ਬੇਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Gram flour AvL.jpg

ਬੇਸਣ ਦੱਖਣੀ ਏਸ਼ਿਆ ਵਿੱਚ ਆਮ ਤੋਰ ਤੇ ਵਰਤਿਆ ਜਾਂਦਾ ਹੈ। ਇਹ ਖਾਸ ਤੋਰ ਤੇ ਭਾਰਤ,ਪਾਕਿਸਤਾਨ, ਨਪਾਲ ਅਤੇ ਬੰਗਲਾਦੇਸ਼ ਵਿੱਚ ਵਰਤਿਆ ਜਾਂਦਾ ਹੈ।

ਬੇਸਣ ਕਾਲੇ ਛੋਲਿਆਂ ਨੂੰ ਪੀਹ ਕੇ ਬਣਾਇਆ ਜਾਦਾਂ ਹੈ। ਇਹ ਕੱਚੇ ਪੀਲੇ ਰੰਗ ਦਾ ਪਾਓਡਰ ਹੁੰਦਾ ਹੈ। ਜਿੰਨਾ ਲੋਕਾਂ ਨੂੰ ਸ਼ੁਗਰ ਹੋਵੇ ਓਹਨਾਂ ਨੂੰ ਸਵੇਰੇ ਬੇਸਣ ਦੀ ਰੋਟੀ ਬਣਾ ਕੇ ਖਾਣੀ ਚਾਹੀਦੀ ਹੈ। ਜੇਕਰ ਛਿੱਕਾ ਆਓਦੀਆਂ ਹੋਣ ਤੇ ਨੱਕ ਬਹੁਤ ਵਗਦਾ ਹੋਵੇ ਤਾਂ ਰਾਤ ਨੂੰ ਬੇਸਣ ਦਾ ਪ੍ਰਸ਼ਾਦ ਬਣਾ ਕੇ ਖਾਣਾ ਚਾਹੀਦਾ ਹੈ ਅਤੇ ਓਪਰ ਦੀ ਗਰਮ ਦੁਧ ਪੀ ਕੇ ਪੈ ਜਾਣਾ ਚਾਹੀਦਾ ਹੈ। ਬੇਸਣ ਵਿੱਚ ਦਹੀ ਮਿਲਾ ਚੇਹਰੇ ਤੇ ਮਲੋ,ਚੇਹਰਾ ਸਾਫ਼ ਤੇ ਮੁਲਾਇਮ ਹੋ ਜਾਂਦਾ ਹੈ। ਕਈ ਲੋਕ ਇਸ ਦੀ ਕੜੀ ਬਣਾ ਕੇ ਰੋਟੀ ਨਾਲ ਜਾਂ ਚਾਵਲਾ ਨਾਲ ਖਾਂਦੇ ਹਨ। ਬੇਸਣ ਦੀ ਬਰਫੀ ਬਹੁਤ ਵਧੀਆ ਬਣਦੀ ਹੈ। ਇਸ ਦੇ ਪਕੋੜੇ ਬਣਾ ਕੇ ਚਟਨੀ ਨਾਲ ਸੁਆਦ ਨਾਲ ਖਾਏ ਜਾਂਦੇ ਹਨ। ਬੇਸਣ ਦੇ ਲੱਡੂ ਬਣਾਏ ਜਾਂਦੇ ਹਨ ਲੱਡੂ ਵਿਆਹਾਂ ਦੇ ਵਿੱਚ ਵਰਤੀ ਜਾਣ ਵਾਲੀ ਖ਼ਾਸ ਮਠਿਆਈ ਹੈ। ਬੇਸਣ ਦੀਆਂ ਮਿਠੀਆਂ ਤੇ ਨਮਕ ਵਾਲੀਆਂ ਪਕੋੜੀਆਂ ਬਣਾਈਆਂ ਜਾਂਦੀਆ ਹਨ। ਬੇਸਣ ਦੀ ਬੂੰਦੀ ਬਣਾਈ ਜਾਂਦੀ ਹੈ ਜੋ ਕਿ ਦਹੀ ਵਿੱਚ ਪਾਈ ਜਾਂਦੀ ਹੈ। ਜਿਸ ਨੂੰ ਬੂੰਦੀ ਵਾਲਾ ਦਹੀ ਜਾਂ ਖੱਟਾ ਕਿਹਾ ਜਾਂਦਾ ਹੈ।