ਬੇਲੇ ਬੇਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੇਲੇ ਬੇਕਰ
ਜਨਮ ਦਾ ਨਾਂਬੇਲਾ ਬੇਕਰ
ਜਨਮਦਸੰਬਰ 25, 1893
ਨਿਊਯਾਰਕ ਸਿਟੀ, ਨਿਊਯਾਰਕ, ਯੂ.ਐੱਸ.
ਮੌਤਅਪ੍ਰੈਲ 29, 1957(1957-04-29) (ਉਮਰ 63)
ਲੋਸ ਐਂਜਲਸ, ਕੈਲੀਫੋਰਨੀਆ, ਯੂ.ਐੱਸ.
ਵੰਨਗੀ(ਆਂ)ਜੈਜ
ਵਾਉਡਵਿਲੇ
ਓਲਡ ਟਾਇਮ ਰੇਡੀਓ 
ਕਿੱਤਾਗਾਇਕਾ
ਅਦਾਕਾਰਾ
ਸਾਜ਼ਵੋਕਲਜ਼
ਸਰਗਰਮੀ ਦੇ ਸਾਲ1904–1955

ਬੇਲੇ ਬੇਕਰ (25 ਦਸੰਬਰ, 1893,[1] ਨਿਊਯਾਰਕ ਸ਼ਹਿਰ, ਨਿਊਯਾਰਕ – 29 ਅਪ੍ਰੈਲ, 1957, ਲਾਸ ਐਂਜਲਸ, ਕੈਲੀਫੋਰਨੀਆ) ਇੱਕ ਅਮਰੀਕੀ ਗਾਇਕਾ ਅਤੇ ਅਭਿਨੇਤਰੀ ਸੀ।[2][3]

ਮੁੱਢਲਾ ਜੀਵਨ[ਸੋਧੋ]

ਬੇਕਰ ਦਾ ਜਨਮ  ਬੇਲਾ ਬੇਕਰ ਵਜੋਂ 1893 ਨੂੰ ਇੱਕ ਰੂਸੀ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਬੇਕਰ ਨੇ ਸੰਗੀਤ ਹਾਲ ਵਿੱਚ 11 ਸਾਲ ਦੀ ਉਮਰ ਪ੍ਰ੍ਫ਼ੋਰਮੈਂਸ ਦੇਣੀ ਸ਼ੁਰੂ ਕੀਤੀ। 

ਬੇਲੇ ਬੇਕਰ ਨਿਕ ਕਲੇਸੀ ਕਵਰ ਦੇ  ਸੰਗੀਤ ਸ਼ੀਟ ' ਤੇ 1916 ਵਿੱਚ ਹਿੱਟ ਸੋਂਗ "ਆਈ ਐਮ ਸੋਰੀ ਆਈ ਮੇਡ ਯੂ ਕਰਾਈ"

ਰੇਡੀਓ ਅਤੇ ਟੈਲੀਵਿਜ਼ਨ[ਸੋਧੋ]

ਰੇਡੀਓ 'ਤੇ, ਉਸ ਨੇ ਇੱਕ ਮਹਿਮਾਨ ਪ੍ਰਫਾਮਰ ਵਜੋਂ  ਦ ਏਵਰਰੇਡੀ ਹਾਵਰ, ਪ੍ਰਸਾਰਨ ਤੇ ਪ੍ਰਦਰਸ਼ਨ ਦਿਤਾ, ਜੋ ਕਿ ਬ੍ਰੋਡਵੇ ਦੇ ਚੋਟੀ ਦੇ ਹੈੱਡਲਾਇਨ੍ਰਾਂ ਵਿਚੋਂ ਇੱਕ ਸੀ। ਬੇਕਰ ਨੇ 1930 ਤੱਕ ਜਾਰੀ ਰਖਿਆ,ਪਰ ਉਸ ਦੇ ਪ੍ਰਦਰਸ਼ਨ ਰੇਡੀਓ ਤੇ ਸੀਮਤ ਹੀ ਸਨ।

ਨਿੱਜੀ ਜ਼ਿੰਦਗੀ[ਸੋਧੋ]

