ਬੇਂਜਾਮਿਨ ਡਿਜ਼ਰਾਇਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਰਾਈਟ ਆਨਰੇਬਲ

ਬੈਕਨਸਫੀਲਡ ਦਾ ਅਰਲ

Disraeli in old age, wearing a double-breasted suit, bow tie and hat
ਡਿਜ਼ਰਾਇਲੀ, ਫੋਟੋਗਰਾਫਰ ਕੋਰਨੇਲੀਅਸ ਜਾਬੇਜ਼ ਹਿਊਜ, 1878
ਯੂਨਾਈਟਿਡ ਕਿੰਗਡਮ ਦਾ ਪ੍ਰਧਾਨਮੰਤਰੀ
ਮੌਨਾਰਕ

ਵਿਕਟੋਰੀਆ

ਸਾਬਕਾ

[[ ਵਿਲੀਅਮ ਈਵਾਰਟ ਗਲੈਡਸਟੋਨ]]

ਵਾਰਿਸ

ਵਿਲੀਅਮ ਈਵਾਰਟ ਗਲੈਡਸਟੋਨ

ਮੌਨਾਰਕ

ਵਿਕਟੋਰੀਆ

ਸਾਬਕਾ

ਐਡਵਰਡ ਸਮਿਥ-ਸਟੈਨਲੀ, 14 ਵਾਂ ਅਰਲ ਆਫ ਡਰਬੀ

ਸਫ਼ਲ

ਵਿਲੀਅਮ ਈਵਾਰਟ ਗਲੈਡਸਟੋਨ

ਪਰਸਨਲ ਜਾਣਕਾਰੀ
ਜਨਮ

21 ਦਸੰਬਰ 1804(1804-12-21)
ਬਲੂਮਸਬਰੀ, ਮਿਡਲਸੈਕਸ, ਇੰਗਲੈਂਡ

ਮੌਤ

19 ਅਪ੍ਰੈਲ 1881(1881-04-19) (ਉਮਰ 76)
Mayfair, ਲੰਦਨ, ਇੰਗਲੈਂਡ

ਸਿਆਸੀ ਪਾਰਟੀ

ਕੰਜ਼ਰਵੇਟਿਵ

ਸਪਾਉਸ

Mary Anne Lewis (ਵਿ. 1839; ਮੌ. 1872)

ਮਾਪੇ

Isaac D'Israeli
Miriam Basevi

ਦਸਤਖ਼ਤ

Cursive signature in ink

ਬੇਂਜਾਮਿਨ ਡਿਜ਼ਰਾਇਲੀ, ਬੈਕਨਸਫੀਲਡ ਦਾ ਪਹਿਲਾ ਅਰਲ, KG, PC, FRS (21 ਦਸੰਬਰ 1804 – 19 ਅਪ੍ਰੈਲ 1881), ਕੰਜ਼ਰਵੇਟਿਵ ਪਾਰਟੀ ਦਾ ਇੱਕ ਬ੍ਰਿਟਿਸ਼ ਸਿਆਸਤਦਾਨ ਸੀ ਜੋ ਦੋ ਵਾਰ ਸੰਯੁਕਤ ਬਾਦਸ਼ਾਹੀ ਦਾ ਪ੍ਰਧਾਨ ਮੰਤਰੀ ਰਿਹਾ। ਉਸ ਨੇ  ਆਧੁਨਿਕ ਕੰਜ਼ਰਵੇਟਿਵ ਪਾਰਟੀ ਦੇ ਸਿਰਜਣ ਵਿੱਚ ਬੁਨਿਆਦੀ ਭੂਮਿਕਾ ਨਿਭਾਈ - ਇਸ ਦੀਆਂ ਪਾਲਸੀਆਂ ਦੀ ਰੂਪਰੇਖਾ ਪਰਿਭਾਸ਼ਿਤ ਕੀਤੀ ਅਤੇ ਇਸ ਦੀ ਵਿਆਪਕ ਆਊਟਰੀਚ ਸੰਭਵ ਬਣਾਈ। ਡਿਜ਼ਰਾਇਲੀ ਨੂੰ ਵਿਸ਼ਵ ਮਾਮਲਿਆਂ ਵਿੱਚ ਉਸਦੀ ਪ੍ਰਭਾਵਸ਼ਾਲੀ ਆਵਾਜ਼, ਲਿਬਰਲ ਪਾਰਟੀ ਦੇ ਨੇਤਾ ਵਿਲੀਅਮ ਈਵਾਰਟ ਗਲੈਡਸਟੋਨ ਨਾਲ ਉਸਦੀਆਂ ਸਿਆਸੀ ਲੜਾਈਆਂ ਅਤੇ ਉਸ ਦੇ ਇੱਕ ਰਾਸ਼ਟਰ ਕੰਜ਼ਰਵੇਟਿਜ਼ਮ ਜਾਂ "ਟੋਰੀ ਲੋਕਤੰਤਰ" ਲਈ ਯਾਦ ਕੀਤਾ ਜਾਂਦਾ ਹੈ। ਉਸ ਨੇ ਕੰਜ਼ਰਵੇਟਿਵ ਪਾਰਟੀ ਨੂੰ ਬ੍ਰਿਟਿਸ਼ ਸਾਮਰਾਜ ਦੀ ਮਹਿਮਾ ਅਤੇ ਤਾਕਤ ਨਾਲ ਪਛਾਣੀ ਜਾਣ ਵਾਲੀ ਮੁੱਖ ਪਾਰਟੀ ਬਣਾ ਦਿੱਤਾ। ਉਹ ਇਕਲੌਤਾ ਬਰਤਾਨਵੀ ਪ੍ਰਧਾਨ ਮੰਤਰੀ ਹੈ ਜੋ ਯਹੂਦੀ ਮੂਲ ਦਾ ਸੀ। ਉਹ ਇੱਕ ਨਾਵਲਕਾਰ ਵੀ ਸੀ, ਜੋ ਕਿ ਪ੍ਰਧਾਨ ਮੰਤਰੀ ਹੁੰਦੇ ਹੋਏ ਵੀ ਗਲਪ ਰਚਨਾ ਕਰਦਾ ਸੀ। 

