ਬਾਬਾ ਬੁੱਢਾ ਜੀ
ਬਾਬਾ ਬੁੱਢਾ ਜੀ | |
|---|---|
ਬਾਬਾ ਬੁੱਧ ਨੂੰ ਗੁਰਮੁਖੀ ਸ਼ਿਲਾਲੇਖ ਨਾਲ ਦਰਸਾਉਂਦੀ ਫ੍ਰੈਸਕੋ, ਗੁਰਦੁਆਰਾ ਬਾਬਾ ਬੀਰ ਸਿੰਘ, ਲਗਭਗ 19ਵੀਂ ਸਦੀ | |
| ਨਿੱਜੀ | |
| ਜਨਮ | ਬੂੜਾ ਰੰਧਾਵਾ 6 ਅਕਤੂਬਰ 1506 ਕੱਥੂ ਨੰਗਲ, ਅੰਮ੍ਰਿਤਸਰ, ਭਾਰਤ |
| ਮਰਗ | 8 ਸਤੰਬਰ 1631 (ਉਮਰ 124) ਝੰਡਾ ਰਾਮਦਾਸ |
| ਧਰਮ | ਸਿੱਖ ਧਰਮ |
| ਬੱਚੇ | ਭਾਈ ਭਾਣਾ (1536-1644) |
| ਮਾਤਾ-ਪਿਤਾ | ਭਾਈ ਸੁੱਖਾ ਰੰਧਾਵਾ (ਪਿਤਾ) ਮਾਈ ਗੌਰਾਂ ਸੰਧੂ (ਮਾਤਾ) |
| ਲਈ ਪ੍ਰਸਿੱਧ | ਸਿੱਖ ਧਰਮ ਦਾ ਮੁੱਢਲਾ ਚਿੱਤਰ |
ਬਾਬਾ ਬੁੱਢਾ ਜੀ (ਜਨਮ 7 ਕੱਤਕ 1563 ਬਿਕਰਮੀ)[ਹਵਾਲਾ ਲੋੜੀਂਦਾ] ਜਾਂ (1506 -1631)[ਹਵਾਲਾ ਲੋੜੀਂਦਾ] ਸਿੱਖ ਧਰਮ ਦੀ ਸ਼ੁਰੂਆਤ ਵਿੱਚ ਇੱਕ ਪ੍ਰਮੁੱਖ ਗੁਰਸਿੱਖ ਸ਼ਖਸੀਅਤ ਸੀ,[1] ਜਿਨ੍ਹਾਂ ਦਾ ਜਨਮ ਪਿੰਡ ਗੱਗੋਨੰਗਲ (ਹੁਣ ਕੱਥੂਨੰਗਲ) ਦੇ ਸ਼ਾਹੀ ਕਿਲ੍ਹਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਖਾ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ।[2] ਓਹਨਾਂ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਬਾਬਾ ਬੁੱਢਾ ਜੀ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰ ਕੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।
ਨਾਮ ਕਰਨ
[ਸੋਧੋ]ਮਾਪਿਆਂ ਨੇ ਉਹਨਾਂ ਦਾ ਨਾਂ ਬੂੜਾ ਰੱਖਿਆ।[3] ਕੁੱਝ ਚਿਰ ਮਗਰੋਂ ਉਹਨਾਂ ਦੇ ਮਾਪੇ ਪਿੰਡ ਰਮਦਾਸ ਆ ਵਸੇ। ਉਹ ਬਾਅਦ ਵਿੱਚ ਮੱਝਾਂ ਦੇ ਵਾਗੀ ਬਣੇ। ਜਦ ਉਹ ਬਾਰਾਂ ਵਰ੍ਹਿਆਂ ਦੇ ਸਨ, ਤਦ ਗੁਰੂ ਨਾਨਕ ਦੇਵ ਜੀ ਰਮਦਾਸ ਪਿੰਡ ਦੇ ਪਾਸ ਆ ਟਿਕੇ। ਬੂੜਾ ਜੀ ਮੱਝਾਂ ਚਾਰਦੇ ਉੱਥੇ ਆ ਗਏ ਅਤੇ ਉਨ੍ਹਾਂ ਗੁਰੂ ਜੀ ਦਾ ਉਪਦੇਸ਼ ਸੁਣਿਆ। ਬਾਅਦ ਵਿੱਚ ਉਹ ਰੋਜ਼ ਗੁਰੂ ਜੀ ਕੋਲ ਆਉਂਦੇ, ਉਨ੍ਹਾਂ ਦਾ ਉਪਦੇਸ਼ ਸੁਣਦੇ ਤੇ ਉਨ੍ਹਾਂ ਵਾਸਤੇ ਦੁੱਧ ਲਿਆ ਕੇ ਭੇਟ ਕਰਦੇ। ਇੱਕ ਦਿਨ ਗੁਰੂ ਜੀ ਨੇ ਬੂੜਾ ਜੀ ਨੂੰ ਉਨ੍ਹਾਂ ਬਾਰੇ ਪੁੱਛਿਆ ਅਤੇ ਗੁਰੂ ਜੀ ਨੇ ਬੂੜਾ ਜੀ ਦੇ ਜਵਾਬ ਸੁਣਕੇ ਕਿਹਾ ਕਿ 'ਤੂੰ ਹੈਂ ਤਾਂ ਬੱਚਾ, ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਂ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ।' ਉਸ ਦਿਨ ਤੋਂ ਬੂੜਾ ਜੀ ਦਾ ਨਾਂ 'ਬੁੱਢਾ ਜੀ' ਪੈ ਗਿਆ। ਸਿੱਖ ਉਹਨਾਂ ਨੂੰ ਪਿਆਰ ਨਾਲ ਬਾਬਾ ਬੁੱਢਾ ਜੀ ਆਖਦੇ ਹਨ।
