ਸਮੱਗਰੀ 'ਤੇ ਜਾਓ

ਬੈਂਕੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੈਂਕੋ
ਇੱਕ ਡਾਇਨਿੰਗ ਟੇਬਲ ਤੇ ਅਲਿਜਬੇਥੀਅਨ ਯੁੱਗ ਦੇ ਵਿਅਕਤੀਆਂ ਨੂੰ ਦਿਖਾਉਣ ਵਾਲੀ ਪੇਟਿੰਗ, ਜਿਸ ਵਿੱਚ ਇੱਕ ਸਟੂਲ ਤੇ ਇੱਕ ਭੂਤ ਬੈਠਾ ਹੈ।
Théodore Chassériau (1819–1856), ਬੈਂਕੋ ਦਾ ਭੂਤ 1855
ਕਰਤਾਵਿਲੀਅਮ ਸ਼ੇਕਸਪੀਅਰ
ਨਾਟਕਮੈਕਬੈਥ
ਤਾਰੀਖca. 1603–7
ਸਰੋਤਹੋਲਿਨਸ਼ੇਡ ਦਾ ਇਤਹਾਸ
ਪਰਵਾਰਫਲੀਅਨਸ, ਜੇਮਜ I
ਟੂਕOr have we eaten on the insane root
That takes the reason prisoner?

ਲਾਰਡ ਬੈਂਕੋ /ˈbæŋkw/, ਥੇਨ ਦਾ ਲੋਕਾਬੇਰ, ਵਿਲੀਅਮ ਸ਼ੇਕਸਪੀਅਰ ਦੇ 1606 ਦੇ ਨਾਟਕ ਮੈਕਬੈਥ ਵਿੱਚ ਇੱਕ ਕਿਰਦਾਰ ਹੈ। ਨਾਟਕ ਵਿਚ, ਉਹ ਪਹਿਲਾਂ ਮੈਕਬਥ (ਦੋਵੇਂ ਬਾਦਸ਼ਾਹ ਦੀ ਫੌਜ ਵਿੱਚ ਜਰਨੈਲ ਹੁੰਦੇ ਹਨ) ਦਾ ਸਹਿਯੋਗੀ ਹੁੰਦਾ ਹੈ ਅਤੇ ਉਹ ਮਿਲ ਕੇ ਇਕੱਠੇ ਤਿੰਨ ਚੁੜੇਲਾਂ ਨੂੰ ਮਿਲਦੇ ਹਨ। ਭਵਿੱਖਬਾਣੀ ਕਰਨ ਤੋਂ ਬਾਅਦ ਕਿ ਮੈਕਬੈਥ ਬਾਦਸ਼ਾਹ ਬਣ ਜਾਵੇਗਾ, ਚੁੜੇਲਾਂ ਨੇ ਬੈਂਕੋ ਨੂੰ ਦੱਸਿਆ ਕਿ ਉਹ ਖੁਦ ਬਾਦਸ਼ਾਹ ਨਹੀਂ ਹੋਵੇਗਾ, ਪਰ ਉਸਦੇ ਉੱਤਰ ਅਧਿਕਾਰੀ ਹੋਣਗੇ। ਬਾਅਦ ਵਿੱਚ, ਮੈਕਬੈਥ ਆਪਣੀ ਸੱਤਾ ਲਈ ਆਪਣੀ ਲਾਲਸਾ ਵਿੱਚ ਬੈਂਕੋ ਨੂੰ ਇੱਕ ਖਤਰੇ ਦੇ ਤੌਰ 'ਤੇ ਵੇਖਦਾ ਹੈ ਅਤੇ ਉਸਨੂੰ ਕਤਲ ਕਰਵਾ ਦਿੰਦਾ ਹੈ; ਬੈਂਕੋ ਦਾ ਬੇਟਾ, ਫਲੀਅਸ, ਬਚ ਨਿਕਲਿਆ। ਬਾਅਦ ਦੇ ਇੱਕ ਦ੍ਰਿਸ਼ ਵਿੱਚ ਬੈਂਕੋ ਦਾ ਭੂਤ ਵਾਪਸ ਆਉਂਦਾ ਹੈ, ਜਿਸ ਕਾਰਨ ਮਕਬੈਥ ਇੱਕ ਜਨਤਕ ਤਿਉਹਾਰ ਦੌਰਾਨ ਡਰ ਵਾਲੀ ਪ੍ਰਤੀਕ੍ਰਿਆ ਕਰਦਾ ਹੈ।  

