ਬੁਰੈੱਲ ਮਾਰਟਿਨ
ਬੁਰੈੱਲ, ਮਾਰਟਿਨ (1858-1938)
ਕਾਮਾਗਾਟਾ ਮਰੂ ਦੇ ਵੈਨਕੂਵਰ ਦੀ ਬੰਦਰਗਾਹ ਵਿੱਚ ਰੁਕਣ ਦੇ ਅੰਤਲੇ ਦਿੰਨਾ ਵਿੱਚ ਮਾਰਟਿਨ ਬੁਰੈੱਲ ਨੇ ਬੜੀ ਹੀ ਸੂਕਸ਼ਮ ਭੂਮਿਕਾ ਨਿਭ੍ਹਾਈ। ਉਸਦਾ ਜਨਮ ਫਾਰਿੰਗਟਨ ਔਕਸਫੋਰਡਸ਼ਾਇਰ, ਇੰਗਲੈੰਡ ਵਿੱਚ ਹੋਇਆ ਤੇ ਵੈਨਕੂਵਰ ਬੰਦਰਗਾਹ ਵਿੱਚ
ਜਵਾਨ ਹੋਇਆ। ਸੰਯੁਕਤ ਦੇਸ਼ ਦੀ ਸਿਆਸਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹ ਦੱਖਣੀ ਬੀ.ਸੀ. ਦੇ ਗੱਬਲੇ ਹਿੱਸੇ ਦੇ ਇੱਕ ਛੋਟੇ ਸ਼ਹਿਰ ਗ੍ਰੈੰਡ ਫ਼ੋਰਕਸ ਦਾ ਮੇਅਰ ਰਿਹਾ ਸੀ। ਉਸ ਦਾ ਪਾਰਲੀਮੈੰਟਰੀ ਹਲਕੇ ਦਾ ਨਾਂ ਯੇਲ-ਕੈਰਬੂ, ਜਿਸ ਵਿੱਚ ਓਕਨਾਗਨ
ਫ਼ਲਾਂ ਦੇ ਬਾਗਾਂ ਦਾ ਇਲਾਕਾ ਸੀ। ਉਸ ਦਾ ਆਪਣਾ ਫ਼ਲਾਂ ਦਾ ਬਾਗ ਸੀ, ਜੋ ਸੂਬੇ ਵਿੱਚ ਸਭ ਤੋਂ ਵੱਡਾ ਸੇਬਾਂ ਦੇ ਪੇੜਾਂ ਦੀ ਪਨੀਰੀ ਦਾ ਬਾਗ ਸੀ।
1914 ਵਿੱਚ ਬੁਰੈੱਲ ਕਨਸਰਵਿਟਿਵ ਪ੍ਰਾਈਮ ਮਿਨਿਸਟਰ, ਰੌਬਰਟ ਬੋਰਡਨ, ਦੀ ਸਰਕਾਰ ਵਿੱਚ ਦੇਸ਼ ਦਾ ਖੇਤੀ ਬਾੜੀ ਮੰਤਰੀ ਸੀ। 1911 ਤੋਂ 1917 ਤੱਕ ਇਸ ਕੋਲ ਇਹ ਵਿਭਾਗ ਰਿਹਾ ਅਤੇ 1920 ਤੱਕ ਮੰਤਰੀ ਮੰਡਲ ਦੇ ਕਈ ਹੋਰ ਅਹੁਦਿਆਂ ਤੇਂ
