ਬੂਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੂਹਾ

ਬੂਹਾ ਜਾਂ ਦਰ ਜਾਂ ਦਰਵਾਜ਼ਾ ਇੱਕ ਹਿੱਲਣ ਵਾਲਾ ਢਾਂਚਾ ਹੁੰਦਾ ਹੈ ਜਿਸ ਨਾਲ ਕਿਸੇ ਕਮਰੇ, ਇਮਾਰਤ ਜਾਂ ਹੋਰ ਸਥਾਨ ਦੇ ਦਾਖ਼ਲੇ ਨੂੰ ਖੋਲ੍ਹਿਆ ਅਤੇ ਬੰਦ ਕੀਤਾ ਜਾ ਸਕੇ। ਅਕਸਰ ਇਹ ਇੱਕ ਚਪਟਾ ਫੱਟਾ ਹੁੰਦਾ ਹੈ ਜੋ ਆਪਣੇ ਕੁਲਾਬੇ ਉੱਤੇ ਘੁੰਮ ਸਕਦਾ ਹੈ। ਜਦੋਂ ਦਰਵਾਜਾ ਖੁੱਲ੍ਹਾ ਹੁੰਦਾ ਹੈ ਤਾਂ ਉਸ ਰਾਹੀਂ ਬਾਹਰ ਦੀ ਹਵਾ, ਰੌਸ਼ਨੀ ਅਤੇ ਅਵਾਜ਼ਾਂ ਅੰਦਰ ਦਾਖ਼ਲ ਹੁੰਦੀਆਂ ਹਨ। ਦਰਵਾਜੇ ਨੂੰ ਬੰਦ ਕਰਨ ਲਈ ਉਸ ਉੱਤੇ ਅਕਸਰ ਜਿੰਦਰਾ, ਜ਼ੰਜੀਰਾਂ ਜਾਂ ਕੁੰਡੀਆਂ ਦਾ ਬੰਦੋਬਸਤ ਕੀਤਾ ਜਾਂਦਾ ਹੈ। ਆਉਣ-ਜਾਣ ਦੀ ਸਹੂਲਤ ਜਾਂ ਰੋਕ ਲਈ ਲਗਾਏ ਗਏ ਲੱਕੜੀ, ਧਾਤ ਜਾਂ ਪੱਥਰ ਦੇ ਇੱਕ ਟੁਕੜੇ, ਜਾਂ ਜੋੜੇ ਹੋਏ ਕਈ ਟੁਕੜਿਆਂ, ਦੇ ਪੱਲਿਆਂ ਨੂੰ ਕਿਵਾੜ ਕਹਿੰਦੇ ਹਨ।

ਸ਼ਾਲੀਮਾਰ ਬਾਗ ਵਿਚਲਾ ਬੂਹਾ