ਅਧਿਆਤਮਿਕ ਸਫ਼ਰ
[ਸੋਧੋ]ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਸ਼ਿਸ਼ ਬਣ ਗਏ। ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀਬਾੜੀ ਦਾ ਕੰਮ ਵੀ ਨਿਭਾਉਂਦੇ ਅਤੇ ਨਾਮ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣਾ ਜੀਵਨ ਸੰਗਤਾ ਦੀ ਸੇਵਾ ਵਿੱਚ ਲਗਾਇਆ ਅਤੇ ਗੁਰੂ ਜੀ ਦੇ 'ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ' ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ। ਗੁਰੂ ਨਾਨਕ ਦੇਵ ਜੀ ਉਨ੍ਹਾਂ ਉੱਪਰ ਬਹੁਤ ਪ੍ਰਸੰਨ ਸਨ, ਅਤੇ ਜਦੋਂ ਗੁਰੂ ਜੀ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ। ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਕਰਦੇ ਰਹੇ।
ਉਹ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਮੁਢਲੇ ਸਿੱਖਾਂ ਵਿੱਚੋਂ ਇੱਕ ਸੀ, ਅਤੇ ਗੁਰੂ ਨਾਨਕ ਤੋਂ ਬਾਅਦ ਪੰਜ ਸਿੱਖ ਗੁਰੂਆਂ ਦੀਆਂ ਤਾਜਪੋਸ਼ੀ ਦੀਆਂ ਰਸਮਾਂ ਨਿਭਾਈਆਂ ਸਨ; ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਅਤੇ ਗੁਰੂ ਹਰਗੋਬਿੰਦ ਜੀ।[4][5]
ਗੁਣ
[ਸੋਧੋ]ਬਾਬਾ ਬੁੱਢਾ ਜੀ ਸਿੱਖ ਇਤਿਹਾਸ ਅੰਦਰ ਇੱਕ ਹੀ ਵੇਲੇ ਬ੍ਰਹਮ ਗਿਆਨੀ, ਅਨਿਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ-ਅੰਦੇਸ਼, ਮਹਾਨ ਉਸਰਈਏ, ਪ੍ਰਚਾਰਕ ਜਿਹੇ ਵਿਸ਼ੇਸ਼ਣਾਂ ਨਾਲ ਜਾਣੀ ਜਾਣ ਵਾਲੀ ਸ਼ਖ਼ਸੀਅਤ ਹਨ। ਬਾਬਾ ਬੁੱਢਾ ਜੀ ਨੇ 125 ਸਾਲ ਦੀ ਉਮਰ ਵਿੱਚੋਂ 113 ਸਾਲ ਸਿੱਖੀ ਕਮਾਈ ਭਾਵ ਕਿ ਸਿੱਖ ਧਰਮ ਵਿੱਚ ਸੇਵਾ ਨਿਭਾਈ।।
ਸੇਵਾ