ਡਿਜ਼ਰਾਇਲੀ ਦਾ ਜਨਮ ਬਲੂਮਸਬਰੀ ਵਿੱਚ ਹੋਇਆ ਸੀ, ਜੋ ਉਦੋਂ ਮਿਡਲਸੈਕਸ ਦਾ ਇੱਕ ਹਿੱਸਾ ਸੀ। ਉਸ ਦੇ ਪਿਤਾ ਨੇ ਆਪਣੇ ਸਭਾ-ਘਰ ਵਿੱਚ ਝਗੜੇ ਦੇ ਬਾਅਦ ਯਹੂਦੀ ਧਰਮ ਛੱਡ ਦਿੱਤਾ; ਨੌਜਵਾਨ ਬਿਨਯਾਮੀਨ 12 ਸਾਲ ਦੀ ਉਮਰ ਵਿੱਚ ਇੱਕ ਐਂਗਲੀਕਨ ਬਣ ਗਿਆ। ਕਈ ਅਸਫਲ ਕੋਸ਼ਿਸ਼ਾਂ ਦੇ ਬਾਅਦ, ਡਿਜ਼ਰਾਇਲੀ 1837 ਵਿੱਚ ਹਾਊਸ ਆਫ਼ ਕਾਮਨਜ਼ ਵਿੱਚ ਦਾਖ਼ਲ ਹੋ ਗਿਆ। 1846 ਵਿੱਚ ਪ੍ਰਧਾਨ ਮੰਤਰੀ ਨੇ ਸਰ ਰਬਰਟ ਪੀਲ ਨੂੰ ਆਪਣੇ ਕੌਰਨ ਨਿਯਮਾਂ ਨੂੰ ਖਤਮ ਕਰਨ ਦੇ ਪ੍ਰਸਤਾਵ ਤੇ ਪਾਰਟੀ ਨੂੰ ਵੰਡ ਦਿੱਤਾ, ਜਿਸ ਵਿੱਚ ਆਯਾਤ ਅਨਾਜ ਤੇ ਟੈਰਿਫ ਖ਼ਤਮ ਕਰਨਾ ਸ਼ਾਮਲ ਸੀ। ਡਿਜ਼ਰਾਇਲੀ ਨੇ ਹਾਊਸ ਆਫ ਕਾਮਨਜ਼ ਵਿੱਚ ਪੀਲ ਨਾਲ ਝੜਪਾਂ ਕੀਤੀਆਂ। ਡਿਜ਼ਰਾਇਲੀ ਪਾਰਟੀ ਵਿੱਚ ਇੱਕ ਪ੍ਰਮੁੱਖ ਹਸਤੀ ਬਣ ਗਿਆ। ਜਦੋਂ ਪਾਰਟੀ ਦੇ ਨੇਤਾ ਲਾਰਡ ਡਰਬੀ ਨੇ 1850 ਅਤੇ 1860 ਦੇ ਦਹਾਕਿਆਂ ਵਿੱਚ ਤਿੰਨ ਵਾਰ ਸਰਕਾਰ ਬਣਾਈ, ਡਿਜ਼ਰਾਇਲੀ ਨੇ ਐਕਸਚੈਕਰ ਦੇ ਚਾਂਸਲਰ ਅਤੇ ਹਾਊਸ ਆਫ ਕਾਮਨਜ਼ ਦੇ ਨੇਤਾ ਦੇ ਰੂਪ ਵਿੱਚ ਸੇਵਾ ਨਿਭਾਈ। 