ਵੀ ਰਹਿਆ। ਉਹ ਅਪ੍ਰੈਲ 1908 ਵਿੱਚ ਪਾਰਲੀਮੈੰਟ ਵਿੱਚ ਦਾਖਲੇ ਤੋਂ ਹੀ ਬੋਰਡਨ ਦਾ ਸਿਆਸੀ ਅਤੇ ਨਿੱਜੀ ਮਿੱਤ੍ਰ ਸੀ, ਸ਼ੁਰੂ ਤੋਂ ਹੀ, ਬੋਰਡਨ ਦੀ ਕਨਸਰਵਿਟਿਵ ਵਿਰੋਧੀ ਧਿਰ ਦਾ ਇੱਕ ਸੱਦਸਿਯ ਸੀ। ਜਦੋਂ 1911 ਵਿੱਚ ਬੋਰਡਨ ਨੇ ਚੋਣ (ਇਲੈਕਸ਼ਨ)
ਜਿੱਤੀ, ਤਾਂ ਸੁਭਾਵਿਕ ਹੀ ਬੁਰੈੱਲ ਬੀ.ਸੀ. ਮੰਤਰੀ ਮੰਡਲ ਲਈ ਮੋਹਰੀ ਸੀ, ਭਾਵੇਂ ਬੋਰਡਨ ਬੀ.ਸੀ ਪ੍ਰੀਮੀਅਰ, ਰਿੱਚਰਡ ਮੈੱਕਬ੍ਰਾਈਡ, ਨੂੰ ਪਹਿਲ ਦਿੰਦਾ ਸੀ, ਪਰ ਉਸ ਨੂੰ ਉਹ ਸੂਬੇ ਦੀ ਸਿਆਸਤ ਤੋਂ ਬਾਹਰ ਨਾ ਲਿਜਾ ਸਕਿਆ। ਜੋ 6 ਸਾਲ ਬੁਰੈੱਲ ਨੇ
ਖੇਤੀ ਬਾੜੀ ਦੇ ਵਿਭਾਗ ਵਿੱਚ ਸੇਵਾ ਕੀਤੀ, ਉਹ ਇੱਕ ਮੰਤ੍ਰ੍ਰਾੱਲਿਯ ਵਿੱਚ ਸੱਬ ਤੋਂ ਲੰਬਾ ਸਮਾ ਸੀ। ਸੁਭਾਵਿਕ ਹੀ ਬੁਰੈੱਲ ਇੱਕ ਸਫ਼ਲ ਮੰਤ੍ਰੀ ਸੀ, ਤੇ ਉਸ ਦੀ ਕੁਰਸੀ ਹੋਰ ਵੀ ਪੱਕੀ ਸੀ, ਕਿਓਂ ਜੋ ਉਹ ਮੌਕੇ ਦੇ ਜ਼ੁਰੂਰੀ ਮੁੱਦਿਆਂ ਤੇ ਬੋਰਡਨ ਦਾ ਹਮਾਇਤੀ
ਸੀ।
ਇਹਨਾ ਮੁੱਦਿਆ ਵਿੱਚ ਜੰਗ ਦੇ ਸਵਾਲ, ਹਥਿਆਰ ਅਤੇ ਸਾਮਰਾਜ ਨਾਲ ਸੰਬੰਧ ਸੀ। ਪਹਿਲੀ ਸੰਸਾਰ ਜੰਗ ਦੇ ਸਮੇਂ ਵਿੱਚ, ਬ੍ਰਤਾਨਵੀ ਮਾਮਲੇ ਵਿੱਚ, ਬੁਰੈੱਲ ਪੂਰੀ ਤਰਾਂ ਨਾਲ ਬੋਰਡਨ ਦਾ ਸਹਾਈ ਸੀ। ਉਸ ਨੇ ਜ਼ੋਰ ਪਾਕੇ ਕਿਹਾ, ਕਿ ਜੰਗ ਅਤੇ ਅਮਨ