ਸ਼ੇਕਸਪੀਅਰ ਨੇ 1587 ਵਿੱਚ ਰਾਫਾਈਲ ਹੋਲਿਨਸ਼ੇਡ ਦੁਆਰਾ ਪ੍ਰਕਾਸ਼ਿਤ ਬ੍ਰਿਟੈਨ ਦੇ ਹੋਲਿਨਸ਼ੇਡ ਦੇ ਇਤਹਾਸ ਤੋਂ ਬੈਂਕੋ ਦੇ ਪਾਤਰ ਨੂੰ ਉਧਾਰ ਲਿਆ। ਇਸ ਪੁਸਤਕ ਵਿੱਚ ਬੈਂਕੋ ਬਾਦਸ਼ਾਹ ਦੀ ਹੱਤਿਆ ਵਿੱਚ ਮੈਕਬਥ ਦਾ ਇੱਕ ਸਹਿਯੋਗੀ ਹੈ, ਬਾਦਸ਼ਾਹ ਦਾ ਇੱਕ ਵਫ਼ਾਦਾਰ ਪਰਜਾ ਨਹੀਂ। ਸ਼ੇਕਸਪੀਅਰ ਨੇ ਬਾਦਸ਼ਾਹ ਜੇਮਜ ਨੂੰ ਖੁਸ਼ ਕਰਨ ਲਈ ਆਪਣੇ ਇਸ ਪਾਤਰ ਦੇ ਇਸ ਪਹਿਲੂ ਨੂੰ ਬਦਲਿਆ ਹੋ ਸਕਦਾ ਹੈ, ਜਿਸ ਨੂੰ ਉਸ ਸਮੇਂ ਅਸਲ ਬੈਂਕੋ ਦੇ ਵੰਸ਼ ਵਿੱਚੋਂ ਸਮਝਿਆ ਜਾਂਦਾ ਸੀ। ਆਲੋਚਕ ਅਕਸਰ ਨਾਟਕ ਵਿੱਚ ਬੈਂਕੋ ਦੀ ਭੂਮਿਕਾ ਦਾ ਵਰਨਣ ਮੈਕਬਥ ਦੇ ਫੋਇਲ (ਕਿਸੇ ਦੂਸਰੇ ਪਾਤਰ ਦੇ ਕੁਝ ਪੱਖਾਂ ਨੂੰ ਉਘਾੜਨ ਦੇ ਲਈ ਉਸਦਾ ਵਿਰੋਧ ਕਰਨ ਵਾਲਾ ਪਾਤਰ) ਦੇ ਤੌਰ 'ਤੇ ਕਰਦੇ ਹਨ, ਜਿਹੜਾ ਬੁਰਾਈ ਦਾ ਵਿਰੋਧ ਕਰਦਾ ਹੈ, ਜਦ ਕਿ ਮੈਕਬਥ ਇਸ ਬੁਰਾਈ ਨੂੰ ਗਲੇ ਲਗਾਉਂਦੇ ਹੈ। ਕਈ ਵਾਰ, ਹਾਲਾਂਕਿ, ਉਸ ਦੇ ਮਨੋਰਥ ਅਸਪਸ਼ਟ ਹੁੰਦੇ ਹਨ, ਅਤੇ ਕੁਝ ਆਲੋਚਕ ਉਸ ਦੀ ਸ਼ੁੱਧਤਾ ਤੇ ਸਵਾਲ ਕਰਦੇ ਹਨ। ਉਹ ਮੈਕਬਥ ਉੱਤੇ ਕਤਲ ਦੇ ਦੋਸ਼ ਲਾਉਣ ਲਈ ਕੁਝ ਵੀ ਨਹੀਂ ਕਰਦਾ, ਭਾਵੇਂ ਕਿ ਉਸ ਕੋਲ ਇਹ ਵਿਸ਼ਵਾਸ ਕਰਨ ਲਈ ਕਾਰਨ ਹੈ ਕਿ ਮੈਕਬੇਥ ਜ਼ਿੰਮੇਵਾਰ ਹੈ। 

