਨਦੀ ਉੱਤੇ ਬਾਗੋਬੋਲ ਵਿੱਚ ਸਥਿਤ ਇੱਕ ਜਮੀਂਦਾਰੀ ਮਕਾਨ ਹੈ। ਇਹ ਉੱਤਰੀ ਸਵੀਡਨ ਦੇ ਸ਼ਹਿਰ ਊਮਿਓ ਤੋਂ 10 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਇਹ ਇਮਾਰਤ 1846 ਵਿੱਚ ਬਾਗੋਬੋਲ ਸੌ-ਮਿਲ ਦੇ ਮੈਨੇਜਰ ਲਈ ਤਿਆਰ ਕੀਤੀ ਗਈ ਸੀ।[1]

ਇਤਿਹਾਸ[ਸੋਧੋ]

ਇਹ ਇਮਾਰਤ 1846 ਵਿੱਚ ਬਾਗੋਬੋਲ ਸੌ-ਮਿਲ ਦੇ ਮੈਨੇਜਰ ਲਈ ਤਿਆਰ ਕੀਤੀ ਗਈ ਸੀ।[1] ਇਸ ਇਮਾਰਤ ਦਾ ਡਿਜ਼ਾਇਨ ਊਮਿਓ ਦੇ ਮੰਤਰੀ ਜੋਹਾਨ ਐਂਡਰਜ਼ ਲਿੰਡਰ ਦੁਆਰਾ ਬਣਾਇਆ ਗਿਆ, ਜੋ ਇੱਕ ਲੇਖਕ ਅਤੇ ਮੰਤਰੀ ਹੋਣ ਦੇ ਨਾਲ ਨਾਲ ਇੱਕ ਭਵਨ ਨਿਰਮਾਣ ਸ਼ਾਸਤਰੀ ਵੀ ਸੀ। ਉਸਨੇ ਇਸ ਇਮਾਰਤ ਦਾ ਡਿਜ਼ਾਇਨ ਐਂਪਾਇਅਰ ਸਟਾਇਲ ਵਿੱਚ ਤਿਆਰ ਕੀਤਾ ਸੀ।

ਡਿਜ਼ਾਇਨ[ਸੋਧੋ]

ਇਹ ਇਮਾਰਤ ਲੱਕੜ ਦੇ ਫੱਟੀਆਂ ਦੀ ਬਣਾਈ ਗਈ ਸੀ ਜਿਹਨਾਂ ਨੂੰ ਸਫੈਦ ਰੰਗ ਕੀਤਾ ਗਿਆ ਸੀ[2] ਤਾਂਕਿ ਇਸ ਇਮਾਰਤ ਨੂੰ ਵੇਖਕੇ ਲੱਗੇ ਕਿ ਇਹ ਇੱਕ ਪੱਥਰ ਦੀ ਇਮਾਰਤ ਹੈ। ਦੋ ਮੰਜਿਲਾਂ ਉੱਤੇ 500 ਮੀਟਰ/ਵਰਗ ਦੀ ਜਗ੍ਹਾ ਨਾਲ ਇਹ ਇਲਾਕੇ ਦੇ ਸਭ ਤੋਂ ਵੱਡੇ ਘਰਾਂ ਵਿੱਚੋਂ ਇੱਕ ਸੀ। ਇਮਾਰਤ ਦਾ ਬਾਹਰੀ ਹਿੱਸਾ ਅਤੇ ਅੰਦਰਲਾ ਹਿੱਸਾ ਹਲੇ ਵੀ ਬਹੁਤ ਸਾਂਭ ਕੇ ਰੱਖਿਆ ਹੋਇਆ ਹੈ। ਹਾਲਾਂਕਿ, ਗਾਰਡਨ ਅਤੇ ਇਸ ਘਰ ਨਾਲ ਜੁੜੀਆਂ ਹੋਰ ਇਮਾਰਤਾਂ ਇੰਨੀਆਂ ਨਹੀਂ ਸਾਂਭੀਆਂ ਜਾ ਸਕੀਆਂ, ਜਿਹਨਾਂ ਵਿੱਚ ਸਕੂਲ, ਤਬੇਲਾ ਆਦਿ ਸ਼ਾਮਿਲ ਸੀ।

ਹਵਾਲੇ[ਸੋਧੋ]

  1. 1.0 1.1 Baggbole Mansion, Vasterbottens Museum, retrieved 26 May 2014
  2. "Baggböle besöksområde". www.umea.se, retrieved 27 May 2014