ਵਿੱਚ ਕੈਨੇਡਾ ਦੀ ਵੀ ਹਸਤੀ ਹੋਣੀ ਚਾਹੀਦੀ ਹੈ, ਅਤੇ ਇਸ ਨੂੰ ਯਕੀਨਨ ਹੀ ਨੌਆਬਾਦੀ ਮੰਨਣਾ ਚਾਹੀਦਾ ਹੈ। ਇਸ ਵੇਲੇ ਕੈਨੇਡਾ ਵਲੋਂ ਵੱਡੇ ਪੱਧਰ ਤੇ ਫੌਜ ਅਤੇ ਧਨ ਦੇ ਉਪਰਾਲੇ ਕੀਤੇ ਗਏ। 400,000 ਸਵੈਸੇਵਕ ਕੈਨੇਡੀਅਨ ਫੌਜੀਆਂ ਵਿੱਚੋਂ ਦੋ ਤਿਹਾਈ
ਮਾਰੇ ਗਏ। ਜੇ ਕਰ ਉਦੋਂ ਦੀ ਆਬਾਦੀ ਜੋ ਕਿ 7,000,000 ਦੀ ਸੀ, ਤਾਂ ਤੁਸੀ ਅੰਦਾਜ਼ਾ ਲਾ ਸਕਦੇ ਹੋਂ, ਕਿ ਜੰਗ ਦੇ ਭੈੜੇ ਅਸਰ ਭਾਈਚਾਰੇ ਵਿੱਚ, ਪਰਵਾਰਾਂ ਅਤੇ ਦੇਸ਼ ਵਿੱਚ ਕਿੱਥੋਂ ਤੱਕ ਪੁੱਜੇ ਹੋਣਗੇ। ਇਹ ਉਹ ਲੜਾਈ ਸੀ ਜਿਸ ਕਾਰਣ ਬ੍ਰਤਾਨਵੀ
ਹਿਮਾਈਤੀਆਂ ਅਤੇ ਵਿਰੋਧੀਆਂ ਵਿੱਚ ਫ਼ੁੱਟ ਪਈ, ਖਾਸ ਤੌਰ 'ਤੇ ਫ਼ਰੈੰਚ-ਕੈਨੇਡੀਅਨਜ਼ ਵਿੱਚ, ਜਿਹਨਾਂ ਵਿੱਚ ਯੋਰਪੀਅਨ ਜੰਗ ਵਿੱਚ ਕੈਨੇਡਾ ਵਲੋਂ ਹਿਮਾਈਤ ਲਈ ਉਤਸ਼ਾਹ ਬਹੁਤ ਘੱਟ ਸੀ। ਕਾਮਾਗਾਟਾ ਮਰੂ ਦੇ ਏਸ਼ੀਆ ਵੱਲ ਰਵਾਨਾ ਹੋਣ ਤੋਂ ਬਾਅਦ
ਲੜਾਈ ਲੱਗੀ, ਪਰ ਸਾਮਰਾਜੀ ਸੁੱਰਖਿਆ ਦੇ ਸਵਾਲ ਤੇ ਫ਼ਰੈੰਚ ਅਤੇ ਇੰਗਲਿਸ਼ ਕੈਨੇਡਾ ਵਿਚਕਾਰ ਆਉਣ ਵਾਲੇ ਕਾਫ਼ੀ ਸਮੇਂ ਤੱਕ ਫੁੱਟ ਪਈ ਰਹੀ। ਖਾਸ ਤੌਰਤੇ ਨੇਵੀ ਦਾ ਮੁੱਦਾ, ਰੇਨਬੋ, ਜੰਗੀ ਜਹਾਜ਼, ਜਿਹੜਾ ਕਾਮਾਗਾਟਾ ਮਰੂ ਨੂੰ ਅਗਸਤ 1914
ਵਿੱਚ ਕੈਨੇਡੀਅਨ ਪਾਣੀਆਂ ਤੋਂ ਬਾਹਰ ਤੱਕ ਕੱਢਣ ਗਿਆ ਸੀ, ਇਸ ਕਹਣੀ ਦਾ ਪਛੋਕੜ ਬਣ ਗਿਆ। ਬਰਤਾਨੀਆਂ ਕੈਨੇਡਾ ਤੋਂ ਸਿੱਧੀ ਬ੍ਰਿਟਿਸ਼ ਰੋਆਇਲ ਨੇਵੀ ਦੀ ਮਦਦ, ਦੀ ਮੰਗ, ਕਰਦਾ ਸੀ। ਲਾਉਰੀਏ ਸਰਕਾਰ ਨੇ ਕੈਨੇਡੀਅਨ ਅਧਿਕਾਰ ਅਧੀਨ