ਬੇਕਰ ਦਾ ਪਹਿਲਾ ਵਿਆਹ ਨਿਰਮਾਤਾ ਅਤੇ ਪ੍ਰਮੋਟਰ ਲਿਉ ਲੇਸਲੀ ਨਾਲ ਹੋਇਆ।1918 ਵਿੱਚ ਤਲਾਕ ਹੋ ਗਿਆ। 1919 ਵਿੱਚ ਉਸ ਨੇ ਫਿਰ ਮਾਰਿਸ ਅਬਰਾਹਮ ਨਾਲ ਵਿਆਹ ਕਰਵਾਇਆ, ਜੋ ਇੱਕ ਸਫਲ ਰੂਸੀ-ਅਮਰੀਕੀ ਗੀਤਕਾਰ/ਸੰਗੀਤਕਾਰ ਸੀ। ਜੋੜੇ ਨੇ ਇੱਕ ਬੱਚੇ, ਹਰਬਰਟ ਯੂਸੁਫ਼ ਅਬਰਾਹਮ ਨੂੰ ਜਨਮ ਦਿਤਾ, ਜੋ  ਬਾਅਦ ਵਿੱਚ ਹਰਬਰਟ ਬੇਕਰ ਦੇ ਤੌਰ ਤੇ ਜਾਣਿਆ ਗਿਆ, ਜੋ ਇੱਕ ਸਕ੍ਰੀਨ ਲੇਖਕ ਸੀ। 1931 ਵਿੱਚ ਅਬਰਾਹਮ ਦੀ ਮੌਤ ਹੋ ਗਈ। ਬੇਕਰ ਰੇਡੀਓ ਤੱਕ ਸੀਮਤ ਰਹਿ ਗਈ। 21 ਸਤੰਬਰ 1937 ਨੂੰ ਉਸਨੇ ਦੁਬਾਰਾ ਵਿਆਹ ਏਲੀਆਸ ਸੁਗ੍ਰਮਨ ਨਾਲ ਕਰਵਾਇਆ, ਜੋ ਤਮਾਸ਼ਾ ਵਪਾਰ ਮੈਗਜ਼ੀਨ, ਬਿਲਬੋਰਡ  ਦਾ ਸੰਪਾਦਕ ਸੀ।  ਜੋੜੇ ਦਾ 1941 ਵਿੱਚ ਤਲਾਕ ਹੋ ਗਿਆ। ਉਸ ਨੂੰ ਉਸਦੀ ਮੌਤ ਤੋਂ ਦੋ ਸਾਲ ਪਹਿਲਾਂ ਆਖ਼ਰੀ ਟੈਲੀਵੀਯਨ ਸ਼ੋਅ  ਦਿਸ ਇਜ ਯੂਅਰ ਲਾਇਫ  1955 ਵਿੱਚ ਵੇਖਿਆ ਗਿਆ।[4]

ਮੌਤ[ਸੋਧੋ]

ਬੇਕਰ ਦੀ ਮੌਤ ਦਿਲ ਦੇ ਦੌਰੇ ਕਾਰਨ 25 ਅਪ੍ਰੈਲ, 1957 ਨੂੰ  ਲੇਬਨਾਨ ਹਸਪਤਾਲ ਵਿੱਚ ਲਾਸ ਐਂਜਲਸ, ਕੈਲੀਫੋਰਨੀਆ ਵਿੱਚ ਹੋਈ। ਉਸ ਨੂੰ  ਅਬਰਾਹਮ ਪਰਿਵਾਰ ਸਮਾਧੀ ਵਿੱਚ ਮਾਊਟ ਯਹੂਦਾਹ ਕਬਰਸਤਾਨ, ਰਿਜਵੁਡ, ਨਿਊਯਾਰਕ ਦਫ਼ਨਾਇਆ ਗਿਆ ਹੈ।[5]

ਫਿਲਮੋਗ੍ਰਾਫ਼ੀ[ਸੋਧੋ]

  • ਸੋਂਗ ਓਫ ਲਵ  (1929)
  • ਚਾਰਿੰਗ ਕ੍ਰੋਸ ਰੋਡ  (1935)
  • ਏਟਲਾਂਟਿਕ ਸਿਟੀ (1944)

ਹਵਾਲੇ[ਸੋਧੋ]

  1. Although Baker shaved off as many as five years from her age (her gravestone cites 1898), she was born in 1893, as confirmed by the 1915 New York census, which required the censee's age as of June 1, 1915, and lists Belle Leslie, living with her husband Louis and his family, as 21 years of age.
  2. Profile, travsd.wordpress.com; accessed August 5, 2015.
  3. Mordaunt Hall review of Song of Love, nytimes.com, November 14, 1929; accessed August 5, 2015.
  4. ਬੇਲੇ ਬੇਕਰ, ਇੰਟਰਨੈੱਟ ਮੂਵੀ ਡੈਟਾਬੇਸ ’ਤੇ
  5. ਬੇਲੇ ਬੇਕਰ ਫਾਈਂਡ ਅ ਗ੍ਰੇਵ 'ਤੇ (with incorrect year of birth)