[ਸੋਧੋ]ਬਾਬਾ ਬੁੱਢਾ ਜੀ ਦੀ ਉਮਰ ਅਜੇ 12 ਕੁ ਸਾਲ ਦੀ ਹੀ ਸੀ ਜਦੋਂ ਉਨ੍ਹਾਂ ਕੱਥੂਨੰਗਲ ਵਿਖੇ ਪੁੱਜੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਇਸ ਉਪਰੰਤ ਉਹ ਗੁਰੂ ਨਾਨਕ ਦੇ ਹੀ ਹੋ ਕੇ ਰਹਿ ਗਏ। ਜਦੋਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਰਾਹੀਂ ਬਾਦਸ਼ਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫ਼ਤਹਿ ਕਰਨ ਉਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਟ ਕੀਤੇ ਤਾਂ ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਜਗੀਰ ਦਾ ਕਾਰ-ਮੁਖਤਾਰ ਬਣਾ ਕੇ ਇੱਥੇ ਬੀੜ ਵਿਖੇ ਡੇਰਾ ਲਾਉਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਮੱਧ ਜਿਹੇ ਇੱਕ ਵਿਰਾਨ ਜਿਹੇ ਅਸਥਾਨ ਜਾ ਡੇਰਾ ਲਾ ਲਿਆ। ਇਸ ਜੰਗਲ ਜਿਹੇ ਅਸਥਾਨ ’ਤੇ ਅੱਜ ਮੰਗਲ ਬਣਿਆ ਹੋਇਆ ਹੈ।
ਸਿੱਖ ਹਾਇਓਗ੍ਰਾਫੀਆਂ ਅਤੇ ਮੌਖਿਕ ਇਤਿਹਾਸ ਦੇ ਅਨੁਸਾਰ, ਬਾਬਾ ਬੁੱਢਾ ਨੇ ਸ਼ਸਤਰ ਵਿਦਿਆ ਦੀ ਸਿੱਖ ਮਾਰਸ਼ਲ ਆਰਟ ਪ੍ਰਣਾਲੀ ਗੁਰੂ ਨਾਨਕ ਦੇਵ ਜੀ ਤੋਂ ਹੀ ਸਿੱਖੀ ਸੀ। ਬਾਬਾ ਬੁੱਢਾ ਜੀ ਨੇ ਨਾਨਕ ਦੇਵ ਜੀ ਦੇ ਬਾਅਦ ਦੇ ਗੁਰੂਆਂ ਨੂੰ ਸ਼ਸਤਰ ਵਿਦਿਆ ਵਿੱਚ ਸਿਖਲਾਈ ਦਿੱਤੀ ਅਤੇ ਗੁਰੂ ਹਰਗੋਬਿੰਦ ਜੀ ਦੁਆਰਾ ਪਹਿਲੀ ਸਿੱਖ ਫੌਜ ਵਿੱਚ ਭਰਤੀ ਹੋਣ ਵਾਲਿਆਂ ਨੂੰ ਸ਼ਸਤਰ ਵਿਦਿਆ ਵਿੱਚ ਨਿਰਦੇਸ਼ ਦੇਣ ਲਈ ਨਿਯੁਕਤ ਕੀਤਾ ਗਿਆ ਸੀ।[6]
30 ਮਈ, 1606 ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ, ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਉਸਾਰੀ ਦਾ ਹੁਕਮ ਦਿੱਤਾ ਅਤੇ ਇਸ ਦੀ ਉਸਾਰੀ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਅਤੇ ਭਾਈ ਗੁਰਦਾਸ ਨੂੰ ਸੌਂਪ ਦਿੱਤੀ।[7] ਜਦੋਂ ਗੁਰੂ ਹਰਗੋਬਿੰਦ ਜੀ ਜੇਲ ਵਿਚ ਸਨ ਤਾਂ ਬਾਬਾ ਬੁੱਢਾ ਜੀ ਨੇ ਨਿਹੰਗ ਫੌਜ ਵਿਚ ਸੁਧਾਰ ਕੀਤਾ, ਜਿਸ ਨੂੰ ਉਸ ਸਮੇਂ ਅਕਾਲ ਸੈਨਾ ਕਿਹਾ ਜਾਂਦਾ ਸੀ, ਹਾਲਾਂਕਿ ਹੁਣ ਇਸ ਦਾ ਨਾਂ ਜਥੇਦਾਰ ਬਾਬਾ ਬੁੱਢਾ ਰੰਧਾਵਾ ਦੇ ਨਾਂ 'ਤੇ ਬੁੱਢਾ ਦਲ ਰੱਖਿਆ ਗਿਆ ਹੈ।
ਪਹਿਲੇ ਗ੍ਰੰਥੀ
[ਸੋਧੋ]ਇਹ ਉਹ ਅਸਥਾਨ ਹੈ, ਜਿੱਥੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਬੀਬੀ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਨੇ ਪੁੱਤਰ ਹੋਣ ਦੀ ਦਾਤ ਬਖਸ਼ੀ ਸੀ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਣ ਉਪਰੰਤ ਪਹਿਲੇ ਗ੍ਰੰਥੀ ਥਾਪਿਆ ਸੀ।