ਨਿਰਰੱਖ ਕੈਨੇਡੀਅਨ ਨੇਵੀ ਦੀ ਨੀਤੀ ਅਪਣਾਈ।
ਸਿੱਟੇ ਵਜੋਂ ਇਸ ਨੇ ਫ਼ਰੈੰਚ ਅਤੇ ਇੰਗਲਿਸ਼ ਕੈਨੇਡੀਅਨਜ਼ ਵਿੱਚ ਫ਼ੁੱਟ ਪਾ ਦਿੱਤੀ, ਸਾਮਰਾਜਵਾਦੀ ਅਤੇ ਸਾਮਰਾਜ ਵਿਰੋਧੀ, ਉਹ ਜੋ ਬ੍ਰਿਟਿਸ਼ ਰੋਆਇਲ ਨੇਵੀ ਵਿੱਚ ਹਿੱਸਾ ਲੇਣ ਵਾਲੇ ਅਤੇ ਦੂਜੇ ਉਹ ਜੋ ਨਾਂਹ ਵਿੱਚ ਹੁੰਗਾਰਾ ਭਰਣ ਵਾਲੇ। ਲਾਉਰੀਏ
ਸਰਕਾਰ ਨੇ ਬਰਤਾਨੀਆਂ ਤੋਂ ਦੋ ਜੰਗੀ ਜਾਹਜ਼ ਖਰੀਦ ਕੇ ਨਾਂ ਮਾਤਰ ਨੇਵੀ ਬਣਾ ਲਈ, ਇੱਕ ਜਹਾਜ਼ ਉਹਨਾਂ ਹੈਲਾਫ਼ੈਕਸ ਵਿੱਚ ਅਤੇ ਦੂਜਾ ਰੇਨਬੋ, ਵੈਨਕੂਵਰ ਆਇਲੈਂਡ ਤੇ ਐਸਕੁਆਈਮਾਲਟ ਵਿੱਚ। ਇਹਨਾਂ (ਲਾਉਰੀਏ ਸਰਕਾਰ) ਇਥੋਂ ਤੱਕ ਬਸ ਏਨਾ
ਹੀ ਕੀਤਾ। ਕੈਨੇਡਾ ਕੋਲ ਦੋ ਜਹਾਜ਼ਾ ਦੀ ਆਪਣੀ ਨੇਵੀ ਸੀ, ਦੋਨਾ ਸਮੁੰਦਰਾਂ ਵਾਸਤੇ, ਇੱਕ ਇੱਕ ਜਹਾਜ਼। ਇਹ ਇੱਕ ਵਾਦ ਵਿਵਾਦ ਵਾਲੀ ਨੇਵੀ ਸੀ, ਕਿਉਂ ਜੋ ਕਨਸਰਵਿਟਿਵਜ਼, ਬ੍ਰਿਟਿਸ਼ ਰੋਆਇਲ ਨੇਵੀ ਲਈ, ਸਿੱਧੀ ਮਦਦ ਦੀ ਮੰਗ ਕਰਦੇ ਸਨ।
ਬਰਤਾਨੀਆਂ ਦੀ ਹੋਰ ਮਦਦ ਦੀ ਮੰਗ ਨੂੰ ਲੈ ਕੇ ਬੋਰਡਨ ਨੇ ਉਹ ਕੀਤਾ ਜੋ ਲਾਉਰੀਏ ਨੇ ਨਹੀਂ ਕੀਤਾ ਸੀ, ਇਹ ਸੀ ਕਿ ਉਸ ਨੇ ਸਰਮਾਇਆ ਦੇ ਕੇ ਰੋਆਇਲ ਨੇਵੀ ਦੀ ਮਦਦ ਕੀਤੀ। ਬਦਲੇ ਵਜੋਂ, ਬੋਰਡਨ ਨੇ ਕੀ ਕਰਨਾ ਹੈ ਉਸ ਦਾ ਬੁਰੈੱਲ ਨੂੰ ਕੋਈ ਸ਼ੰਕਾ
