ਬਾਦਸ਼ਾਹ ਨੰਗਾ ਹੈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਬਾਦਸ਼ਾਹ ਨੰਗਾ ਹੈ"
Hca33.jpg
ਲੇਖਕਹੈਂਸ ਕਰਿਸ਼ਚੀਅਨ ਐਂਡਰਸਨ
ਮੂਲ ਟਾਈਟਲ"Kejserens nye Klæder"
ਦੇਸ਼ਡੈਨਮਾਰਕ
ਭਾਸ਼ਾਡੈਨਿਸ਼
ਵੰਨਗੀਸਾਹਿਤਕ ਲੋਕ ਕਹਾਣੀ
ਪ੍ਰਕਾਸ਼ਨFairy Tales Told for Children. First Collection. Third Booklet. 1837. (Eventyr, fortalte for Børn. Første Samling. Tredie Hefte. 1837.)
ਪ੍ਰਕਾਸ਼ਨ ਕਿਸਮਪਰੀ ਕਹਾਣੀ ਸੰਗ੍ਰਹਿ
ਪ੍ਰਕਾਸ਼ਕC.A. Reitzel
ਪ੍ਰਕਾਸ਼ਨ_ਤਾਰੀਖ7 ਅਪਰੈਲ 1837
ਇਸਤੋਂ_ਪਹਿਲਾਂ"The Little Mermaid"
ਇਸਤੋਂ_ਬਾਅਦ"Only a Fiddler"

"ਬਾਦਸ਼ਾਹ ਨੰਗਾ ਹੈ" (ਡੈਨਿਸ਼: Kejserens nye Klæder) ਡੈਨਮਾਰਕ ਦੇ ਲੇਖਕ ਹੈਂਸ ਕਰਿਸ਼ਚੀਅਨ ਐਂਡਰਸਨ ਦੀ 1837 ਵਿੱਚ ਦੋ ਜੁਲਾਹਿਆਂ ਬਾਰੇ ਲਿਖੀ ਇੱਕ ਪਰੀ ਕਹਾਣੀ ਹੈ, ਜਿਸ ਵਿੱਚ ਉਹਨਾਂ ਨੇ ਇੱਕ ਬਾਦਸ਼ਾਹ ਨੂੰ ਉੱਲੂ ਬਣਾ ਦਿੱਤਾ ਸੀ। ਉਹਨਾਂ ਨੇ ਇਹ ਦਾਅਵਾ ਕੀਤਾ ਕਿ ਉਹ ਰਾਜੇ ਲਈ ਅਜਿਹੀ ਸੁੰਦਰ ਪੌਸ਼ਾਕ ਤਿਆਰ ਕਰਨਗੇ ਜਿਸ ਦੀ ਵੱਡੀ ਖੂਬੀ ਇਹ ਹੋਵੇਗੀ ਕਿ ਉਹ ਪੌਸ਼ਾਕ ਕਿਸੇ ਮੂਰਖ ਵਿਅਕਤੀ ਜਾਂ ਆਪਣੇ ਅਹੁਦੇ ਲਈ ਅਯੋਗ ਵਿਅਕਤੀ ਨੂੰ ਵਿਖਾਈ ਨਹੀਂ ਦੇਵੇਗੀ। ਠੱਗ ਜੁਲਾਹਿਆਂ ਨੇ ਰਾਜੇ ਦੇ ਸਾਰੇ ਕੱਪੜੇ ਲਹਾ ਦਿੱਤੇ ਅਤੇ ਉਸ ਨੂੰ ਨਵੀਂ ਪੋਸ਼ਾਕ ਪਹਿਨਾਉਣ ਦਾ ਨਾਟਕ ਕਰ ਦਿੱਤਾ। ਰਾਜੇ ਦੇ ਦਰਬਾਰੀ ਅਤੇ ਨੌਕਰ-ਚਾਕਰ ਝੂਠੀ ਮੂਠੀ ਉਸ ਦੀਆਂ ਤਾਰੀਫਾਂ ਕਰਦੇ ਰਹੇ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਹ ਮੂਰਖ ਕਹਾਉਣ ਜਾਂ ਆਪਣੇ ਅਹੁਦਿਆਂ ਲਈ ਅਯੋਗ ਕਰਾਰ ਦੇ ਦਿੱਤੇ ਜਾਣ। ਰਾਜਾ ਨੰਗ ਧੜੰਗਾ ਬਾਹਰ ਚਲਿਆ ਗਿਆ। ਹਰ ਕੋਈ ਹਕੀਕਤ ਖੋਲ੍ਹਣ ਤੋਂ ਗੁਰੇਜ਼ ਕਰ ਰਿਹਾ ਸੀ। ਆਖਰ ਇੱਕ ਬੱਚੇ ਨੇ ਪੋਲ ਖੋਲ੍ਹ ਦਿੱਤੀ, "ਉਏ, ਏਸ ਨੇ ਤਾਂ ਕੁਝ ਵੀ ਨਹੀਂ ਪਹਿਨਿਆ ਹੋਇਆ!" ਇਸ ਕਹਾਣੀ ਨੂੰ ਸੌ ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ[1]

ਹਵਾਲੇ[ਸੋਧੋ]

  1. Andersen 2005a 4