ਸਵੀਡਨ
Jump to navigation
Jump to search
ਸਵੀਡਨ(ਅਧਿਕਾਰਕ ਤੌਰ 'ਤੇ ਸਵੀਡਨ ਦਾ ਸਾਮਰਾਜ) ਉੱਤਰੀ ਯੂਰਪ ਦਾ ਇੱਕ ਸਕੈਂਡੀਨੇਵੀਆਈ ਦੇਸ਼ ਹੈ। ਸਟਾਕਹੋਮ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। 4,50,295 ਵਰਗ ਕਿ.ਮੀ. ਖੇਤਰਫਲ ਦੇ ਹਿਸਾਬ ਨਾਲ ਇਹ ਯੂਰਪੀ ਯੂਨੀਅਨ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ। ਇੱਥੋਂ ਦੀ ਜਨਸੰਖਿਆ 99 ਲੱਖ (9.9 ਮਿਲੀਅਨ) ਹੈ। ਇੱਥੋਂ ਦੀ ਵੱਸੋ ਘਣਤਾ ਬਹੁਤ ਘੱਟ ਹੈ, 21 ਵਿਅਕਤੀ ਪ੍ਰਤੀ ਵਰਗ ਕਿ.ਮੀ। ਲਗਭਗ 81% ਜਨਸੰਖਿਆ ਸ਼ਹਿਰੀ ਖੇਤਰਾਂ 'ਚ ਵੱਸਦੀ ਹੈ।