ਹੀ ਨਹੀਂ ਸੀ। ਬੁਰੈੱਲ 1914 ਦੀਆਂ ਗਰਮੀਆਂ ਦੀ ਪਾਰਲੀਮੈਟਰੀ ਛੁੱਟੀਆਂ ਕਾਰਣ (ਨਾਰਾਮਾਤਾ) ਓਕਨਾਗਨ ਵਿੱਚ ਆਪਣੇ ਘਰ ਸੀ ਜਦੋਂ ਇਉ ਹੀ ਜਾਪਿਆ ਕਿ ਵੈਨਕੂਵਰ ਦੇ ਪਾਣੀਆਂ, ਵਿੱਚ ਕਾਮਾਗਾਟਾ ਮਰੂ ਦੇ ਯਾਤਰੀਆਂ ਅਤੇ ਅਧਿਕਾਰੀਆਂ
ਵਿੱਚਕਾਰ ਕੋਈ ਬਰਬਾਦੀ ਵਾਲੀ ਲੜਾਈ (ਮੁੱਠਭੇੜ) ਹੋਣ ਵਾਲੀ ਹੈ। ਵੈਨਕੂਵਰ ਕਨਸਰਵਿਟਿਵ ਪਾਰਟੀ ਦਾ ਪਿਛਲੇ-ਬੈੰਚਾਂ ਤੇ ਬੈਠਣ ਵਾਲਾ ਐਮ.ਪੀ., ਐਚ.ਐਚ. ਸਟੀਵਨਜ਼ (ਬਜਿੱਦ) ਹੱਠ ਕਰ ਰਿਹਾ ਸੀ, ਉਸਦਾ ਨੇਤਾ, ਪ੍ਰਾਈਮ ਮਿਨਿਸਟਰ
ਬੋਰਡਨ ਸ਼ਕਤੀ ਪ੍ਰੰਖਿਆ ਲਈ, ਰੇਨਬੋ ਨੂੰ, ਵਿਕਟੋਰੀਆਂ ਤੋਂ ਹੁਕਮ ਭੇਜ ਕੇ ਬੁਲਾਵੇ। ਬੋਰਡਨ ਨੇ ਇਸੇ ਹੀ ਤਰਾਂ ਕੀਤਾ ਜਿਵੇਂ ਉਸ ਨੂੰ ਬੇਨਤੀ ਕੀਤੀ ਗਈ, ਪਰ ਨਾਂ ਉਸ ਨੇ ਸਟੀਵਨਜ਼, ਅਤੇ ਨਾਹੀਂ ਇੰਮੀਗ੍ਰੇਸ਼ਨ ਏਜੰਟ ਮੈਲਕਮ ਰੀਡ ਤੇ ਵਿਸ਼ਵਾਸ ਕੀਤਾ,
ਤੇ ਨਾਹੀਂ ਉਹਨਾਂ ਦੇ ਫ਼ੇਸਲੇ ਜਾਂ ਤੱਤ ਪਣੇ ਤੇ।
ਉਸ ਨੇ ਬੁਰੈੱਲ ਨੂੰ 300 ਮੀਲ ਰੇਲ ਯਾਤਰਾ ਕਰਕੇ (ਸਮੁੰਦਰੀ) ਤੱਟ ਤੇ ਜਾਣ ਦੇ ਆਦੇਸ਼ ਦਿੱਤੇ। ਸੋਮਵਾਰ ਦੀ ਸਵੇਰ ਨੂੰ ਜਦੋਂ ਬੁਰੈੱਲ ਪਹੁੰਚਿਆਂ ਤਾਂ ਉਸ ਨੇ ਆਪਣੇ ਆਪ ਨੂੰ, ਮੈਲਕਮ ਰੀਡ ਅਤੇ ਸ਼ਹਿਰ ਦੇ ਅਧਿਕਾਰੀ, ਤੇ ਲੜਾਈ ਵਾਸਤੇ ਤਿਆਰ ਬਰ
