ਬੇਰੀ ਦੀ ਪੂਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੇਰੀ ਦੀ ਪੂਜਾ ਹਿੰਦੂ ਧਰਮ ਵਿੱਚ ਵਿਆਹ ਤੋਂ ਅਗਲੇ ਦਿਨ ਹੁੰਦੀ ਹੈ। ਵਿਆਹ ਵਾਲਾ ਮੁੰਡਾ ਤੇ ਕੁੜੀ ਬੇਰੀ ਦੇ ਤਿਨ ਵਹਾਰ ਵਾਰ ਪਰਕਰਮਾਂ ਕਰਦੇ ਹਨ। ਪੂਜਾ ਦਾ ਸਾਰਾ ਸਮਾਨ ਬੇਰੀ ਕੋਲ ਰੱਖ ਦਿਤਾ ਜਾਂਦਾ ਹੈ। ਬੇਰੀ ਉਪਰ ਕੱਚੀ ਲੱਸੀ ਪਾਈ ਜਾਂਦੇ ਹੈ।ਇਸ ਵਿਸ਼ਵਾਸ ਪਿਛੇ ਇਹ ਧਾਰਨਾ ਕੰਮ ਕਰਦੀ ਹੈ ਕਿ ਜਿਸ ਤਰਾਂ ਬੇਰੀ ਨੂੰ ਵਧੇਰੇ ਫਲ ਲਗਦਾ ਹੈ ਉਸੇ ਤਰਾਂ ਨਵੀਂ ਵਿਆਹੀ ਜੋੜੀ ਵੀ ਵਧੇ-ਫੁੱਲੇ ਤੇ ਉਹਨਾਂ ਦੇ ਗੋਦ ਹਰੀ ਭਰੀ ਰਹੇ।

ਬੇਰ ਦੇ ਰੁੱਖ ਨੂੰ ਬੇਰੀ ਕਹਿੰਦੇ ਹਨ। ਬੇਰੀ ਨੂੰ ਬੇਰ ਲੱਗਦੇ ਹਨ। ਪਹਿਲੇ ਸਮਿਆਂ ਵਿਚ ਬੇਰ ਇਕ ਮੁੱਖ ਫਲ ਹੁੰਦਾ ਸੀ। ਬੇਰੀਆਂ ਨੂੰ ਬੇਰ ਲੱਗਦੇ ਵੀ ਬਹੁਤ ਸਨ। ਪਹਿਲੇ ਸਮਿਆਂ ਦੇ ਵਿਆਹਾਂ ਵਿਚ ਬੇਰੀ ਦੀ ਪੂਜਾ ਕਰਨ ਦੀ ਇਕ ਰਸਮ ਵੀ ਹੁੰਦੀ ਸੀ। ਵਿਆਹ ਤੋਂ ਇਕ ਜਾਂ ਦੋ ਦਿਨ ਪਿੱਛੋਂ ਮੁੰਡਾ ਤੇ ਵਹੁਟੀ ਬੇਰੀ ਨੂੰ ਸੰਧੂਰ ਲਾਉਂਦੇ ਸਨ। ਪੂਜਾ ਕਰਦੇ ਸਨ। ਬੇਰੀ ਦੀ ਸੱਤ ਵੇਰ ਪਰਿਕਰਮਾ ਕਰਦੇ ਸਨ। ਕੱਚੀ ਲੱਸੀ ਵੀ ਪਾਈ ਜਾਂਦੀ ਸੀ। ਵਿਸ਼ਵਾਸ ਕੀਤਾ ਜਾਂਦਾ ਸੀ ਕਿ ਜਿਵੇਂ ਬੇਰੀ ਨੂੰ ਬਹੁਤ ਜਿਆਦਾ ਫਲ ਲੱਗਦਾ ਹੈ, ਏਸੇ ਤਰ੍ਹਾਂ ਹੀ ਨਵੀਂ ਵਿਆਹੀ ਜੋੜੀ ਦੀ ਗੋਦ ਵੀ ਔਲਾਦ ਨਾਲ ਭਰ ਜਾਵੇ। ਏਸੇ ਧਾਰਨਾ ਦੇ ਤਹਿਤ ਹੀ ਬੇਰੀਆਂ ਦੇ ਬੇਰ ਤੇ ਮੁਟਿਆਰ ਦੀ ਸੰਤਾਨ ਸੰਬੰਧੀ ਸਾਨੂੰ ਕਈ ਲੋਕ ਗੀਤ ਵੀ ਮਿਲਦੇ ਹਨ।ਬੇਰੀ ਪੂਜਣਾ ਇਕ ਅੰਧ ਵਿਸ਼ਵਾਸ ਦੀ ਰਸਮ ਸੀ। ਹੁਣ ਲੋਕ ਪੜ੍ਹ ਗਏ ਹਨ। ਤਰਕਸ਼ੀਲ ਹੋ ਗਏ ਹਨ। ਇਸ ਲਈ ਹੁਣ ਬੇਰੀ ਦੀ ਪੂਜਾ ਕਰਨ ਦੀ ਰਸਮ ਖ਼ਤਮ ਹੋ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.