ਬੁਘਤੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੁਘਤੀਆਂ ਸੋਨੇ ਦੇ ਸਿੱਕੇ ਦਾ ਬਣਿਆ ਗਹਿਣਾ ਹੁੰਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸੋਨੇ ਦਾ ਇੱਕ ਸਿੱਕਾ ਹੁੰਦਾ ਸੀ। ­ਇਸ ਦਾ ਮੁੱਲ ਪੰਜ ਰੁਪੈਏ ਦੇ ਬਰਾਬਰ ਹੁੰਦਾ ਸੀ। ਇਸ ਸਿੱਕੇ ਨੂੰ ਬੁਘਤੀ ਕਿਹਾ ਜਾਂਦਾ ਸੀ। ਸਿੱਕੇ ਦੇ ਪ੍ਰਚਲਣ ਤੋਂ ਬਾਅਦ ਇਹਨਾਂ ਦੇ ਹਾਰ ਬਣਾਏ ਜਾਣ ਲੱਗੇ ਜਿਸ ਨਾਲ ਇਹ ਸਿੱਕੇ ਗਹਿਣੇ ਵਜੋਂ ਪਰਚਲਿਤ ਹੋ ਗਏ।

ਬਣਤਰ[ਸੋਧੋ]

ਬੁਘਤੀਆਂ ਦਾ ਹਾਰ ਬਣਾਉਣ ਲਈ ਬੁਘਤੀਆਂ ਨੂੰ ਕੁੰਡੇ ਲਗਾਏ ਜਾਂਦੇ ਹਨ। ਇੱਕ ਕਾਲੀ ਡੋਰੀ ਲੈ ਕੇ ਡੋਰੀ ਦੇ ਵਿਚਕਾਰ ਅਨਾਮ ਪਰੋਇਆ ਜਾਂਦਾ ਹੈ। ਅਨਾਮ ਨੂੰ ਦੋਵੇਂ ਪਾਸੇ ਤੋਂ ਸੁਨਹਿਰੀ ਤਾਰਾਂ ਨਾਲ ਮੜ ਦਿੱਤਾ ਜਾਂਦਾ ਹੈ। ਫੇਰ ਅਨਾਮ ਦੇ ਆਸੇ ਪਾਸੇ ਬੁਘਤੀਆਂ ਪਾ ਕੇ ਉਹਨਾਂ ਨੂੰ ਡੋਰੀ ਨਾਲ ਪਰੋ ਦਿੱਤਾ ਜਾਂਦਾ ਹੈ। ਬੁਘਤੀਆਂ ਦੀ ਗਿਣਤੀ ਦੇ ਹਿਸਾਬ ਨਾਲ ਅਨਾਮ ਦੇ ਆਸੇ ਪਾਸੇ ਬਰਾਬਰ ਗਿਣਤੀ ਵਿੱਚ ਸਿੱਕੇ ਪਾਏ ਜਾਂਦੇ ਹਨ।

ਹਵਾਲੇ[ਸੋਧੋ]

ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 351