ਬੈਂਕ ਆਫ ਇੰਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੈਂਕ ਆਫ ਇੰਡੀਆ
ਕਿਸਮਪਬਲਿਕ ਕੰਪਨੀ
ਮੁੱਖ ਦਫ਼ਤਰਮੁੰਬਈ, ਭਾਰਤ
ਮੁੱਖ ਲੋਕਦਿਨਬੰਧੂ ਮੋਹਾਪਾਤਰਾ (ਐਮ ਡੀ ਅਤੇ ਸੀ ਈ ਓ)
ਉਦਯੋਗਬੈਕਿੰਡ, ਵਿੱਤੀ ਸੇਵਾਵਾਂ
ਉਤਪਾਦਵਪਾਰਕ ਬੈਕਿੰਗ
ਰੀਟੇਲ ਬੈਕਿੰਗ
ਪ੍ਰਾਈਵੇਟ ਬੈਕਿੰਗ
ਸੰਪਤੀ ਪ੍ਰਬੰਧਨ
ਮੋਰਟਗੇਜ
ਕ੍ਰੈਡਿਟ ਕਾਰਡ
ਰੈਵੇਨਿਊਘਾਟਾ INR41796.47 ਕਰੋੜ (US$6.6 billion)(2016)[1]
ਆਪਰੇਟਿੰਗ ਆਮਦਨਘਾਟਾ INR6036 ਕਰੋੜ (US$950 million)(2016)[1]
ਕੁੱਲ ਮੁਨਾਫ਼ਾਘਾਟਾ INR-6089.22 ਕਰੋੜ (US$−960 million) (2016)[1]
ਕੁੱਲ ਜਾਇਦਾਦਵਾਧਾ INR609913.93 ਕਰੋੜ (US$96 billion) (2016)[1]
ਮਾਲਕਭਾਰਤ ਸਰਕਾਰ
ਮੁਲਾਜ਼ਮ45,613 (2015)[2]

ਬੈਂਕ ਆਫ ਇੰਡੀਆ ਇੱਕ ਭਾਰਤੀ ਵਪਾਰਕ ਬੈਂਕ ਹੈ। ਇਸਦੀ ਸਥਾਪਨਾ 1906 ਵਿੱਚ ਹੋਈ ਅਤੇ ਇਸਦਾ ਮੁੱਖ ਦਫਤਰ ਬਾਂਦਰਾ ਕੁਰਲਾ ਕੰਪਲੈਕਸ ਮੁੰਬਈ ਵਿਖੇ ਹੈ। 1969 ਤੋਂ ਰਾਸ਼ਟਰੀਕਰਨ ਤੋਂ ਬਾਅਦ ਇਹ ਬੈਂਕ ਸਰਕਾਰੀ ਮਾਲਕੀ ਵਾਲਾ ਰਿਹਾ ਹੈ। 31 ਜਨਵਰੀ 2017 ਨੂੰ ਬੈਂਕ ਆਫ ਇੰਡੀਆ ਕੋਲ 5100 ਬ੍ਰਾਂਚਾਂ, ਭਾਰਤ ਦੇ ਬਾਹਰ 56 ਦਫਤਰਾਂ ਸਮੇਤ ਪੰਜ ਸਹਾਇਕ ਕੰਪਨੀਆਂ, ਪੰਜ ਪ੍ਰਤੀਨਿਧ ਦਫ਼ਤਰ ਅਤੇ ਇੱਕ ਸਾਂਝਾ ਉੱਦਮ ਹੈ।[3] ਬੈਂਕ ਆਫ ਇੰਡੀਆ, ਸਵਿਫਟ ਦਾ ਇੱਕ ਸੰਸਥਾਪਕ ਮੈਂਬਰ ਹੈ, ਜੋ ਕਿ ਲਾਗਤ-ਪ੍ਰਭਾਵਸ਼ਾਲੀ ਵਿੱਤੀ ਪ੍ਰੋਸੈਸਿੰਗ ਅਤੇ ਸੰਚਾਰ ਸੇਵਾਵਾਂ ਦੇ ਪ੍ਰਬੰਧ ਦੀ ਸਹੂਲਤ ਦਿੰਦਾ ਹੈ।

ਇਤਿਹਾਸ[ਸੋਧੋ]

ਬੈਂਕ ਆਫ਼ ਇੰਡੀਆ ਦਾ ਮੁੰਬਈ ਵਿਖੇ ਮੁੱਖ ਦਫਤਰ

ਬੈਂਕ ਆਫ਼ ਇੰਡੀਆ ਦੀ ਸਥਾਪਨਾ 7 ਸਤੰਬਰ 1906 ਨੂੰ ਮੁੰਬਈ, ਮਹਾਰਾਸ਼ਟਰ, ਭਾਰਤ ਦੇ ਮਸ਼ਹੂਰ ਵਪਾਰੀਆਂ ਦੇ ਇੱਕ ਸਮੂਹ ਦੁਆਰਾ ਕੀਤੀ ਗਈ ਸੀ। ਬੈਂਕ ਪ੍ਰਾਈਵੇਟ ਮਲਕੀਅਤ ਅਤੇ ਕੰਟਰੋਲ ਹੇਠ ਸੀ ਅਤੇ ਜੁਲਾਈ 1969 ਵਿੱਚ ਇਸ ਦਾ 13 ਹੋਰ ਬੈਂਕਾਂ ਸਮੇਤ ਰਾਸ਼ਟਰੀਕਰਨ ਕੀਤਾ ਗਿਆ ਸੀ।[4]

ਮੁੰਬਈ ਵਿੱਚ ਇੱਕ ਦਫਤਰ, 5 ਮਿਲੀਅਨ ਦੀ ਪੂੰਜੀ ਅਤੇ 50 ਕਰਮਚਾਰੀਆਂ ਨਾਲ ਸ਼ੁਰੂਆਤ ਕਰਕੇ, ਬੈਂਕ ਨੇ ਤੇਜ਼ੀ ਨਾਲ ਵਿਕਾਸ ਕੀਤਾ ਹੈ ਅਤੇ ਮਜ਼ਬੂਤ ਰਾਸ਼ਟਰੀ ਮੌਜੂਦਗੀ ਅਤੇ ਵੱਡੇ ਅੰਤਰਰਾਸ਼ਟਰੀ ਓਪਰੇਸ਼ਨਾਂ ਦੇ ਨਾਲ ਇੱਕ ਸ਼ਕਤੀਸ਼ਾਲੀ ਸੰਸਥਾ ਵਿੱਚ ਆਪਣੇ ਆਪ ਨੂੰ ਸਥਾਪਤ ਕਰ ਲਿਆ ਹੈ। ਕਾਰੋਬਾਰੀ ਮਾਤਰਾ ਵਿੱਚ, ਬੈਂਕ ਆਫ਼ ਇੰਡੀਆ ਕੌਮੀਕਰਨ ਵਾਲੇ ਬੈਂਕਾਂ ਵਿੱਚੋਂ ਇੱਕ ਪ੍ਰਮੁੱਖ ਬੈਂਕ ਹੈ।

ਹਵਾਲੇ[ਸੋਧੋ]

  1. 1.0 1.1 1.2 1.3 "Annual Report of bank of india" (PDF). 
  2. http://www.bankofindia.co.in/UserFiles/File/BOIAR20142015_Final.pdf
  3. "Bank of India branch network crosses 5,100 mark". www.deccanchronicle.com/ (in ਅੰਗਰੇਜ਼ੀ). 2017-02-03. Retrieved 2018-01-27. 
  4. indiainfoline.com. "VR Iyer, Chairperson & Managing Director, Bank of India" (in ਅੰਗਰੇਜ਼ੀ). Retrieved 2018-01-27.