1868 ਵਿੱਚ ਡਰਬੀ ਦੀ ਰਿਟਾਇਰਮੈਂਟ ਤੇ, ਡਿਜ਼ਰਾਇਲੀ ਉਸ ਸਾਲ ਦੀਆਂ ਆਮ ਚੋਣਾਂ ਹਾਰ ਜਾਣ ਤੋਂ ਪਹਿਲਾਂ ਥੋੜੇ ਜਿਹੇ ਸਮੇਂ ਲਈ ਪ੍ਰਧਾਨ ਮੰਤਰੀ ਬਣ ਗਿਆ ਸੀ। 1874 ਦੀਆਂ ਆਮ ਚੋਣਾਂ ਵਿੱਚ ਪਾਰਟੀ ਨੂੰ ਬਹੁਮਤ ਹਾਸਲ ਕਰਨ ਤੋਂ ਪਹਿਲਾਂ ਉਹ ਵਿਰੋਧੀ ਧਿਰ ਵਿੱਚ ਵਾਪਸ ਆ ਗਿਆ ਸੀ। ਉਸ ਨੇ ਮਹਾਰਾਣੀ ਵਿਕਟੋਰੀਆ ਨਾਲ ਇੱਕ ਕਰੀਬੀ ਮਿੱਤਰਤਾ ਬਣਾਈ ਰੱਖੀ, ਜਿਸ ਨੇ 1876 ਵਿੱਚ ਉਸਨੂੰ ਬੈਕਨਸਫੀਲਡ ਦਾ ਅਰਲ ਨਿਯੁਕਤ ਕੀਤਾ। ਡਿਜ਼ਰਾਇਲੀ ਦੇ ਦੂਜੇ ਕਾਰਜਕਾਲ ਵਿੱਚ ਪੂਰਬੀ ਪ੍ਰਸ਼ਨ - ਓਟੋਮੈਨ ਸਾਮਰਾਜ ਦੇ ਹੌਲੀ-ਹੌਲੀ ਘਟਣ ਅਤੇ ਰੂਸ ਵਰਗੀਆਂ ਯੂਰਪ ਦੀਆਂ ਦੂਜੀਆਂ ਸ਼ਕਤੀਆਂ ਦੀ ਇਸ ਦਾ ਲਾਭ ਉਠਾਉਣ ਇੱਛਾ - ਦਾ ਪ੍ਰਸ਼ਨ ਪ੍ਰਮੁੱਖ ਬਣਿਆ ਰਿਹਾ। ਡਿਜ਼ਰਾਇਲੀ ਨੇ ਬ੍ਰਿਟਿਸ਼ ਦੇ ਲਈ (ਓਟਮਾਨ ਦੁਆਰਾ ਨਿਯੰਤਰਿਤ ਮਿਸਰ ਵਿੱਚ) ਸੁਏਜ ਨਹਿਰ ਕੰਪਨੀ ਵਿੱਚ ਇੱਕ ਵੱਡਾ ਹਿਤ ਖਰੀਦਣ ਦਾ ਇੰਤਜ਼ਾਮ ਕੀਤਾ। 1878 ਵਿੱਚ, ਓਟੋਮੈਨਾਂ ਵਿਰੁੱਧ ਰੂਸੀ ਦੀਆਂ ਜਿੱਤਾਂ ਦੇ ਸੰਦਰਭ ਵਿੱਚ, ਉਸਨੇ ਬਰਲਿਨ ਕਾਂਗਰਸ ਵਿੱਚ ਬਾਲਕਨਾਂ ਵਿੱਚ ਸ਼ਾਂਤੀ ਪ੍ਰਾਪਤ ਕਰਨ ਲਈ ਉਨ੍ਹਾਂ ਸ਼ਰਤਾਂ ਤੇ ਕੰਮ ਕੀਤਾ, ਜੋ ਕਿ ਬਰਤਾਨੀਆ ਲਈ ਲਾਭਦਾਇਕ ਸੀ ਅਤੇ ਉਸਦੇ ਲੰਬੇ ਸਮੇਂ ਦੇ ਦੁਸ਼ਮਣ ਰੂਸ ਦੇ ਉਲਟ ਜਾਂਦੀਆਂ ਸੀ। ਰੂਸ ਉੱਤੇ ਇਸ ਕੂਟਨੀਤਿਕ ਜਿੱਤ ਨੇ ਡਿਜ਼ਰਾਇਲੀ ਨੂੰ ਯੂਰਪ ਦੇ ਪ੍ਰਮੁੱਖ ਰਾਜਨੇਤਾਵਾਂ ਵਿੱਚੋਂ ਇੱਕ ਵਜੋਂ ਸਥਾਪਿਤ ਕੀਤਾ। 

ਸ਼ੁਰੂ ਦਾ ਜੀਵਨ[ਸੋਧੋ]

ਬਚਪਨ[ਸੋਧੋ]