ਅਕਾਲ ਚਲਾਣਾ
[ਸੋਧੋ]ਸਿੱਖ ਗੁਰੂਆਂ ਦੀ ਜ਼ਿੰਦਗੀ ਭਰ ਪਾਲਣਾ ਕਰਨ ਤੋਂ ਬਾਅਦ, ਬਾਬਾ ਬੁੱਧ ਜੀ 1631 ਵਿੱਚ 124 ਜਾਂ 125 ਸਾਲ ਦੀ ਉਮਰ ਵਿੱਚ ਰਾਵੀ ਨਦੀ ਦੇ ਕੰਢੇ 'ਤੇ ਝੰਡਾ ਰਾਮਦਾਸ ਪਿੰਡ ਵਿੱਚ ਅਕਾਲ ਚਲਾਣਾ ਕਰ ਗਏ।[ਹਵਾਲਾ ਲੋੜੀਂਦਾ] ਗੁਰੂ ਹਰਗੋਬਿੰਦ ਜੀ ਉਨ੍ਹਾਂ ਦੇ ਬਿਸਤਰੇ 'ਤੇ ਸਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਚਿਤਾ 'ਤੇ ਲਿਜਾ ਕੇ ਅਤੇ ਆਦਿ ਗ੍ਰੰਥ ਦੇ ਹਵਾਲੇ ਪੜ੍ਹ ਕੇ ਸਨਮਾਨਿਤ ਕੀਤਾ।
ਹਵਾਲੇ
[ਸੋਧੋ]- ↑ "BUḌḌHĀ BĀBĀ (1506-1631)". eos.learnpunjabi.org. Retrieved 2019-08-29.
- ↑ McLeod, W. H.; Fenech, Louis E. (2014). Historical Dictionary of Sikhism (in ਅੰਗਰੇਜ਼ੀ) (3rd ed.). Rowman & Littlefield. p. 73. ISBN 978-1-4422-3600-4.
BUDDHA, BHAI or BABA (trad. 1506–1631). A Jat from Kathu Nangal, who was originally called Bura Randhava.
- ↑ "Baba Budha | Discover Sikhism". www.discoversikhism.com. Retrieved 2022-08-19.
- ↑ Singha, H. S. (2000). The Encyclopedia of Sikhism (over 1000 Entries) (in ਅੰਗਰੇਜ਼ੀ). Hemkunt Press. ISBN 9788170103011.
- ↑ Khalsa, Gurutej Singh (2014-08-23). Rajni (in ਅੰਗਰੇਜ਼ੀ). Trafford Publishing. ISBN 9781490743301.
- ↑ Singh, Kamalroop (2014). "38. Sikh Martial Art (Gatkā)". In Singh, Pashaura; Fenech, Louis E. (eds.). The Oxford Handbook of Sikh Studies. Oxford Handbooks Online. Oxford University Press. pp. 459–470. doi:10.1093/oxfordhb/9780199699308.013.022.
- ↑ "BUḌḌHĀ BĀBĀ (1506-1631)". eos.learnpunjabi.org. Retrieved 2019-08-29.