ਤਿਆਰ ਨਾਗਰਿਕ ਸੈਨਾ ਅਤੇ ਟਾਕਰੇ ਲਈ ਡਟੇ ਹੋਏ (ਕਾਮਾਗਾਟਾ ਮਰੂ ਤੇ) ਯਾਤਰੀਆਂ ਦੇ, ਵਿੱਚਕਾਰ ਬੜਾ ਗਰਮਾਂ ਗਰਮ ਸਿਥੱਤੀ ਵਿੱਚ ਫਸਿਆ ਹੋਇਆ ਪਾਇਆ। ਕਰੜੀ ਘਾਲਣਾ ਘਾਲ, ਬੁਰੈੱਲ ਜੋ ਕਿ ਉੱਚ ਸਰਕਾਰੀ ਅਧਿਕਾਰੀ ਸੀ, ਇੱਕ ਐਸੀ,
ਸਮਝੋਤੇ ਵਾਲੀ ਸਦਭਾਵਣਾ ਲੈਕੇ ਆਇਆ, ਜਿਸ ਨਾਲ, ਦੁਪਹਿਰ ਤੋਂ ਬਾਅਦ, ਮਸਲਾ ਹੱਲ ਹੋ ਗਿਆ। ਯਾਤਰੀਆਂ ਦੀਆਂ ਮੰਗਾ ਅਨੁਸਾਰ ਅਗਲੀ ਸਵੇਰ ਜਹਾਜ ਨੇ, ਸਾਰਾ ਰਾਸ਼ਨ ਅਤੇ ਸਮਾਨ ਲੱਦ ਕੇ, ਚਾਲੇ ਪਾ ਲਏ।
ਗਵਰਨਰ ਜੈਨਰਲ ਐਚ.ਆਰ.ਐਚ. ਆਰਥਰ, ਦੀ ਡਿਊਕ ਆਫ਼ ਕੌਨਾਟ, ਮਹਾਰਾਣੀ ਵਿਕਟੋਰੀਆ ਦਾ ਤੀਜਾ ਅਤੇ ਚਹੇਤਾ ਪੁੱਤਰ, ਨੇ ਬੁਰੈੱਲ ਦੀ ਘਾਲਣਾ ਦੀ ਸ਼ਲਾਘਾ ਕੀਤੀ, ਪ੍ਰਾਈਮ ਮਿਨਿਸਟਰ ਬੋਰਡਨ ਨੇ ਆਰਥਰ ਨੂੰ ਕਾਮਾਗਾਟਾ ਮਰੂ ਬਾਰੇ ਜਾਣੂ
ਰੱਖਿਆ, ਤੇ ਉਸੇ ਤਰਾਂ ਉਸਨੇ (ਆਰਥਰ), ਨੌਆਬਾਦੀ ਦੇ ਉਹ ਸਕੱਤਰ ਲਿਉਇਸ ਹਾਰਕੋਰਟ ਨੂੰ, ਲੰਡਨ ਵਿੱਚ ਸੂਚਨਾ ਦਿੰਦਾ ਰਿਹਾ। ਸਾਮਰਾਜੀ ਸਰਕਾਰੀ ਅਧਿਕਾਰੀਆਂ ਦਾ ਸਾਹ ਰੁਕਿਆ ਰਿਹਾ, ਕਿ ਐਸਾ ਨਾਂ ਹੋਵੇ ਕਿ ਪੁਲੀਸ ਅਤੇ ਯਾਤਰੀਆਂ
ਵਿੱਚਕਾਰ ਕੋਈ ਐਸੀ ਦੁਰਘਟਨਾ ਵਾਪਰੇ ਜਿਸ ਕਾਰਣ ਭਾਰਤ ਵਿੱਚ ਨਤੀਜੇ ਵਜੋਂ ਭਿਆਨਿਕ ਸਿਆਸੀ ਨਤੀਜੇ ਨਿਕਲਣ। ਜਦੋਂ ਬੁਰੈੱਲ ਨੇ ਇੱਕ ਦਿਨ ਵੈਨਕੂਵਰ ਵਿੱਚ ਗੁਜ਼ਾਰਿਆ ਤਾਂ ਧੰਨਵਾਦੀ ਆਰਥਰ ਨੇ ਸੂਚਨਾ ਦਿੱਤੀ ਕਿ ਗੱਲਬਾਤ ਦੀ ਨੁਹਾਰ
