ਬੂਰਮਾਜਰਾ
ਬੂਰਮਾਜਰਾ
ਬੂਰਮਾਜਰਾ |
---|
ਬੂਰਮਾਜਰਾ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਮੋਰਿੰਡਾ ਬਲਾਕ ਦਾ ਇੱਕ ਪਿੰਡ ਹੈ। ਇਹ ਪਿੰਡ ਮੋਰਿੰਡਾ-ਰੂਪਨਗਰ ਸੜਕ ਤੇ ਸਥਿਤ ਹੈ । ਪਿੰਡ ਵਿੱਚ 500 ਦੇ ਕਰੀਬ ਘਰ ਤੇ ਆਬਾਦੀ 2500 ਦੇ ਕਰੀਬ ਹੈ । ਪਿੰਡ ਦੀ ਜਮੀਨ ਦਾ ਰਕਬਾ 1000 ਏਕੜ ਤੋੰ ਵੱਧ ਹੈ । ਪਿੰਡ ਵਿੱਚ 2 ਗੁਰੂ ਘਰ ਹਨ । 1 ਪ੍ਰਾਇਵੇਟ ਤੇ 1 ਸਰਕਾਰੀ ਸਕੂਲ ਹੈ । 1 ਸਰਕਾਰੀ ਹਸਪਤਾਲ , 2 ਵੱਡੇ ਖੇਡ ਦੇ ਮੈਦਾਨ ਹਨ। ਪਿੰਡ ਦੇ ਜਿਮੀਦਾਰਾਂ ਦਾ ਗੋਤ ਕੰਗ ਹੈ ।
ਪਿੰਡ ਬੂਰ ਮਾਜਰਾ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਥਿਤ ਹੈ । ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1704 ਈ. ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਚਮਕੌਰ ਸਾਹਿਬ ਜਾਂਦੇ ਸਮੇਂ ਇਸ ਪਿੰਡ ਵਿੱਚ ਆਏ ਸਨ । ਪਿੰਡ ਤੋਂ ਬਾਹਰ ਇੱਕ ਉੱਚੇ ਥੇਹ ਤੇ ਇੱਕ ਖੂਹ ਹੁੰਦਾ ਸੀ ( ਜੋ ਹੁਣ ਵੀ ਮੌਜੂਦ ਹੈ ਤੇ ਉੱਥੇ ਗੁ. ਮੰਜੀ ਸਾਹਿਬ ਬਣਿਆ ਹੋਇਆ ਹੈ ), ਜਿੱਥੇ ਆ ਕੇ ਗੁਰੂ ਸਾਹਿਬ ਰੁਕੇ ਤੇ ਜਲ ਛਕਿਆ , ਆਰਾਮ ਕੀਤਾ । ਉਸ ਤੋੰ ਬਾਅਦ ਅੱਗੇ ਸ੍ਰੀ ਚਮਕੌਰ ਸਾਹਿਬ ਵੱਲ ਚਾਲੇ ਪਾ ਦਿੱਤੇ । ਗੁਰੂ ਸਾਹਿਬ ਦੇ ਨਾਲ ਵੱਡੇ ਸਾਹਿਬਜਾਦੇ , ਪੰਜ ਪਿਆਰੇ ਤੇ 40 ਦੇ ਕਰੀਬ ਸਿੰਘ ਸਨ । ਕੁਝ ਸਿੰਘ ਪਿੱਛੇ ਰਾਸਤੇ ਵਿੱਚ ਜੰਗ ਹੋਣ ਕਾਰਨ ਜਖਮੀਂ ਸਨ , ਜਿਨ੍ਹਾਂ ਵਿੱਚੋਂ 2 ਸਿੰਘ ( ਬਾਬਾ ਸਰਦੂਲ ਸਿੰਘ ਜੀ , ਬਾਬਾ ਕੋਹਰ ਸਿੰਘ ਜੀ ) ਸਹੀਦੀ ਪਾ ਗਏ । ਉਹਨਾ ਦਾ ਸੰਸਕਾਰ ਪਿੰਡ ਬੂਰ ਮਾਜਰਾ ਵਿੱਚ ਹੀ ਹੋਇਆ , ਸਹੀਦੀ ਅਸਥਾਨ ਵੀ ਪਿੰਡ ਚ ਮੌਜੂਦ ਹਨ ।