ਬੇਚਿਰਾਗ਼ ਪਿੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੇਚਿਰਾਗ਼ ਪਿੰਡ ਉਹ ਪਿੰਡ ਹੁੰਦੇ ਹਨ ਜੋ ਕਦੇ ਵੱਸਦੇ ਸੀ ਪਰ ਕਿਸੇ ਕਾਰਨ ਉਜੜ ਗਏ। ਇਸ ਤਰ੍ਹਾਂ ਦੇ ਪਿੰਡਾਂ ਵਿੱਚ ਕੋਈ ਦੀਵਾ ਜਗਾਉਣ ਵਾਲਾ ਨਹੀਂ ਹੁੰਦਾ। ਇਨ੍ਹਾਂ ਪਿੰਡਾਂ ਨੂੰ ਮਾਲ ਵਿਭਾਗ ਦੇ ਰਿਕਾਰਡ ਵਿੱਚ ਬੇਚਿਰਾਗ਼ ਪਿੰਡ ਕਿਹਾ ਜਾਂਦਾ ਹੈ। ਭਾਰਤੀ ਪੰਜਾਬ ਦੇ ਚਾਰ ਸਰਹੱਦੀ ਜਿਲ੍ਹਿਆਂ ਵਿੱਚ 153 ਪਿੰਡ ਬੇਚਿਰਾਗ਼ ਹਨ। ਬਹੁਤੀ ਗਿਣਤੀ ਭਾਰਤ-ਪਾਕਿ ਸਰਹੱਦ ਦੇ ਨੇੜੇ ਹਨ। ਮਾਲ ਵਿਭਾਗ ਦੇ ਰਿਕਾਰਡ ਵਿਚ ਬਕਾਇਦਾ ਇਨ੍ਹਾਂ ਦਾ ਹੱਦਬਸਤ ਨੰਬਰ ਹੈ। ਜ਼ਿਲ੍ਹਾ ਫ਼ਾਜ਼ਿਲਕਾ ਵਿਚ ਇਨ੍ਹਾਂ ਪਿੰਡ ਦੀ ਗਿਣਤੀ 16 ਹੈ, ਫ਼ਿਰੋਜ਼ਪੁਰ ਵਿਚ 23, ਅੰਮ੍ਰਿਤਸਰ ਵਿਚ 39 ਤੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ 75 ਪਿੰਡ ਹਨ।[1]

ਹਵਾਲੇ[ਸੋਧੋ]

  1. "ਪੰਜਾਬ ਦੇ 153 ਬੇਚਿਰਾਗ ਸਰਹੱਦੀ ਪਿੰਡਾਂ ਦੀ ਦਾਸਤਾਨ… – Punjab Times". punjabtimesusa.com. Archived from the original on 2023-05-08. Retrieved 2023-05-08.