ਬਾਬਾ ਤਾਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਬਾ ਤਾਹਿਰ ਦਾ ਮਕਬਰਾ

ਬਾਬਾ ਤਾਹਿਰ, (ਜਾਂ ਬਾਬਾ ਤਾਹਰ) (Persian: باباطاهر) ਗਿਆਰਵੀਂ ਸਦੀ ਦਾ ਫ਼ਾਰਸੀ ਕਵੀ ਅਤੇ ਇਰਾਨੀ ਫਕੀਰ ਸੀ।[1] ਬਹੁਤੇ ਰਵਾਇਤੀ ਸਰੋਤ ਉਹਦੀ ਬੋਲੀ ਨੂੰ ਲੋਰੀ ਕਹਿੰਦੇ ਹਨ, ਜਦਕਿ, ਉਸ ਤੋਂ ਵੀ ਪਹਿਲਾਂ ਤੋਂ ਇਸ ਕਿਸਮ ਦੀ ਕਵਿਤਾ ਲਈ ਸਾਂਝੇ ਤੌਰ 'ਤੇ ਫਾਹਿਲਾਵੀਅਤ ਨਾਮ ਪ੍ਰਚਲਿਤ ਰਿਹਾ ਹੈ।[2] ਐਪਰ ਰੂਬੇਨ ਅਬ੍ਰ੍ਰਾਹਮੀਅਨ ਨੇ ਇਸ ਦੀ ਵਰਤਮਾਨ ਸਮੇਂ ਵਿੱਚ ਇਰਾਨ ਦੇ ਹਮਾਦਾਨ ਸੂਬੇ ਦੇ ਯਹੂਦੀਆਂ ਦੀ ਇੱਕ ਉਪਭਾਸ਼ਾ ਨਾਲ ਨੇੜਲੀ ਸਾਂਝ ਦਾ ਪਤਾ ਲਾਇਆ ਹੈ।[2]

ਕਾਵਿ-ਨਮੂਨਾ[ਸੋਧੋ]

ਮੂਲ ਪਹਿਲਵੀ ਪਾਠ:

مگر شیر و پلنگی ای دل ای دل
به مو دایم بجنگی ای دل ای دل
اگر دستم فتی خونت وریژم
بوینم تا چه رنگی ای دل ای دل

ਮੂਲ ਪਹਿਲਵੀ ਪਾਠ ਗੁਰਮੁਖੀ ਵਿੱਚ:

ਮਗਰ ਸ਼ੇਰ ਓ ਪਲੰਗੀ ਐ ਦਿਲ ਐ ਦਿਲ
ਬ ਮੋ ਦਾਇਮ ਬਜੰਗੀ ਐ ਦਿਲ ਐ ਦਿਲ
ਅਗਰ ਦਸਤਮ ਫ਼ਤੀ ਖ਼ੂਨਤ ਵਰੀਜ਼ਮ
ਬਵੀਨਮ ਤਾ ਚਿ ਰੰਗੀ ਐ ਦਿਲ ਐ ਦਿਲ

ਪੰਜਾਬੀ ਅਨੁਵਾਦ:

ਸ਼ੇਰ ਹੈਂ ਤੂੰ ਕੋਈ ਕਿ ਬਘੇਰਾ ਐ ਦਿਲ ਐ ਦਿਲ
ਹਰ ਦਮ ਲੜਦਾ ਰਹੇਂ ਕਿ ਮੇਰੇ ਨਾਲ ਐ ਦਿਲ ਐ ਦਿਲ
ਅਗਰ ਮੇਰੇ ਹੱਥ ਆ ਗਿਉਂ ਤਾਂ ਖੂਨ ਬਹਾ ਦਿਆਂਗਾ
ਦੇਖਣ ਲਈ ਇਹਦਾ ਰੰਗ ਕਿਹੜਾ ਐ ਦਿਲ ਐ ਦਿਲ

ਹਵਾਲੇ[ਸੋਧੋ]