ਸਰੋਤ

[ਸੋਧੋ]
Two men on horseback meet three women. All are in Elizabethan dress.
ਮੈਕਬੈਥ ਅਤੇ ਬੈਂਕੋ ਹੋਲਿਨਸ਼ੇਡ ਦੇ ਇਤਹਾਸ ਦੇ ਇੱਕ ਵੁੱਡਕਟ ਵਿੱਚ ਜਾਦੂਗਰਨੀਆਂ ਨੂੰ ਮਿਲਦੇ ਹਨ

ਸ਼ੇਕਸਪੀਅਰ ਅਕਸਰ ਹੋਲਿਨਸ਼ੇਡ ਦੇ ਇਤਹਾਸ ਦੇ ਤੌਰ 'ਤੇ ਜਾਣੇ ਜਾਂਦੇ ਰਾਫਾਈਲ ਹੋਲਿਨਸ਼ੇਡ ਦੇ ਇੰਗਲੈਂਡ, ਸਕੌਟਲੈਂਡ, ਇੰਗਲੈਂਡ ਅਤੇ ਆਇਰਲੈਂਡ ਦੇ ਇਤਿਹਾਸ ਨੂੰ ਆਮ ਤੌਰ 'ਤੇ ਆਪਣੇ ਨਾਟਕਾਂ ਲਈ ਇੱਕ ਸਰੋਤ ਦੇ ਰੂਪ ਵਿੱਚ ਵਰਤਿਆ ਹੈ ਅਤੇ ਮੈਕਬਥ ਵਿੱਚ ਉਹ ਇਸ ਰਚਨਾ ਵਿੱਚ ਸ਼ਾਮਲ ਕਈ ਕਹਾਣੀਆਂ ਵਿੱਚੋਂ ਉਧਾਰ ਲੈਂਦਾ ਹੈ।[1] ਹੋਲਿਨਸ਼ੇਡ ਨੇ ਬੈਂਕੋ ਨੂੰ ਇੱਕ ਇਤਿਹਾਸਕ ਹਸਤੀ ਵਜੋਂ ਪੇਸ਼ ਕੀਤਾ: ਉਹ ਮੈਕ ਬੈਥਡ ਮੈਕ ਫਾਈਡੇਲਿਕ (ਮੈਕਬੈਥ) ਦੁਆਰਾ ਡਾਨਨਚੈਡ ਮੈਕ ਕ੍ਰਿਨੇਨ (ਕਿੰਗ ਡੰਕਨ) ਦੀ ਹੱਤਿਆ ਦਾ ਇੱਕ ਸਾਥੀ ਹੈ ਜੋ ਅਤੇ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕਿ ਰਾਜ ਪਲਟੇ ਦੇ ਬਾਅਦ ਮੈਲ ਕੋਲੁਮ ਮੈਕ ਡਾਨਚਾਡਾ (ਮੈਲਕਮ) ਨਹੀਂ, ਸਗੋਂ ਮੈਕਬੈਥ ਸਿੰਘਾਸਣ ਤੇ ਬੈਠੇ। [2] ਹੋਲਿਨਸ਼ੇਡ ਨੇ ਆਪਣੇ ਸਰੋਤ ਦੇ ਤੌਰ 'ਤੇ ਹੈਕਟਰ ਬੋਸੇ ਦੁਆਰਾ ਇੱਕ ਪੁਰਾਣੇ ਕੰਮ, ਸਕੋਟਰੋਮ ਹਿਸਟੋਰੀਆ (1526-7) ਦਾ ਇਸਤੇਮਾਲ ਕੀਤਾ। ਬੋਸੇ ਦਾ ਕੰਮ ਬੈਂਕੋ ਅਤੇ ਉਸ ਦੇ ਬੇਟੇ ਫਲੀਅਨਸ ਦਾ ਪਹਿਲਾ ਜਾਣਿਆ ਜਾਂਦਾ ਰਿਕਾਰਡ ਹੈ; ਅਤੇ ਡੇਵਿਡ ਬੇਵਿੰਗਟਨ ਵਰਗੇ ਵਿਦਵਾਨ ਆਮ ਤੌਰ 'ਤੇ ਇਨ੍ਹਾਂ ਨੂੰ ਬੋਇਸ ਦੇ ਘੜੇ ਹੋਏ ਕਾਲਪਨਿਕ ਪਾਤਰ ਸਮਝਦੇ ਹਨ। ਹਾਲਾਂਕਿ ਸ਼ੇਕਸਪੀਅਰ ਦੇ ਜ਼ਮਾਨੇ ਵਿੱਚ, ਇਹ ਮਹਾਨ ਪ੍ਰਸਿੱਧੀ ਦੇ ਇਤਿਹਾਸਕ ਵਿਅਕਤੀ ਮੰਨੇ ਜਾਂਦੇ ਸਨ, ਅਤੇ ਕਿੰਗ, ਜੇਮਜ਼ ਪਹਿਲੇ ਨੇ ਰਾਜਗੱਦੀ ਦੇ ਆਪਣੇ ਦਾਅਵੇ ਦਾ ਅੰਸ਼ਕ ਆਧਾਰ ਬੈਂਕੋ ਤੋਂ ਆਪਣੇ ਮੂਲ ਦੇ ਦਾਅਵੇ ਨੂੰ ਬਣਾਇਆ ਸੀ। [3] ਸਟੂਅਰਟ ਦਾ ਘਰਾਣਾ ਸਕੌਟਲੈਂਡ ਦੇ ਮੁਖ਼ਤਿਆਰ, ਵਾਲਟਰ ਫਿਟਜ਼ ਐਲਨ ਤੋਂ ਉਤਪੰਨ ਹੋਇਆ ਸੀ ਅਤੇ ਉਹ ਫਲੀਅਨਸ ਅਤੇ ਗਰਿਫੈਡ ਐਗਰੀਲੋਵੀਲਿਨ ਦੀ ਪੁੱਤਰੀ ਨੇਸਟਾ ਫਰੇਚ ਗਰੂਫੀਡ ਦਾ ਪੋਤਰਾ ਸੀ। ਵਾਸਤਵ ਵਿੱਚ ਵੋਲਟਰ ਫਿੱਟਜ਼ ਐਲਨ ਇੱਕ ਬ੍ਰਿਟਨ ਨਾਈਟ, ਐਲਨ ਫਿਟਜ ਫਲਾਡ ਦਾ ਪੁੱਤਰ ਸੀ। [4]

ਨਾਟਕ ਵਿੱਚ ਭੂਮਿਕਾ 

[ਸੋਧੋ]
Dark painting showing two figures encountering witch-like creatures.
ਮੈਕਬੈਥ ਅਤੇ ਬੈਂਕੋ  ਚੁੜੇਲਾਂ  ਨਾਲ, ਕ੍ਰਿਤੀ  ਹੈਨਰੀ ਫੁਸੇਲੀ

ਵਿਸ਼ਲੇਸ਼ਣ

[ਸੋਧੋ]

 ਮੈਕਬੈਥ ਦਾ ਫ਼ੋਇਲ

[ਸੋਧੋ]
Painting showing men meeting three figures emerging from a cave.
ਮੈਕਬੈਥ ਅਤੇ ਬੈਂਕੋ ਦੀ ਤਿੰਨ ਚੁੜੇਲਾਂ ਨਾਲ ਮਿਲਣੀ, ਕ੍ਰਿਤੀ ਯੂਹੰਨਾ ਵੂਟੋਨ

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Nagarajan, S. (October 1956). "A Note on Banquo". Shakespeare Quarterly. 7 (4). Folger Shakespeare Library: 371–6. doi:10.2307/2866356.
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).