ਸਮੱਗਰੀ 'ਤੇ ਜਾਓ

ਬੁਣਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਹੁਰੰਗੀ ਬੁਣਾਈ
ਕ੍ਰੋਸੀਏ ਦੀ ਤਕਨੀਕ ਦੀ ਵੀਡੀਓ ਪੇਸ਼ਕਾਰੀ

ਧਾਗੇ ਜਾਂ ਸੂਤ ਨਾਲ ਕੱਪੜਾ ਬਣਾਉਣ ਜਾਂ ਉਨ ਨਾਲ ਸਵੈਟਰ ਆਦਿ ਬਣਾਉਣ ਨੂੰ ਬੁਣਾਈ (ਅੰਗਰੇਜ਼ੀ: knitting, ਨਿਟਿੰਗ) ਕਹਿੰਦੇ ਹਨ। ਇਹ ਇੱਕ ਦੇ ਬਾਅਦ ਇੱਕ ਫੰਦੇ (ਲੂਪ) ਲਗਾਕੇ ਕੀਤੀ ਜਾਂਦੀ ਹੈ। ਪੁਰਾਣੀ ਕਤਾਰ ਦੇ ਫੰਦਿਆਂ ਵਿੱਚੋਂ ਨਵੇਂ ਫੰਦੇ ਕੱਢਕੇ ਨਵੀਂ ਕਤਾਰ ਤਿਆਰ ਦੀ ਜਾਂਦੀ ਹੈ। ਸਰਗਰਮ ਫੰਦਿਆਂ ਨੂੰ ਇੱਕ ਸਲਾਈ ਦੇ ਸਹਾਰੇ ਵਿਗੜਨ ਤੋਂ ਰੋਕ ਕੇ ਰੱਖਿਆ ਜਾਂਦਾ ਹੈ ਅਤੇ ਜਦੋਂ ਇਨ੍ਹਾਂ ਤੋਂ ਹੋਕੇ ਨਵੇਂ ਫੰਦੇ ਲਗਾ ਦਿੱਤੇ ਜਾਂਦੇ ਹਨ ਤਾਂ ਸਲਾਈ ਕੱਢ ਲਈ ਜਾਂਦੀ ਹੈ। ਇਸ ਪ੍ਰਕਿਰਿਆ ਨਾਲ ਆਖੀਰ ਕੱਪੜਾ ਬਣ ਜਾਂਦਾ ਹੈ। ਬੁਣਾਈ ਹੱਥ ਨਾਲ ਕੀਤੀ ਜਾਂਦੀ ਹੈ ਅਤੇ ਮਸ਼ੀਨ ਨਾਲ ਵੀ ਕੀਤੀ ਜਾਂਦੀ ਹੈ। ਹੱਥ ਨਾਲ ਬੁਣਾਈ ਦੀਆਂ ਅਨੇਕਾਂ ਸ਼ੈਲੀਆਂ ਅਤੇ ਵਿਧੀਆਂ ਹਨ।