ਬੇਰੋਕ ਰਸਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
 ਬੇਰੋਕ ਰਸਾਈ ਲੋਗੋ, ਭਾਵੇਂ ਕਿ ਅਸਲ ਵਿੱਚ ਇਸ ਦਾ ਕੋਈ ਆਫਿਸ਼ਿਅਲ ਲੋਗੋ ਨਹੀਂ ਹੈ। ਇਸ ਤੋਂ ਬਿਨਾਂ ਕੁਝ ਹੋਰ ਲੋਗੋ ਵੀ ਵਰਤੇ ਜਾਂਦੇ ਹਨ।[1]

ਬੇਰੋਕ ਰਸਾਈ ਜਾਂ ਖੁੱਲ੍ਹੀ ਐਕਸੈਸ (ਅੰਗਰੇਜ਼ੀ: "open access"; OA) ਤੋਂ ਭਾਵ ਖੋਜ ਉਪਜ ਤੱਕ ਖੁੱਲ੍ਹੀ ਆਨਲਾਈਨ ਐਕਸੈਸ ਪ੍ਰਦਾਨ ਕਰਨਾ ਹੈ। ਇਹ ਪ੍ਰਕਾਰ ਦੀ ਪ੍ਰਕਾਸ਼ਿਤ ਖੋਜ ਉਪਜ ਉੱਤੇ ਲਾਗੂ ਹੋ ਸਕਦਾ ਹੈ ਜਿਵੇਂ ਕਿ ਅਕਾਦਮਿਕ ਰਸਾਲੇ, ਕਾਨਫਰੰਸ ਪਰਚੇ, ਥੀਸਸ,[2] ਬੁੱਕ ਚੈਪਟਰਜ਼,[3] ਅਤੇ ਮੋਨੋਗਰਾਫ਼[4] ਆਦਿ।

ਬੇਰੋਕ ਰਸਾਈ ਅੱਗੇ ਦੋ ਪ੍ਰਕਾਰ ਦੀ ਹੋ ਸਕਦੀ ਹੈ: ਮੁਫ਼ਤ ਬੇਰੋਕ ਰਸਾਈ, ਜਿਸ ਵਿੱਚ ਮੁਫ਼ਤ ਵਿੱਚ ਆਨਲਾਈਨ ਰਸਾਈ ਹੋ ਸਕਦੀ ਹੈ, ਅਤੇ ਆਜ਼ਾਦ ਬੇਰੋਕ ਰਸਾਈ, ਜਿਸ ਵਿੱਚ ਮੁਫ਼ਤ ਰਸਾਈ ਦੇ ਨਾਲ ਨਾਲ ਕੁਝ ਵਰਤੋਂ ਦੇ ਹੱਕ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ।[5] ਇਹ ਵਰਤੋਂ ਦੇ ਹੱਕ ਅਕਸਰ ਕ੍ਰਿਏਟਿਵ ਕਾਮਨਜ਼ ਲਸੰਸਾਂ ਰਾਹੀਂ ਦਿੱਤੇ ਜਾਂਦੇ ਹਨ।[6] ਅਸਲ ਵਿੱਚ ਬੇਰੋਕ ਰਸਾਈ ਦੀ ਪਰਿਭਾਸ਼ਾ ਦੇ ਮੁਤਾਬਕ ਆਜ਼ਾਦ ਬੇਰੋਕ ਰਸਾਈ ਹੀ ਅਸਲ ਵਿੱਚ ਬੇਰੋਕ ਰਸਾਈ ਹੈ।

ਹਵਾਲੇ[ਸੋਧੋ]

  1. "Downloads" Archived 2014-05-23 at the Wayback Machine..
  2. Schöpfel, Joachim; Prost, Hélène (2013).
  3. Suber, Peter.
  4. Meredith Schwartz (April 13, 2012).
  5. Suber, Peter. 2008." Archived 2013-03-29 at the Wayback Machine.
  6. Suber 2012, pp. 68–69