ਬੇਰੁਜ਼ਗਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਬੇਰੁਜ਼ਗਾਰ ਜਰਮਨ, 1928। ਨਿਸ਼ਾਨ ਉੱਤੇ ਲਿਖਿਆ ਹੈ: "ਨੌਕਰੀ ਦੀ ਭਾਲ਼ ਵਿੱਚ ਇੱਕ ਉੱਦਮੀ ਨੌਜਵਾਨ।" ਮਹਾਨ ਮੰਦਵਾੜੇ ਮਗਰੋਂ ਜਰਮਨੀ ਦੀ ਬੇਰੁਜ਼ਗਾਰੀ ਦਰ ਕੰਮ-ਕਾਰੀ ਅਮਲੇ ਦੇ ਲਗਭਗ 30% ਤੱਕ ਪੁੱਜ ਗਈ ਸੀ।

ਬੇਰੁਜ਼ਗਾਰੀ (ਜਾਂ ਬੇਕਾਰੀ) ਉਦੋਂ ਵਾਪਰਦੀ ਮੰਨੀ ਜਾਂਦੀ ਹੈ ਜਦੋਂ ਲੋਕਾਂ ਨੂੰ ਪੂਰੇ ਉੱਦਮ ਅਤੇ ਫੁਰਤੀ ਨਾਲ਼ ਨੌਕਰੀ ਦੀ ਭਾਲ਼ ਕਰਦੇ ਹੋਣ ਦੇ ਬਾਵਜੂਦ ਵੀ ਕੰਮ ਨਾ ਮਿਲੇ।[1] ਬੇਰੁਜ਼ਗਾਰੀ ਦਰ ਬੇਰੁਜ਼ਗਾਰੀ ਦੇ ਬੋਲ਼ਬਾਲੇ ਦਾ ਇੱਕ ਮਾਪ ਹੈ ਅਤੇ ਇਹਦਾ ਹਿਸਾਬ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਨੂੰ ਮਜ਼ਦੂਰ ਵਰਗ ਦੇ ਸਾਰੇ ਲੋਕਾਂ ਦੀ ਗਿਣਤੀ ਨਾਲ਼ ਭਾਗ ਕਰ ਕੇ ਪ੍ਰਤੀਸ਼ਤ ਵਜੋਂ ਲਗਾਇਆ ਜਾਂਦਾ ਹੈ। ਮੰਦੀ ਦੇ ਕਾਲ਼ ਮੌਕੇ ਕਿਸੇ ਅਰਥਚਾਰਾ ਵਿੱਚ ਬੇਰੁਜ਼ਗਾਰੀ ਦੀ ਦਰ ਆਮ ਤੌਰ ਉੱਤੇ ਬਹੁਤ ਵਧ ਜਾਂਦੀ ਹੈ।[2] ਕੌਮਾਂਤਰੀ ਮਜ਼ਦੂਰ ਜੱਥੇਬੰਦੀ ਦੀ ਇੱਕ ਰਿਪੋਰਟ ਮੁਤਾਬਕ 2012 ਤੱਕ ਦੁਨੀਆ ਭਰ ਵਿੱਚ 19.7 ਕਰੋੜ ਲੋਕ ਭਾਵ ਮਜ਼ਦੂਰ ਵਰਗ ਦਾ ਲਗਭਗ 6% ਹਿੱਸਾ ਨੌਕਰੀ ਤੋਂ ਵਾਂਝਾ ਹੈ।[3]

ਭਾਰਤ ਵਿੱਚ ਬੇਰੁਜ਼ਗਾਰੀ[ਸੋਧੋ]

ਭਾਰਤ ਵਿੱਚ ਬੇਰੁਜ਼ਗਾਰੀ ਭਿਅੰਕਰ ਰੂਪ ਧਾਰਨ ਕਰ ਚੁੱਕੀ ਹੈ।[4] ਕਹਿਣ ਨੂੰ ਭਾਰਤ ਦੀ ਕੁੱਲ ਕੌਮੀ ਵਿਕਾਸ ਦਰ ਤੇਜ਼ੀ ਨਾਲ ਵਧ ਰਹੀ ਹੈ ਤੇ ਇਹ ਦਾਅਵਾ ਵੀ ਕੀਤਾ ਜਾਂਦਾ ਹੈ ਕਿ ਭਾਰਤ ਵੱਡੀ ਆਰਥਕਤਾ ਬਣ ਗਿਆ ਹੈ, ਪਰ ਆਰਗੇਨਾਈਜ਼ੇਸ਼ਨ ਆਫ਼ ਇਕਨਾਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ (ਓਕਡ) ਨੇ ਭਾਰਤ ਦੇ ਸੰਨ 2017 ਦੇ ਆਰਥਕ ਸਰਵੇਖਣ ਦੀ ਜਿਹੜੀ ਰਿਪੋਰਟ ਜਾਰੀ ਕੀਤੀ ਹੈ, ਉਸ ਵਿੱਚ ਦੱਸਿਆ ਗਿਆ ਹੈ ਕਿ 15 ਤੋਂ 29 ਆਯੂ ਗੁੱਟ ਦੇ ਤੀਹ ਪ੍ਰਤੀਸ਼ਤ ਨੌਜੁਆਨ ਬੇਰੁਜ਼ਗਾਰ ਹਨ। ਰਿਪੋਰਟ ਅਨੁਸਾਰ ਇਹ ਗਿਣਤੀ ਤਿੰਨ ਕਰੋੜ ਦਸ ਲੱਖ ਬਣਦੀ ਹੈ।[5] ਭਾਰਤ ਵਿੱਚ ਬਾਲਗਾਂ ਲਈ ਕੰਮ ਦੀ ਕਮੀ ਹੈ ਪਰ ਬੱਚਿਆਂ ਲਈ ਰੁਜ਼ਗਾਰ ਦੇ ਬੇਹੱਦ ਮੌਕੇ ਹਨ; ਭਾਵੇਂ 14 ਸਾਲ ਤੋਂ ਛੋਟੇ ਬੱਚੇ ਦੇ ਕੰਮ ਨੂੰ ਰੁਜ਼ਗਾਰ ਨਹੀਂ ਕਿਹਾ ਜਾ ਸਕਦਾ ਅਤੇ ਇਸ ਦੀ ਕਾਨੂੰਨੀ ਤੌਰ ‘ਤੇ ਵੀ ਮਨਾਹੀ ਹੈ। ਅੱਜਕੱਲ੍ਹ ਦੇਸ਼ ਵਿੱਚ 3 ਕਰੋੜ ਦੇ ਕਰੀਬ ਬੱਚੇ ਕਿਰਤ ਕਰਨ ਲਈ ਮਜਬੂਰ ਹਨ। ਇਹ ਗਿਣਤੀ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਹੈ ਅਤੇ ਦਿਨੋ-ਦਿਨ ਵਧ ਰਹੀ ਹੈ। ਅਰਧ-ਬੇਰੁਜ਼ਗਾਰਾਂ ਦੀ ਜਿੰਨੀ ਗਿਣਤੀ ਭਾਰਤ ਵਿੱਚ ਹੈ, ਉਹ ਦੁਨੀਆ ਦੇ ਹੋਰ ਕਿਸੇ ਦੇਸ਼ ਵਿੱਚ ਨਹੀਂ।[6]

ਹਵਾਲੇ[ਸੋਧੋ]