ਸਮੱਗਰੀ 'ਤੇ ਜਾਓ

ਬਾਲ ਵਿਆਹ ਰੋਕੂ ਐਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਲ ਵਿਆਹ ਰੋਕੂ ਐਕਟ 1929, ਭਾਰਤ ਵਿੱਚ ਬਰਤਾਨਵੀ ਭਾਰਤੀ ਵਿਧਾਨਸਭਾ ਨੇ 28 ਸਤੰਬਰ 1929 ਨੂੰ ਪਾਸ ਕੀਤਾ ਸੀ। ਇਸਨੂੰ ਸਾਰਦਾ ਐਕਟ ਵੀ ਕਿਹਾ ਜਾਂਦਾ ਹੈ ਕਿਉਂਕਿ ਇਸਨੂੰ ਪਾਸ ਕਰਵਾਉਣ ਵਾਲੇ ਰਾਏ ਸਾਹਿਬ ਹਰਬਿਲਾਸ ਸਾਰਦਾ ਸਨ। ਇਸ ਐਕਟ ਨਾਲ ਵਿਆਹ ਦੀ ਘੱਟੋ-ਘੱਟ ਉਮਰ ਲੜਕੀਆਂ ਲਈ 14 ਸਾਲ ਅਤੇ ਲੜਕਿਆਂ ਲਈ 18 ਸਾਲ ਨਿਯਤ ਕੀਤੀ ਗਈ।[1][2] ਇਹ 1 ਅਪਰੈਲ 1930 ਨੂੰ ਲਾਗੂ ਹੋਇਆ। ਇਹ ਐਕਟ ਸਾਰੇ ਬ੍ਰਿਟਿਸ਼ ਭਾਰਤ ਉੱਤੇ ਲਾਗੂ ਸੀ ਨਾ ਕਿ ਸਿਰਫ਼ ਹਿੰਦੂਆਂ ਉੱਤੇ।[3]

ਹਵਾਲੇ

[ਸੋਧੋ]
  1. Gulati, Leela (Aug 1976). "Age of Marriage of Women and Population Growth: The Kerala Experience". Economic and Political Weekly. 11 (31/33). Sameeksha Trust: 1225, 1227, 1229, 1231, 1233–1234. JSTOR 4364831.
  2. Forbes, Geraldin H., Women in Modern India, Cambridge University Press, 1998
  3. Dhawan, Himanshi (Sep 15, 2006). "Child brides may declare marriage void". Indiatimes. NEW DELHI. Archived from the original on 2011-09-16. Retrieved 23 June 2011. {{cite news}}: Unknown parameter |dead-url= ignored (|url-status= suggested) (help)