ਬਿੱਛੂ ਕੱਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਹ ਲੇਖ ਬਹੁਤ ਛੋਟਾ ਹੈ, ਇਸ ਨੂੰ ਹੋਰ ਸਮੱਗਰੀ ਦੀ ਜਰੂਰਤ ਹੈ। ਤੁਸੀਂ ਇਸਦੇ ਨਾਲ ਸਬੰਧਤ ਅੰਗਰੇਜ਼ੀ ਲੇਖ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਜਾਂ ਹੋਰ ਸੋਮਿਆਂ ਦੀ ਸਹਾਇਤਾ ਲੈ ਕੇ ਇਸ ਲੇਖ ਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।

ਬਿੱਛੂ ਕੱਟਾ ਬੱਚਿਆ ਦੀ ਬੜੀ ਹਰਮਨ ਪਿਆਰੀ ਖੇਡ ਹੈ।ਇੱਕ ਬੱਚਾ ਬਿੱਛੂ ਬਣਦਾ ਹੈ।ਉਹ ਬਿੱਛੂ ਵਾਂਗ ਆਪਣੀਆਂ ਦੋਵੇਂ ਬਾਹਵਾਂ ਅਤੇ ਇੱਕ ਲੱਤ ਦੇ ਭਾਰ ਧਰਤੀ ਤੇ ਟੁਰਦਾ ਹੈ।ਉਹ ਆਪਣੀ ਇੱਕ ਲੱਤ ਉੱਪਰ ਨੂੰ ਖੜੀ ਰੱਖਦਾ ਹੈ ਤੇ ਬਿੱਛੂ ਵਾਂਗ ਹੀ ਇੱਧਰ ਉਧਰ ਟੁਰਦਾ ਹੈ।ਬਿੱਛੂ ਬਣਿਆ ਮੁੰਡਾ ਬਿੱਛੂ ਵਾਂਗ ਡੰਗ ਮਾਰਨ ਲਈ ਆਪਣੀ ਲੱਤ ਨਾਲ ਦੂਜੇ ਮੁੰਡਿਆ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ।ਬਾਕੀ ਮੁੰਡੇ ਉਸ ਦੇ ਮੁੱਕੀਆ ਮਾਰਦੇ ਹਨ। ਬਿੱਛੂ ਮੁੰਡਾ ਜਦੋਂ ਕਿਸੇ ਨੂੰ ਛੂਹ ਲੈਂਦਾ ਹੈ ਤਾਂ ਛੂਹਿਆ ਗਿਆ ਬਿੱਛੂ ਬਣ ਕੇ ਖੇਡ ਦੁਬਾਰਾ ਸ਼ੁਰੂ ਕਰ ਦਿੰਦਾ ਹੈ।