ਬੈਕੋਲੀ
ਦਿੱਖ
ਬੈਕੋਲੀ | |
---|---|
ਸਰੋਤ | |
ਸੰਬੰਧਿਤ ਦੇਸ਼ | ਇਟਲੀ |
ਇਲਾਕਾ | ਵੈਨਿਸ |
ਬੈਕੋਲੀ (English: golden oval) ਇੱਕ ਇਤਾਲਵੀ ਬਿਸਕੁਟ ਹਨ, ਜੋ ਕਿ ਵੈਨਿਸ ਵਿੱਚ ਬਣਾਉਣੇ ਸ਼ੁਰੂ ਹੋਏ।[1]
ਬੈਕੋਲੀ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਸ ਦੀ ਸ਼ਕਲ ਸਮੁੰਦਰੀ ਬਾਸ ਵਰਗੀ ਹੈ, ਜਿਸ ਨੂੰ ਸਥਾਨਕ ਉਪਭਾਸ਼ਾ ਵਿੱਚ ਬੇਕੋਲੀ ਕਿਹਾ ਜਾਂਦਾ ਹੈ।
ਇਹ ਬਿਸਕੁਟ ਵੈਨੇਸ਼ੀਆਈ ਜਹਾਜ਼ਾਂ ਦੁਆਰਾ ਸਮੁੰਦਰੀ ਯਾਤਰਾ ਲਈ 'ਸਮੁੰਦਰੀ ਜਹਾਜ਼ ਦੇ ਬਿਸਕੁਟ' ਵਜੋਂ ਬਣਾਏ ਗਏ ਸਨ। ਜ਼ਿਆਦਾਤਰ ਸੁੱਕੇ ਹੋਣ ਦੇ ਕਾਰਨ, ਇਨ੍ਹਾਂ ਬਿਸਕੁਟਾਂ ਨੂੰ ਲੰਬੇ ਅਰਸੇ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਅਤੇ ਇਹ ਜਲਦੀ ਖ਼ਰਾਬ ਨਹੀਂ ਹੁੰਦੇ। ਪਰ ਇਨ੍ਹਾਂ ਨੂੰ ਖ਼ਾਸ ਪੀਲੇ ਰੰਗ ਦੇ ਟਿਨ ਬਕਸੇ ਵਿੱਚ ਸਹੀ ਢੰਗ ਨਾਲ ਸਟੋਰ ਕੀਤਾ ਜਾਂਦਾ ਹੈ, ਜਿਸ ਵਿੱਚ ਇਹ ਰਵਾਇਤੀ ਤੌਰ 'ਤੇ ਵੇਚੇ ਜਾਂਦੇ ਹਨ। ਇਨ੍ਹਾਂ ਦੀ ਤਿਆਰੀ ਵਿੱਚ ਜੋ ਲੰਬੀ ਅਤੇ ਮਿਹਨਤੀ ਹੈ, ਵਿੱਚ ਖਮੀਰ ਅਤੇ ਡਬਲ ਪਕਾਉਣ ਦੀਆਂ ਦੋ ਕਿਰਿਆਵਾਂ ਹਨ।
ਅੱਜ ਬੈਕੋਲੀ ਨੂੰ ਕਾਫੀ ਅਤੇ ਜ਼ੈਬੈਗਲੀਓਨ ਨਾਲ ਪਰੋਸਿਆ ਜਾਂਦਾ ਹੈ, ਜਿਸ ਵਿੱਚ ਇਸ ਨੂੰ ਡੁਬੋ ਕੇ ਖਾਧਾ ਜਾ ਸਕਦਾ ਹੈ।