ਬੈਂਕਾਂ ਦੀ ਸ਼ੁਰੂਆਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਾਰੀ ਦੁਨੀਆ ਅੱਜ ਕੱਲ੍ਹ ਬੈਂਕਾਂ ਤੇ ਨਿਰਭਰ ਕਰਦੀ ਹੈ। ਬੈਂਕ ਸ਼ਬਦ ਇਤਾਲਵੀ ਭਾਸ਼ਾ ਦੇ ਸ਼ਬਦ ਬੈਂਕੋ ਤੋਂ ਬਣਿਆ ਹੈ ਜਿਸ ਦੇ ਅਰਥ ਹੁੰਦੇ ਹਨ ਬੈਂਚ। ਮੱਧ ਯੁੱਗ ਵਿੱਚ ਇਟਲੀ ਵਾਸੀ ਆਪਣਾ ਵਪਾਰਕ ਕਾਰੋਬਾਰ ਕਰਨ ਲਈ ਬੈਠਣ ਵਾਸਤੇ ਬੈਂਚਾਂ ਦੀ ਵਰਤੋਂ ਕਰਦੇ ਸਨ। ਹੌਲੀ ਹੌਲੀ ਇਹ ਸ਼ਬਦ ਬੈਂਕੋ ਬੈਂਕ ਵਿੱਚ ਬਦਲ ਗਿਆ। ਮੁੱਖ ਤੌਰ 'ਤੇ ਬੈਂਕਾਂ ਦੇ ਦੋ ਕਾਰਜ ਹੁੰਦੇ ਹਨ, ਪਹਿਲਾ ਲੋਕਾਂ ਕੋਲੋਂ ਰਕਮਾਂ ਜਮਾਂ ਕਰਵਾਉਣ ਲਈ ਪ੍ਰਾਪਤ ਕਰਨੀਆਂ ਅਤੇ ਦੂਜਾ ਲੋੜਵੰਦ ਵਿਅਕਤੀਆਂ ਨੂੰ ਵਿਆਜ ਉੱਪਰ ਪੈਸੇ ਅਡਵਾਂਸ ਦੇਣਾ। ਇੰਗਲੈਂਡ ਵਿੱਚ ਪਹਿਲਾ ਬੈਂਕ 1825 ਵਿੱਚ ਸ਼ੁਰੂ ਹੋਇਆ। ਇਸ ਤਰ੍ਹਾਂ ਹੀ ਭਾਰਤ ਵਿੱਚ ਪਹਿਲਾ ਬੈਂਕ 1804 ਵਿੱਚ ਆਰੰਭ ਕੀਤਾ ਗਿਆ, ਜਿਸ ਦਾ ਨਾਂਅ ਸੀ ਪ੍ਰੈਜ਼ੀਡੈਂਸੀ ਬੈਂਕ ਆਫ ਬੰਬੇ। ਬੇਸ਼ੱਕ ਪੂਰੀ ਤਰ੍ਹਾਂ ਲੈਸ ਬੈਂਕ 1894 ਵਿੱਚ ਸਥਾਪਤ ਹੋਇਆ, ਜਿਸ ਨੂੰ ਪੰਜਾਬ ਨੈਸ਼ਨਲ ਬੈਂਕ ਆਖਿਆ ਗਿਆ। ਅਪ੍ਰੈਲ 1935 ਵਿੱਚ ਸਰਕਾਰ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਕੀਤੀ।