ਸਮੱਗਰੀ 'ਤੇ ਜਾਓ

ਬੈਂਜਾਮਿਨ ਭੈਣਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੈਂਜਾਮਿਨ ਭੈਣਾਂ  (ਉਰਦੂ: بنجمن سسٹرز) ਤਿੰਨ ਭੈਣਾਂ, ਨਰਿਸਾ, ਬੀਨਾ ਅਤੇ ਸ਼ਬਾਨਾ ਬੈਂਜਾਮਿਨ ਦਾ  ਇੱਕ ਪਾਕਿਸਤਾਨੀ ਗਾਇਕ ਗਰੁੱਪ ਸੀ। ਆਮ ਤੌਰ 'ਤੇ ਉਹ ਕੋਰਸ ਗੀਤ ਗਾਉਂਦੀਆਂ ਸਨ - 1970 ਦੇ ਦਹਾਕੇ ਦੇ ਅੰਤ ਵਿੱਚ ਅਤੇ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਪਾਕਿਸਤਾਨ ਟੈਲੀਵਿਜ਼ਨ ਦੇ ਪ੍ਰਦਰਸ਼ਨ ਵਿੱਚ ਇਕੱਠੀਆਂ ਗਾਉਂਦੀਆਂ ਸਨ, ਉਹ ਪਾਕਿਸਤਾਨ ਅਤੇ ਉੱਤਰੀ ਭਾਰਤ ਦੇ ਗੁਆਂਢੀ ਖੇਤਰਾਂ ਵਿੱਚ ਬੇਅੰਤ ਹਰਮਨਪਿਆਰੀਆਂ ਹੋ ਗਈਆਂ ਸਨ ਅਤੇ ਬੈਂਜਾਮਿਨ ਭੈਣਾਂ ਵਰਤਾਰੇ ਦੇ ਰੂਪ ਵਿੱਚ ਜਾਣੀਆਂ ਜਾਣ ਲਗੀਆਂ।[1]  ਉਹਨਾਂ ਨੂੰ ਇੱਕ ਪ੍ਰਸਿੱਧ ਸਿਤਾਰ ਵਾਦਕ ਜਾਵੇਦ ਅੱਲ੍ਹਾ ਦਿੱਤਾ ਦੁਆਰਾ ਇੱਕ ਸ਼ੋਅਬਿਜ਼ ਵਿੱਚ ਪੇਸ਼ ਕੀਤਾ ਗਿਆ ਸੀ।[2] ਉਹਨਾਂ ਦੇ ਪਿਤਾ, ਜ਼ੈਲੀਫੋਨ ਦੇ ਇੱਕ ਕਾਬਲ ਵਾਦਕ, ਵਿਜੇਟਰ ਬੈਂਜਾਮਿਨ ਨੇ ਆਪਣੀਆਂ ਧੀਆਂ ਨੂੰ ਗਾਇਨ ਕਰਨ ਲਈ ਉਤਸ਼ਾਹਿਤ ਕੀਤਾ। ਫਿਰ ਉਹ ਕ੍ਰਾਈਸਟ ਚਰਚ ਵਿੱਚ ਸੰਡੇ ਸਕੂਲ ਕੋਇਰ ਵਿੱਚ ਸ਼ਾਮਲ ਹੋ ਗਈਆਂ - ਇਹ ਉਹਨਾਂ ਦੁਆਰਾ ਪ੍ਰਾਪਤ ਕੀਤੀ ਗਈ ਸੰਗੀਤ ਦੀ ਕੁੱਲ ਸਿਖਲਾਈ ਸੀ।

ਬੈਂਜਾਮਿਨ ਭੈਣਾਂ ਦੀ ਗਾਉਣ ਸ਼ੈਲੀ[ਸੋਧੋ]

ਬੈਂਜਾਮਿਨ ਭੈਣਾਂ ਨੇ ਪਹਿਲਾਂ 1968 ਤੋਂ 1987 ਤਕ ਪਾਕਿਸਤਾਨ ਟੈਲੀਵਿਜ਼ਨ ਤੇ ਪ੍ਰਸਾਰਿਤ ਵੱਖ-ਵੱਖ ਸੰਗੀਤ ਸਿੱਖਣ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਇਹ ਪ੍ਰੋਗਰਾਮ ਪਾਕਿਸਤਾਨ ਦੇ ਪ੍ਰਸਿੱਧ ਸੰਗੀਤ ਨਿਰਦੇਸ਼ਕ, ਸੋਹੇਲ ਰਾਣਾ ਦੁਆਰਾ ਕੀਤੇ ਗਏ; ਅਤੇ ਇਨ੍ਹਾਂ ਦਾ ਉਦੇਸ਼ ਸੰਗੀਤ ਦੇ ਬਾਰੇ ਬੱਚਿਆਂ ਨੂੰ ਸਿੱਖਿਆ ਦੇਣਾ ਸੀ।[3]  ਭੈਣਾਂ ਨੇ ਪਹਿਲਾਂ ਆਮ ਤੌਰ 'ਤੇ ਪੰਜਾਬੀ ਅਤੇ ਉਰਦੂ ਗਾਣੇ ਗਾਏ ਸਨ, ਅਤੇ ਸ਼ੁਰੂ ਵਿੱਚ ਉਹਨਾਂ ਦੇ ਗਾਣੇ ਹੋਰਨਾਂ ਦੇ ਗਾਏ ਗੀਤਾਂ ਦੇ ਨਵੇਂ ਰੂਪ ਦੇਣ ਦੀ ਕੋਸ਼ਿਸ਼ ਸੀ, ਉਹਨਾਂ ਦੇ ਆਪਣੇ ਮੌਲਿਕ ਗੀਤਾਂ ਨੂੰ ਵਿਕਸਤ ਨਹੀਂ ਸੀ ਕੀਤਾ ਗਿਆ। ਇਹ ਅੰਸ਼ਕ ਰੂਪ ਵਿੱਚ ਸੀ ਕਿਉਂਕਿ ਭੈਣਾਂ ਸ਼ੁਰੂ ਵਿੱਚ ਟੀਵੀ ਟਾਕ ਸ਼ੋਅ ਸਿਲਵਰ ਜੁਬਲੀ (1983) ਵਿੱਚ ਆਈਆਂ ਸਨ, ਜਿੱਥੇ ਪੁਰਾਣੇ ਕਲਾਕਾਰ ਅਕਸਰ ਮਹਿਮਾਨ ਹੁੰਦੇ ਸਨ ਅਤੇ ਭੈਣਾਂ ਉਹਨਾਂ ਦੇ ਗੀਤਾਂ ਨੂੰ ਸ਼ਰਧਾਂਜਲੀ ਵਜੋਂ ਪੇਸ਼ ਕਰਦੀਆਂ ਹਨ। ਤਿੰਨੋਂ "ਸਮਾਨ ਆਵਾਜ਼" ਵਿੱਚ ਇੱਕ ਇੱਕਸੁਰ ਢੰਗ ਨਾਲ ਗਾਉਂਦੀਆਂ ਸਨ। ਬਾਅਦ ਵਿੱਚ 1980 ਵਿਆਂ ਦੌਰਾਨ ਗਾਏ ਪਾਕਿਸਤਾਨ ਦੇ ਦੇਸ਼ਭਗਤ ਰਾਸ਼ਟਰੀ ਗੀਤਾਂ, ਜਿਵੇਂ ਕਿ ਇਸ਼ ਪਰਚਮ ਕੇ ਸਾਏ ਤਲੇ, ਹਮ ਏਕ ਹੈ, ਐ ਰੂਹੇ ਕੈਦ ਆਜ ਕੇ ਦਿਨ ਹਮ ਤੁੱਜ ਸੇਈ ਵਾਦਾ ਕਰਦੇ ਹੈਂ, ਖ਼ਿਆਲ ਰੱਖਨਾ ਖ਼ਿਆਲ ਰੱਖਨਾ ਆਦਿ ਦੇ ਰਿਲੀਜ਼ ਹੋਣ ਤੋਂ ਬਾਅਦ ਭੈਣਾਂ ਨੇ ਹੋਰ ਪ੍ਰਸਿੱਧੀ ਪ੍ਰਾਪਤ ਕੀਤੀ। 

References[ਸੋਧੋ]

  1. "Benjamin Sisters: Silver Jubilee". All Things Pakistan. Retrieved 2008-06-27. ... the 1980s talk-show Silver Jubilee ... is memorable because it launched the 'Benjamin Sisters phenomenon'. This earnest trio was essentially brought in to simply re-render the great film songs related to whoever was the guest that week. Over time, it was not just the songs but the Benjamin Sisters themselves who became the sensation ...
  2. "Benjamin Sisters: Thank you for the music - The Express Tribune". Retrieved 2015-07-19.
  3. "Sohail Rana: The Unmatched Music Maestro". Dawn. Retrieved 2010-11-28.