ਬਾਰਟੈਂਡਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
A bartender pouring some vodka in to the metal cup of a cocktail shaker

ਬਾਰਟੈਂਡਰ (ਬਾਰਕੀਪ, ਬਾਰਮੈਨ, ਬਾਰਮੇਡ,ਜਾਂ ਮਿਕਸਾਲੋਜਿਸਟ ਵੀ ਕਹਿੰਦੇ ਹਨ) ਬਾਰ, ਆਮ ਤੌਰ 'ਤੇ ਲਸੰਸੀ ਬਾਰ ਦੇ ਪਿੱਛੇ ਅਲਕੋਹਲ ਵਾਲੇ ਨਸ਼ੇ ਵਰਤਾਉਣ ਵਾਲੇ ਨੂੰ ਕਹਿੰਦੇ ਹਨ। ਉਸਨੇ ਬਾਰ ਦੀ ਸਪਲਾਈ ਨਿਰਵਿਘਨ ਬਣਾਈ ਰੱਖਣ ਲਈ ਭੰਡਾਰ ਦਾ ਵੀ ਖਿਆਲ ਰੱਖਣਾ ਹੁੰਦਾ ਹੈ। ਆਮ ਤੌਰ 'ਤੇ ਬਾਰਟੈਂਡਰ ਕਲਾਸਿਕ ਕਾਕਟੇਲ ਰਲਾਉਂਦਾ ਹੈ ਜਿਵੇਂ, ਕਾਸਮੋਪਾਲੀਟਨ, ਮੈਨਹੈਟਨ, ਓਲਡ ਫੈਸ਼ਨਡ, ਅਤੇ ਮੋਜੀਟੋ। ਬਾਰਟੈਂਡਿੰਗ ਪੇਸ਼ਾ ਆਮ ਤੌਰ 'ਤੇ ਦੁਜੈਲਾ ਕਿੱਤਾ ਸੀ, ਜਿਸ ਨੂੰ ਵਿਦਿਆਰਥੀਆਂ ਦੁਆਰਾ ਗਾਹਕੀ ਦਾ ਤਜਰਬਾ ਹਾਸਲ ਕਰਨ ਲਈ ਜਾਂ ਯੂਨੀਵਰਸਿਟੀ ਫੀਸ ਲਈ ਪੈਸੇ ਜੁਟਾਉਣ ਲਈ ਅਸਥਾਈ ਕੰਮ ਦੇ ਤੌਰ 'ਤੇ ਵਰਤਿਆ ਜਾਂਦਾ ਸੀ।[1]

ਹਵਾਲੇ[ਸੋਧੋ]

  1. Lucas, Rosemary (2004). Employment relations in the hospitality and tourism industries. Routledge. pp. 27–42. ISBN 978-0-415-29712-7. Retrieved April 26, 2010.