ਚੰਗੇ ਪਾਸੇ ਵੱਲ ਬਦੱਲ ਗਈ ਹੈ, ਯਾਤਰੀਆਂ ਨਾਲ ਸਮਝੋਤਾ ਹੋ ਗਿਆ ਹੈ। ਉਸ ਨੇ ਉਸਦਾ ਸੇਹਰਾ ਬੁਰੈੱਲ ਦੀ ਵੈਨਕੂਵਰ ਵਿੱਚ ਹਾਜ਼ਰੀ ਅਤੇ ਉਸਦੇ ਵਰਤਾਵੇ ਦੇ ਢੰਗ ਤਰੀਕੇ ਨੂੰ ਦਿੱਤਾ। ਜਦੋਂ ਬੁਰੈੱਲ ਨੇ ਸਿਆਸੀ ਪੇਸ਼ੇ ਤੋਂ ਕਿਨਾਰਾ ਕੀਤਾ, ਤਾਂ ਉਸ ਨੇ
ਪਾਰਲੀਮੈਂਟ ਦੀ ਲਾਈਬ੍ਰੇਰੀ ਦੇ ਲਾਈਬ੍ਰੇਰੀਅਨ ਦਾ ਅਹੁਦਾ ਸੰਭਲਿਆ, ਲਿਬਰਲਜ਼ ਨੇ ਉਸ ਨੂੰ ਉਥੇ ਹੀ ਰਹਿਣ ਦਿੱਤਾ, ਤੇ ਉਥੇ ਉਹ 1938 ਤੱਕ ਆਪਣੇ ਅਕਾਲਚਲਾਣੇ ਤੱਕ ਰਿਹਾ।
ਸ੍ਰੋਤ: ਡਬਲਿਊ ਸਟੂਅਰਟ ਵਾਲਿਸ, ਦੀ ਮੈਕਮਿਲਨ ਡਿਕਸ਼ਨਰੀ ਆਫ਼ ਕੈਨੇਡੀਅਨ ਬਾਇਓਗ੍ਰਾਫ਼ੀ (ਟੋਰੌੰਟੋ: ਮੈਕਮਿਲਨ, 1963); ਲਾਈਬ੍ਰੇਰੀ ਐੰਡ ਆਰਕਾਈਵਜ਼ ਕੈਨੇਡਾ, ਇੰਮਿਗ੍ਰੇਸ਼ਨ ਫਾਈਲਜ਼ ਆਰ.ਜੀ.76; ਗਵਰਨਰ ਜੈਨਰਲ ਫਾਈਲਜ਼
ਆਰ.ਜੀ.7; ਬੋਰਡਨ ਪੇਪਰਜ਼, ਆਰ.ਜੀ.26; ਐਰਿਕ ਡਬਲਿਊ. ਮੋਰਸ, “ਸਮ ਐਸਪੇਕਟਸ ਆਫ਼ ਦੀ ਕਾਮਾਗਾਟਾ ਮਰੂ ਅਫ਼ੇਅਰ,”; ਦੀ ਕੈਨੇਡੀਅਨ ਹਿਸਟੌਰੀਕਲ ਐਸੋਸੀਏਸ਼ਨ: ਰਿਪੋਰਟ ਆਫ਼ ਦੀ ਐਨੂਅਲ ਮੀਟਿੰਗ, ਵਲੋ.15, ਨੰ.1, 1936.
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |