ਬਿਨ ਓਕਰੀ
Jump to navigation
Jump to search
ਬਿਨ ਓਕਰੀ | |
---|---|
![]() ਬਿਨ ਓਕਰੀ | |
ਜਨਮ | ਮਿੰਨਾ, ਨਾਈਜੀਰੀਆ | 15 ਮਾਰਚ 1959
ਵੱਡੀਆਂ ਰਚਨਾਵਾਂ | 'ਦ ਫੈਮਿਸ਼ਡ ਰੋਡ, ਏ ਵੇਅ ਆਫ ਬੀਂਗ ਫਰੀ, ਸਟਾਰਬੁੱਕ, ਏ ਟਾਇਮ ਫ਼ੋਰ ਨਿਓ ਡ੍ਰੀਮਜ਼ |
ਕਿੱਤਾ | ਲੇਖਕ |
ਲਹਿਰ | ਉੱਤਰ-ਆਧੁਨਿਕਤਾਵਾਦ, ਉੱਤਰ-ਬਸਤੀਵਾਦ |
ਵਿਧਾ | ਗਲਪ, ਲੇਖ, ਕਵਿਤਾ |
ਬਿਨ ਓਕਰੀ (ਜਨਮ 15 ਮਾਰਚ 1959) ਇੱਕ ਨਾਈਜੀਰੀਆਈ ਕਵੀ ਅਤੇ ਨਾਵਲਕਾਰ ਹੈ।[1] ਓਕਰੀ ਨੂੰ ਉੱਤਰ-ਆਧੁਨਿਕ ਅਤੇ ਉੱਤਰ-ਬਸਤੀਵਾਦੀ ਪਰੰਪਰਾਵਾਂ ਵਿੱਚ ਸਭ ਤੋਂ ਮੋਹਰੀ ਅਫ਼ਰੀਕੀ ਲੇਖਕਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। [2][3] ਅਤੇ ਉਸਦਾ ਮੁਕਾਬਲਾ ਸਲਮਾਨ ਰਸ਼ਦੀ ਅਤੇ ਗੈਬਰੀਅਲ ਗਾਰਸੀਆ ਮਾਰਕੇਜ਼ ਵਰਗੇ ਲੇਖਕਾਂ ਨਾਲ ਕੀਤਾ ਜਾਂਦਾ ਹੈ। [4] ਉਸਨੂੰ `ਦ ਫੈਮਿਸ਼ਡ ਰੋਡ ਲਈ ਸਾਲ 1991 ਦਾ ਮੈਨ ਬੁਕਰ ਇਨਾਮ ਮਿਲਿਆ। ਮੈਨ ਬੁਕਰ ਜਿੱਤਣ ਵਾਲਾ ਓਹ ਪਹਿਲਾ ਅਫ਼ਰੀਕੀ ਕਾਲਾ ਲੇਖਕ ਹੈ। ਬਿਨ ਓਕਰੀ ਨੇ ਨਾਵਲ ਦੇ ਨਾਲ ਨਾਲ ਕਹਾਣੀ, ਕਵਿਤਾ, ਲੇਖ ਆਦਿ ਵੀ ਲਿਖੇ ਹਨ। ਬਿਨ ਓਕਰੀ ਅੰਗਰੇਜੀ ਵਿੱਚ ਲਿਖਦੇ ਹਨ।