ਬੇਸਿਫਲੋਕਸੈਸਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੇਸਿਫਲੋਕਸੈਸਿਨ, ਬ੍ਰਾਂਡ ਨਾਮ ਬੇਸਿਵੈਂਸ ਦੇ ਤਹਿਤ ਵੇਚਿਆ ਜਾਨ ਵਾਲਾ ਇੱਕ ਐਂਟੀਬਾਇਓਟਿਕ ਹੈ ਜੋ ਬੈਕਟੀਰੀਆ ਦੇ ਕੰਨਜਕਟਿਵਾਇਟਿਸ ਦੇ ਇਲਾਜ ਲਈ ਵਰਤਿਆ ਜਾਂਦਾ ਹੈ।[1] ਇਸ ਨੂੰ ਆਈ ਡਰਾਪ ਵਜੋਂ ਵਰਤਿਆ ਜਾਂਦਾ ਹੈ।[1]

ਆਮ ਤੋਰ ਤੇ ਹੋਨ ਵਾਲੇ ਨੁਕਸਾਨਾ ਵਿੱਚ ਅੱਖ ਦੀ ਲਾਲੀ ਸ਼ਾਮਲ ਹੈ [1] ਹੋਰ ਮਾੜੇ ਪ੍ਰਭਾਵਾਂ ਵਿੱਚ ਐਲਰਜੀ ਵਾਲੀਆਂ ਪ੍ਰਤੀਕ੍ਰਿਆਵਾਂ ਸ਼ਾਮਲ ਹੋ ਸਕਦੀਆਂ ਹਨ।[2] ਗਰਭ ਅਵਸਥਾ ਵਿੱਚ ਸੁਰੱਖਿਆ ਅਸਪਸ਼ਟ ਹੈ। ਇਹ ਇੱਕ ਫਲੋਰੋਕੁਇਨੋਲੋਨ ਹੈ ਅਤੇ ਡੀਐਨਏ ਟੋਪੋਆਇਸੋਮਰੇਜ਼ ਨੂੰ ਰੋਕ ਕੇ ਕੰਮ ਕਰਦਾ ਹੈ।[2]

ਬੇਸੀਫਲੋਕਸੈਸਿਨ ਨੂੰ 2009 ਵਿੱਚ ਸੰਯੁਕਤ ਰਾਜ ਵਿੱਚ ਡਾਕਟਰੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਸੀ।[1] ਸੰਯੁਕਤ ਰਾਜ ਵਿੱਚ ਇੱਕ 5 ਮਿਲੀਲੀਟਰ ਦੀ ਬੋਤਲ ਦੀ ਕੀਮਤ 2022 ਤੱਕ ਲਗਭਗ 210 ਅਮਰੀਕੀ ਡਾਲਰ ਹੈ।[3]

ਹਵਾਲੇ[ਸੋਧੋ]

  1. 1.0 1.1 1.2 1.3 "DailyMed - BESIVANCE- besifloxacin suspension". dailymed.nlm.nih.gov. Archived from the original on 24 March 2021. Retrieved 10 January 2022.
  2. 2.0 2.1 "Besifloxacin Monograph for Professionals". Drugs.com (in ਅੰਗਰੇਜ਼ੀ). Archived from the original on 24 January 2021. Retrieved 10 January 2022.
  3. "Besivance Prices, Coupons & Savings Tips - GoodRx". GoodRx. Archived from the original on 16 August 2021. Retrieved 10 January 2022.